- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵੱਲੋਂ ਅਧਿਆਪਨ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ 28 ਅਧਿਆਪਕਾਂ ਦਾ ਸਨਮਾਨ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਆਦੇ਼ਸ਼ ਕਾਲਜ ਮਚਾਕੀ ਕਲਾਂ ਵਿਖੇ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ. ਪੰਜਾਬ ਇਕਾਈ ਸਾਦਿਕ ਵੱਲੋਂ ਨਵੀਂ ਪਿਰਤ ਪਾਉਂਦਿਆਂ ਅਧਿਆਪਨ ਅਤੇ ਖੇਡਾਂ ਦੇ ਖੇਤਰ ਵਿੱਚ ਵਧੀਆ ਸੇਵਾ ਨਿਭਾਉਣ ਵਾਲੇ ਸਾਦਿਕ ਇਲਾਕੇ ਦੇ ਵੱਖ ਵੱਖ ਸਰਕਾਰੀ ਅਤੇ ਗੈਰ ਸਰਕਾਰੀ (ਪ੍ਰਾਈਵੇਟ) ਸਕੂਲਾਂ ਦੇ 28 ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ 2026 ਨਾਲ ਸਨਮਾਨਿਤ ਕਰਨ ਲਈ ਭਰਵਾਂ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਅੰਜਨਾ ਕੌਸ਼ਲ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸਨ ਤੇ ਸਮਾਗਮ ਦੀ ਪ੍ਰਧਾਨਗੀ ਜੁਝਾਰ ਸਿੰਘ ਸੰਧੂ ਸੂਬਾ ਪ੍ਰਧਾਨ ਦੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ.ਪੰਜਾਬ, ਇੰਜੀ. ਜਨਜੀਤਪਾਲ ਸਿੰਘ ਸੇਖੋਂ ਚੇਅਰਮੈਨ ਪੰਜਾਬ ਗਰੁੱਪ ਆਫ ਇੰਸਟੀਚਿਊਸ਼ਨਜ਼ ਫ਼ਰੀਦਕੋਟ, ਬੋਹੜ ਸਿੰਘ ਥਿੰਦ ਐਸ.ਬੀ.ਆਰ.ਐਸ ਇੰਸਟੀਚਿਊਸ਼ਨਜ਼ ਘੁੱਦੂਵਾਲਾ ਨੇ ਕੀਤੀ ਜਦੋਂ ਕਿ ਇੰਜੀਂ. ਸੁਰਿੰਦਰਪਾਲ ਸਿੰਘ ਮੌਂਗਾ ਡਇਰੈਕਟਰ ਆਦੇਸ਼ ਗਰੁੱਪ ਫ਼ਰੀਦਕੋਟ ਅਤੇ ਜਗਤਾਰ ਸਿੰਘ ਮਾਨ ਬੀ.ਪੀ.ਈ.ਓ ਫ਼ਰੀਦਕੋਟ 1 ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਜਿਲ੍ਹਾ ਗਾਈਡੈਂਸ ਕੌਂਸਲਰ ਫ਼ਰੀਦਕੋਟ ਨੇ ਬਾਖੂਬੀ ਕੀਤਾ।ਸਮਾਗਮ ਦੌਰਾਨ ਆਦੇਸ਼ ਕਾਲਜ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ।ਆਏ ਬੁਲਾਰਿਆਂ ਨੇ ਫੋਟੋਗ੍ਰਾਫਰ ਐਸੋ. ਦੇ ਇਸ ਨਿਵੇਕਲੇ ਉਪਰਾਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਸਨਮਾਨ ਕੋਈ ਮੁੱਲ ਖਰੀਦੀ ਜਾਣ ਵਾਲੀ ਵਸਤੂ ਨਹੀਂ ਹੈ ਤੇ ਜਿੰਨਾਂ ਨੇ ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ ਉਨਾਂ ਦਾ ਕੰਮ ਤੇ ਨਾਮ ਬੋਲਦਾ ਹੈ ਤੇ ਅੱਜ ਇਨਾਂ ਅਧਿਆਪਕਾਂ ਤੇ ਕੋਚਾਂ ਨੂੰ ਸਨਮਾਨਿਤ ਕਰਕੇ ਉਨਾਂ ਦੀ ਜਿੰਮੇਵਾਰੀਆਂ ਹੋ ਵਧਾ ਦਿੱਤੀਆਂ ਗਈਆਂ ਹਨ।ਸੂਬਾ ਸਰਪ੍ਰਸਤ ਆਰ.ਐਸ.ਧੁੰਨਾ ਨੇ ਆਏ ਅਧਿਆਪਕਾਂ ਤੇ ਮਹਿਮਾਨਾਂ ਨੂੰ ਵਧਾਈ ਦਿੰਦੇ ਹੋਏ ਆਦੇਸ਼ ਗਰੁੱਪ ਤੇ ਸਿੱਖਿਆ ਵਿਭਾਗ ਦਾ ਵੀ ਧੰਨਵਾਦ ਕੀਤਾ ਜਿੰਨਾਂ ਸਦਕਾ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।ਅਖੀਰ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਸੰਧੂ, ਸੂਬਾ ਸਰਪ੍ਰਸਤ ਆਰ.ਐਸ.ਧੁੰਨਾ , ਪ੍ਰਿੰਸੀਪਲ ਗੁਰਜੀਤ ਸਿੰਘ ਗਾਂਧੀ, ਪ੍ਰਿੰਸੀਪਲ ਡਾ. ਅਮਰਦੀਪ ਸਿੰਘ ਵਿਰਕ ,ਦੀਪ ਦਵਿੰਦਰ, ਕੰਵਰ ਹਰਿੰਦਰ ਸਿੰਘ ਸੰਧੂ, ਨਿਰਮਲ ਸਿੰਘ ਬੁੱਟਰ, ਅਮਨਿੰਦਰ ਸਿੰਘ, ਡਾ. ਦਰਬਾਰਾ ਸਿੰਘ ਥਿੰਦ, ਮਨਮੀਤ ਧੁੰਨਾ, ਇਕਾਈ ਪ੍ਰਧਾਨ ਰਮੇਸ਼ ਕੁਮਾਰ ਬਿੱਟੂ, ਰਵਿੰਦਰ ਸਿੰਘ ਰਿੰਕੂ, ਅਕਾਸ਼ ਮਚਾਕੀ, ਗੁਰਮੀਤ ਸਿੰਘ ਮਹਿਮੂਆਣਾ, ਰਾਜਵੀਰ ਸਿੰਘ ਰਾਜਾ, ਰਾਜਵੀਰ ਸਿੰਘ ਡੋਡ, ਜਸਕਰਨ ਦਾਬੜਾ, ਜਸਪਾਲ ਸਿਘ ਅਤੇ ਅਰਸ਼ਦੀਪ ਸਿੰਘ ਆਦਿ ਵੀ ਹਾਜਰ ਸਨ।