- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਕਸ਼ੀਲ ਨਾਟਕ ਮੇਲੇ ਦੀਆਂ ਤਿਆਰੀਆਂ ਮੁਕੰਮਲ, 20 ਸਤੰਬਰ ਨੂੰ ਹੋਵੇਗਾ 19ਵਾਂ ਤਰਕਸੀਲ ਨਾਟਕ ਮੇਲਾ

ਜਗਮੀਤ ਸਿੰਘ ਪੰਜਾਬੀ ਜਾਗਰਣ ਫ਼ਰੀਦਕੋਟ : ਤਰਕਸ਼ੀਲ ਸੁਸਾਇਟੀ ਭਾਰਤ ਇਕਾਈ ਫਰੀਦਕੋਟ ਦੇ ਸਰਪ੍ਰਸਤ ਜਗਪਾਲ ਸਿੰਘ ਬਰਾੜ ਅਤੇ ਲਖਵਿੰਦਰ ਸਿੰਘ ਹਾਲੀ ਕਿਲ੍ਹਾ ਨੌਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਹੋਣ ਵਾਲਾ ਤਰਕਸ਼ੀਲ ਨਾਟਕ ਮੇਲਾ ਇਸ ਵਾਰ 20 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਫ਼ਰੀਦਕੋਟ ਦੀ ਨਵੀਂ ਦਾਣਾ ਮੰਡੀ, ਫਿਰੋਜ਼ਪੁਰ ਰੋਡ ਫਰੀਦਕੋਟ ਵਿਖੇ ਹੋਵੇਗਾ। ਇਸ ਨਾਟਕ ਮੇਲੇ ’ਚ ਪੰਜਾਬ ਦੇ ਨਾਮਵਰ ਤਰਕਸ਼ੀਲ ਆਗੂ ਮੇਘ ਰਾਜ ਰੱਲਾ ਦੀ ਟੀਮ ਨਾਟਕ ਪੇਸ਼ ਕਰੇਗੀ ਅਤੇ ਨਾਮਵਰ ਗਾਇਕ ਜਗਸੀਰ ਜੀਦਾ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਜਾਣਗੇ। ਜਾਦੂ ਦੇ ਟਰਿਕ ਏ.ਡੀ. ਬਾਦਸਾਹ ਵੱਲੋਂ ਜਾਦੂ ਦੇ ਟਿ੍ਰਕ ਦਿਖਾਏ ਜਾਣਗੇ ਦਿਖਾਏ ਅਤੇ ਸਿਖਾਏ ਜਾਣਗੇ। ਇਸ ਨਾਟਕ ਮੇਲੇ ਦੇ ਮੁੱਖ ਮਹਿਮਾਨ ਸੇਵਾ ਮੁਕਤ ਪ੍ਰੋਫੈਸਰ ਦਰਸਨ ਸਿੰਘ ਸੰਧੂ ਕੋਟਕਪੂਰਾ ਹੋਣਗੇ। ਸਬ ਇੰਸਪੈਕਟਰ ਪਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਗਿੱਦੜਬਾਹਾ ਅਤੇ ਗੀਤਕਾਰ ਅਤੇ ਗਾਇਕ ਕਾਕਾ ਕਾਉਣੀ ਨੂੰ ਇਸ ਮੇਲੇ ਵਿੱਚ ਵਿਸ਼ੇਸ਼ ਰੂਪ ’ਚ ਸਨਮਾਨਿਤ ਕੀਤਾ ਜਾਵੇਗਾ। ਇਸ ਨਾਟਕ ਮੇਲੇ ’ਚ ਵਹਿਮਾਂ, ਭਰਮਾਂ ਨਸ਼ਿਅ ਵਿਰੁੱਧ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਸ.ਹਾਲੀ ਅਤੇ ਸ.ਬਰਾਡ ਨੇ ਸਭ ਨੂੰ ਇਸ ਨਾਟਕ ਮੇਲੇ ਵਿੱਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਤਰਕਸ਼ੀਲ ਨਾਟਕ ਮੇਲੇ ਦਾ ਸਹਿਯੋਗ ਕਰਨ ਵਾਲੇ ਹੋਰ ਸਹਿਯੋਗੀਆਂ ਨੂੰ ਵੀ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਸੁਭਾਸ਼ ਗਰੋਵਰ, ਬਲਕਾਰ ਮੰਡ, ਅਜੈਬ ਢੁੱਡੀ ਤੇ ਸੁਖਚੈਨ ਸਿੰਘ ਥਾਂਦੇਵਾਲਾ ਵੀ ਹਾਜ਼ਰ ਸਨ।