ਸਰਕਾਰੀ ਪ੍ਰਾਇਮਰੀ ਸਕੂਲ ਹਰੀਨੌ ’ਚ ਪ੍ਰੋਗਰਾਮ ਕਰਵਾਇਆ
ਮਾਪੇ-ਅਧਿਆਪਕ ਮਿਲਣੀ, ਗੈਜੂਏਸ਼ਨ ਸੈਰੇਮਨੀ, ਇਨਾਮ ਵੰਡ ਅਤੇ ਸਨਮਾਨ ਸਮਾਰੋਹ ਦਾ ਸੰਗਮ
Publish Date: Sun, 29 Mar 2026 03:34 PM (IST)
Updated Date: Mon, 30 Mar 2026 04:00 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਨੇੜਲੇ ਪਿੰਡ ਹਰੀਨੌ ਦੇ ਗੋਦ ਲਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਸਲਾਨਾ ਸਮਾਗਮ ਮੌਕੇ ਜਿੱਥੇ ਮਾਪੇ-ਅਧਿਆਪਕ ਮਿਲਣੀ, ਗੈ੍ਰਜੂਏਸ਼ਨ ਸੈਰੇਮਨੀ, ਰੰਗਾਰੰਗ ਅਤੇ ਸੱਭਿਆਚਾਰਕ ਪੋ੍ਰਗਰਾਮ, ਇਨਾਮ ਵੰਡ ਅਤੇ ਸਨਮਾਨ ਸਮਾਰੋਹ ਦਾ ਸੰਗਮ ਦੇਖਣ ਨੂੰ ਮਿਲਿਆ, ਉੱਥੇ ਬੁਲਾਰਿਆਂ ਦੀਆਂ ਉਸਾਰੂ ਅਤੇ ਪ੍ਰੇਰਨਾਮਈ ਤਕਰੀਰਾਂ ਦੀ ਵੀ ਭਰਪੂਰ ਸ਼ਲਾਘਾ ਹੋਈ। ਮੰਚ ਸੰਚਾਲਨ ਕਰਦਿਆਂ ਮਾ ਮਨਜੀਤ ਸਿੰਘ ਨੇ ਦੱਸਿਆ ਕਿ ਸਮਾਗਮ ਵਿੱਚ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਨੇ ਬਤੋਰ ਮੁੱਖ ਮਹਿਮਾਨ, ਜਦਕਿ ਗੁੱਡ ਮੌਰਨਿੰਗ ਕਲੱਬ ਦੇ ਸੰਸਥਾਪਕ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬਤੋਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਗੁਰਚਰਨ ਸਿੰਘ ਬਰਾੜ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਣ, ਵਾਤਾਵਰਣ ਦੀ ਸੰਭਾਲ, ਨਸ਼ਿਆਂ ਤੋਂ ਸਾਵਧਾਨ, ਮਾੜੀ ਸੁਸਾਇਟੀ ਤੋਂ ਕਿਨਾਰਾਕਸ਼ੀ, ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਦਿੰਦਿਆਂ ਆਖਿਆ ਕਿ ਆਪਣੀ ਜਿੰਦਗੀ ਵਿੱਚ ਕਾਮਯਾਬ ਹੋਣ ਵਾਲੇ ਬੱਚੇ ਆਪਣੇ ਪਰਿਵਾਰ ਦਾ ਅੱਗਾ ਕਈ ਪੀੜ੍ਹੀਆਂ ਤੱਕ ਸੰਵਾਰ ਜਾਂਦੇ ਹਨ। ਕਲੱਬ ਦੇ ਪੀ.ਆਰ.ਓ. ਸਟੇਟ ਐਵਾਰਡੀ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਦੀ ਅਗਵਾਈ ਵਿੱਚ ਕਰਵਾਏ ਗਏ ਉਕਤ ਸਮਾਗਮ ਵਿੱਚ ਪੱਪੂ ਨੰਬਰਦਾਰ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ, ਜਦਕਿ ਸਕੂਲ ਮੁਖੀ ਸ਼੍ਰੀ ਦੀਪਕ ਬਾਂਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੇਜ ਰਾਮ ਭੋਰਾ, ਡਾ ਗੁਰਮੀਤ ਸਿੰਘ ਧਾਲੀਵਾਲ, ਡਾ ਹਰਿੰਦਰ ਸਿੰਘ ਗੋਗੀ ਆਦਿ ਸਮੇਤ ਬੱਚਿਆਂ ਦੇ ਮਾਪੇ ਅਤੇ ਪਿੰਡ ਦੀਆਂ ਉੱਘੀਆਂ ਸ਼ਖਸ਼ੀਅਤਾਂ ਵੀ ਭਾਰੀ ਗਿਣਤੀ ਵਿੱਚ ਹਾਜਰ ਸਨ।