ਦੀਵਾਨ ਚੰਦ ਜਸੂਜਾ ਨਮਿਤ ਅੰਤਿਮ ਅਰਦਾਸ ਭਲਕੇ
ਦੀਵਾਨ ਚੰਦ ਜਸੂਜਾ ਨਮਿਤ ਅੰਤਿਮ ਅਰਦਾਸ 24 ਫ਼ਰਵਰੀ ਨੂੰ
Publish Date: Sun, 22 Feb 2026 03:54 PM (IST)
Updated Date: Mon, 23 Feb 2026 04:01 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਪ੍ਰੇਮ ਸੰਕੀਰਤਨ ਮੰਡਲ ਫ਼ਰੀਦਕੋਟ ਦੇ ਕੈਸ਼ੀਅਰ, ਅਗਾਂਹਵਧੂ ਹਿੰਦੀ ਮਾਸਟਰ ਸ਼੍ਰੀ ਵਿਨੋਦ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਦੇ ਪਿਤਾ ਸ਼੍ਰੀ ਦੀਵਾਨ ਚੰਦ ਜਸੂਜਾ ਨਮਿਤ ਅੰਤਿਮ ਅਰਦਾਸ 24 ਫ਼ਰਵਰੀ, ਦਿਨ ਮੰਗਲਵਾਰ ਨੂੰ ਗੁਰਦੁਆਰਾ ਹਰਿੰਦਰਾ ਨਗਰ ਫ਼ਰੀਦਕੋਟ ਵਿਖੇ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਹੋਵੇਗੀ। ਇਸ ਦੁੱਖ ਦੀ ਘੜੀ ’ਚ ਵਿਨੋਦ ਕੁਮਾਰ ਦੇ ਪ੍ਰੀਵਾਰ ਨਾਲ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ ਮਿੰਟੂ, ਪ੍ਰੋ.ਨਰਿੰਦਰਜੀਤ ਸਿੰਘ ਬਰਾੜ, ਲੈਕਚਰਾਰ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਰੀਦਕੋਟ ਦੇ ਲੈਕਚਰਾਰ ਡਾ.ਸੰਜੀਵ ਕਟਾਰੀਆ, ਕਿ੍ਰਸ਼ਨਾਂਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਪਿ੍ਰੰਸੀਪਲ ਸੁਰੇਸ਼ ਅਰੋੜਾ, ਸਕੱਤਰ ਹਰਜੀਤ ਸਿੰਘ, ਪੀ.ਆਰ.ਓ.ਜਸਬੀਰ ਸਿੰਘ ਜੱਸੀ, ਸੀਨੀਅਰ ਮੈਂਬਰ ਜਸਵਿੰਦਰ ਸਿੰਘ ਕੈਂਥ, ਮੈੱਥ ਟੀਚਰਜ਼ ਐਸੋਸੀਏਸ਼ਨ ਦੇ ਆਗੂ ਭਾਰਤ ਭੂਸ਼ਨ ਜਿੰਦਲ, ਮਾਸਟਰ ਟਰੇਨਰ ਬਿਕਰਮਜੀਤ ਸਿੰਘ, ਜਸਵਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।