- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਵਾਰੀ/ਕਾਨੂੰਗੋ ਮੁਲਾਜਮਾ ਨੇ ਮੀਟਿੰਗ ਦੌਰਾਨ ਕੀਤਾ ਵਿਚਾਰ ਵਟਾਂਦਰਾ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਅੱਜ ਸੇਵਾਮੁਕਤ ਅਤੇ ਮੌਜੂਦਾ ਪਟਵਾਰੀ/ਕਾਨੂੰਗੋ ਦੀ ਸੀਨੀਅਰ ਜ਼ੂਨੀਅਰ ਕੇਸ ਰਿਟ ਪਟੀਸ਼ਨ ਨੰਬਰ 5382 ਸਬੰਧੀ ਅਹਿਮ ਮੀਟਿੰਗ ਪ੍ਰਧਾਨ ਜਗਦੀਸ਼ ਕੁਮਾਰ ਕਾਨੂੰਗੋ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਐਲ.ਪੀ.ਏ. 1588, ਜੋ ਕਿ ਡਬਲ ਬੈਂਚ ਦੇ ਮਾਨਯੋਗ ਜੱਜ ਐਚ.ਐਸ. ਸੇਠੀ ਅਤੇ ਅਮਰਿੰਦਰ ਸਿੰਘ ਗਰੇਵਾਲ ਵਲੋਂ 14-17-26 ਨੂੰ ਫੈਸਲਾ (ਸੈਟੇ ਸਾਇਡ) ਕਰ ਦਿੱਤਾ ਗਿਆ ਸੀ, ਦੇ ਸਬੰਧੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਜਥੇਬੰਦੀ ਦੇ ਪੈ੍ਸ ਸਕੱਤਰ ਰਣਜੀਤ ਸਿੰਘ ਅਤੇ ਬਿੱਕਰ ਸਿੰਘ ਮੁਤਾਬਿਕ ਸਾਰੇ ਹੀ ਸਾਥੀਆਂ ਦੇ ਹੋਂਸਲੇ ਬੁਲੰਦ ਵੇਖੇ ਗਏ, ਸਾਰੇ ਹੀ ਸਾਥੀਆਂ ਨੇ ਏਕੇ ਦਾ ਸਬੂਤ ਦਿੰਦੇ ਹੋਏ ਇਸ ਕੇਸ ਨੂੰ ਜਾਰੀ ਰੱਖਣ ਸਬੰਧੀ ਲੜਾਈ ਲੜਨ ਦਾ ਫੈਸਲਾ ਲਿਆ। ਉਹਨਾਂ ਦੱਸਿਆ ਕਿ ਬੇਸ਼ੱਕ ਸਰਕਾਰਾਂ ਆਪਣੇ ਕੋਝੇ ਹੱਥਕੰਡੇ ਵਰਤ ਕੇ ਕੇਸ ਨੂੰ ਲਮਕਾਉਣਾ ਚਾਹੁੰਦੀਆਂ ਹਨ ਪਰ ਸਾਰੇ ਸਾਥੀਆਂ ਨੇ ਫੈਸਲਾ ਲਿਆ ਹੈ ਕਿ ਇਸ ਕੇਸ ਸਬੰਧੀ ਸਾਨੂੰ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਜਾਂ ਕਿਸੇ ਵੀ ਤਰ੍ਹਾਂ ਦੀ ਅਦਾਲਤ ਵਿੱਚ ਅਪੀਲ/ਦਲੀਲ ਕਰਨੀ ਪਈ ਤਾਂ ਪਿੱਛੇ ਨਹੀਂ ਹਟਾਂਗੇ।ਇਸ ਮੌਕੇ ਪ੍ਰਧਾਨ ਜਗਦੀਸ਼ ਕੁਮਾਰ ਕਾਨੂੰਗੋ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਕੱਚੇ ਮੁਲਾਜਮ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 18 ਫੀਸਦੀ ਡੀ.ਏ. ਜਾਰੀ ਕਰਨ ਅਤੇ ਸਫਾਈ ਸੇਵਕਾਂ/ਬਿਜਲੀ ਬੋਰਡ ਦੇ ਮੁਲਾਜਮਾਂ ਦੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ। ਇਸ ਮੌਕੇ ਬਲਜਿੰਦਰ ਸਿੰਘ ਚੋਧਰੀ, ਜ਼ਸਵਿੰਦਰ ਸਿੰਘ, ਸੁਖਵਿੰਦਰ ਸਿੰਘ ਸ਼ਰਮਾ, ਅੰਮ੍ਰਿਤਪਾਲ ਸਿੰਘ, ਗੁਰਤੇਜ਼ ਸਿੰਘ, ਬਾਬਾ ਬਲਜਿੰਦਰ ਸਿੰਘ, ਜਗਮੇਲ ਸਿੰਘ, ਸ਼ਵਿੰਦਰ ਸਿੰਘ, ਦਰਬਾਰਾ ਸਿੰਘ, ਮਹਿੰਦਰ ਪਾਲ ਸ਼ਰਮਾ, ਨਿਰਮਲ ਸਿੰਘ, ਸੇ਼ਰ ਸਿੰਘ ਵਾਲਾ, ਰਮੇਸ਼ ਭੰਡਾਰੀ ਆਦਿ ਨੇ ਆਖਿਆ ਕਿ ਬਰਨਾਲਾ ਵਿਖੇ ਸਫਾਈ ਸੇਵਕਾਂ ਵਲੋ ਪੰਜਾਬ ਸਰਕਾਰ ਦੁਆਰਾ ਪਿਛਲੇ ਸਮੇਂ ਦੌਰਾਨ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 8 ਜ਼ੁਲਾਈ ਤੋਂ ਚੱਲ ਰਹੀ ਹੜਤਾਲ ਤੋੜਨ ਲਈ ਆਮ ਆਦਮੀ ਪਾਰਟੀ ਦੇ ਇਸ਼ਾਰੇ 'ਤੇ ਹੱਕ ਮੰਗਦੇ ਸਫਾਈ ਸੇਵਕਾਂ ਨੂੰ ਨਿਰਦੇਈ ਪੁਲਿਸ ਵਲੋਂ ਛੱਲੀਆਂ ਵਾਂਗ ਕੁੱਟਿਆ ਗਿਆ ਅਤੇ ਮੋਜ਼ੂਦਾ ਡੀਐਸਪੀ ਵਲੋ 'ਆਪ' ਖੁਦ ਬਜੁਰਗ ਔਰਤਾਂ ਦੇ ਸਿਰਾਂ 'ਤੇ ਡਾਂਗਾਂ ਮਾਰੀਆਂ ਗਈਆਂ, ਜਿਸ ਦੀ ਸਖ਼ਤ ਨਿਖੇਧੀ ਕੀਤੀ ਗਈ। ਉਹਨਾਂ ਦੱਸਿਆ ਕਿ 17 ਜ਼ੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਰੇ ਕਾਰਨ ਰੈਲੀ ਮੁਤਲਵੀ ਕਰ ਦਿੱਤੀ ਗਈ ਸੀ, ਹੁਣ ਸਾਂਝਾ ਮੁਲਾਜਮ ਮੰਚ ਪੰਜਾਬ ਵੱਲੋ 7 ਅਗਸਤ 2026 ਨੂੰ ਦਾਣਾ ਮੰਡੀ ਸੈਕਟਰ 39 ਚੰਡੀਗੜ ਵਿਖੇ ਕੀਤੀ ਜਾ ਰਹੀ ਮਹਾਂਰੈਲੀ ਵਿੱਚ ਸਮੁੱਚੇ ਸਾਥੀ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਇਹਨਾ ਜਾਬਰ ਸਰਕਾਰਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।