- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਸੀਰ ਸੁਸਾਇਟੀ ਫਰੀਦਕੋਟ ਵੱਲੋ ਫੁੱਲਾ ਦੇ ਪੌਦੇ ਮੁਹੱਲਾ ਗੁਰ ਨਾਨਕ ਨਗਰ ਵਿਖੇ ਲਗਾਏ ਗਏ- ਸੰਦੀਪ ਅਰੋੜਾ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਅੱਜ ਸਥਾਨਕ ਮੁਹੱਲਾ ਗੁਰੂ ਨਾਨਕ ਨਗਰ ਗਲੀ ਨੰਬਰ 1 ਪੁਰਾਣੀ ਕੈਂਟ ਰੋਡ ਫਰੀਦਕੋਟ ਵਿਖੇ ਕੇ.ਪੀ.ਸਿੰਘ ਸਰਾਂ ਦੇ ਗ੍ਰਹਿ ਵਿਖੇ ਕੰਧ ਦੇ ਨਾਲ ਸੀਰ ਸੋਸਾਇਟੀ ਫਰੀਦਕੋਟ ਦੇ ਪ੍ਰਧਾਨ ਸੰਦੀਪ ਅਰੋੜਾ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਤੇ ਫੁੱਲਾ ਦੇ ਪੌਦੇ ਲਗਾਏ ਗਏ । ਇਸ ਮੌਕੇ ਤੇ ਸੀਰ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਤੋ ਪ੍ਰਤੀਕ ਸੇਠੀ,ਸੁਮੀਤ ਗਰੋਵਰ, ਸ਼ਾਮ ਲਾਲ ਅਤੇ ਮਾਸਟਰ ਰਾਜੇਸ਼ ਕੁਮਾਰ ਰਾਜੂ ਸਮਾਜ ਸੇਵੀ ਮੌਜੂਦ ਸਨ। ਸੀਰ ਸੋਸਾਇਟੀ ਫਰੀਦਕੋਟ ਵਾਤਾਵਰਣ ਦੀ ਸੰਭਾਲ ਅਤੇ ਸਮਾਜ ਸੇਵਾ ਲਈ ਸਮਰਪਿਤ ਇੱਕ ਮਾਣਯੋਗ ਸੰਸਥਾ ਹੈ। ਸੋਸਾਇਟੀ ਵੱਲੋਂ ਰੁੱਖ ਲਗਾਉਣ, ਪੌਦਿਆਂ ਦੀ ਸੰਭਾਲ, ਸਫ਼ਾਈ ਅਤੇ ਕੁਦਰਤ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਰਗੇ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ। ਅੱਜ ਦੇ ਸਮੇਂ ਵਿੱਚ ਜਦੋਂ ਵਾਤਾਵਰਣ ਪ੍ਰਦੂਸ਼ਣ ਅਤੇ ਰੁੱਖਾਂ ਦੀ ਘਾਟ ਇੱਕ ਗੰਭੀਰ ਚੁਣੌਤੀ ਬਣ ਰਹੀ ਹੈ, ਸੀਰ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਸਮਾਜ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਹਨ। “ਹਰਿਆ-ਭਰਿਆ ਫਰੀਦਕੋਟ, ਸਾਫ਼-ਸੁਥਰਾ ਫਰੀਦਕੋਟ” ਦੇ ਸੁਨੇਹੇ ਨੂੰ ਅੱਗੇ ਵਧਾਉਣ ਵਿੱਚ ਸੋਸਾਇਟੀ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ। ਸੀਰ ਸੋਸਾਇਟੀ ਦੀ ਪੂਰੀ ਟੀਮ ਨੂੰ ਉਨ੍ਹਾਂ ਦੀ ਨਿਸ਼ਕਾਮ ਸੇਵਾ ਅਤੇ ਵਾਤਾਵਰਣ ਪ੍ਰਤੀ ਸਮਰਪਣ ਲਈ ਦਿਲੋਂ ਸ਼ੁਭਕਾਮਨਾਵਾਂ ਹਨ। ਯਾਦ ਰਹੇ ਕੁਝ ਸਮਾਂ ਪਹਿਲਾ ਵਾਤਾਵਰਣ ਵਿਰੋਧੀਆਂ ਵੱਲੋ ਇਸੇ ਮੁਹੱਲੇ ਵਿਚ ਲੱਗੇ ਪੌਦੇ ਕੈਮੀਕਲ ਪਾ ਸਾੜ ਦਿੱਤੇ ਗਏ ਹਨ। ਪਤਾ ਲੱਗਿਆ ਹੈ ਜਿੰਨਾਂ ਦੇ ਕਹਿਣ ਤੇ ਇਹ ਪੌਦੇ ਸਾੜੇ ਗਏ ਸਨ ਇੱਕ ਸਰਕਾਰੀ ਅਧਿਕਾਰੀ ਹੈ ਤੇ ਇੱਕ ਗਜ਼ਟਿਡ ਪੋਸਟ ਤੇ ਤੈਨਾਤ ਹੈ। ਇਸ ਤੋ ਪਹਿਲਾਂ ਵੀ ਇਸ ਤਰਾਂ ਪਹਿਲਾ ਵੀ ਪੌਦੇ ਸੜੇ ਗਏ ਸਨ। ਕੇ.ਪੀ.ਸਿੰਘ ਸਰਾਂ ਵੱਲੋ ਸੀਰ ਸੁਸਾਇਟੀ ਦੇ ਮੈਂਬਰ ਦਾ ਧੰਨਵਾਦ ਕਰਦਿਆ ਕਿ ਉਹ ਵਾਤਾਵਰਣ ਸੰਭਾਲ ਲਈ ਸੀਰ ਸੁਸਾਇਟੀ ਨੂੰ ਆਪਣਾ ਸਹਿਯੋਗ ਦਿੰਦੇ ਰਹਿਣਗੇ। ਕੇ.ਪੀ.ਸਿੰਘ ਸਰਾਂ ਨੇ ਸਾਰੇ ਸ਼ਹਿਰ ਨਿਵਾਸੀਆ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆ ਸ਼ੁੱਭ ਕਾਮਨਾਵਾਂ ਤੇ ਵਧਾਈਆ ਦਿੱਤੀਆ ਹਨ।