ਕੌਮੀ ਆਰਟ ਵਰਕਸ਼ਾਪ ਤੇ ਪੇਟਿੰਗ ਪ੍ਰਦਰਸ਼ਨੀ ਅਮਿੱਟ ਛਾਪਾਂ ਛੱਡਦੀ ਹੋਈ ਸਮਾਪਤ ਕੌਮੀ ਆਰਟ ਵਰਕਸ਼ਾਪ ਅਤੇ ਪੇਟਿੰਗ ਪ੍ਰਦਰਸ਼ਨੀ ਅਮਿੱਟ ਛਾਪਾਂ ਛੱਡਦੀ ਹੋਈ ਸਮਾਪਤ
Publish Date: Wed, 23 Sep 2026 04:16 PM (IST)
Updated Date: Wed, 23 Sep 2026 04:18 PM (IST)
ਜਗਮੀਤ ਸਿੰਘ ਪੰਜਾਬੀ ਜਾਗਰਣ ਫ਼ਰੀਦਕੋਟ: ਬਾਬਾ ਫ਼ਰੀਦ ਜੀ ਦੇ ਆਗਮਨ-ਪੁਰਬ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ (ਰਜਿ.), ਫ਼ਰੀਦਕੋਟ ਵੱਲੋਂ ਸੰਜੀਵਨੀ ਹਾਲ , ਬਰਜਿੰਦਰਾ ਕਾਲਜ ਵਿਖੇ ਤਿੰਨ ਰੋਜ਼ਾ ਨੈਸ਼ਨਲ ਪੇਂਟਿੰਗ ਵਰਕਸ਼ਾਪ ਦਾ ਸਨਮਾਨ ਸਮਾਰੋਹ ਸ਼ਾਨਦਾਰ ਰਿਹਾ । ਵਰਕਸ਼ਾਪ ਦੇ ਤੀਜੇ ਦਿਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਆਈ. ਏ. ਐਸ ਫ਼ਰੀਦਕੋਟ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਪ੍ਰਧਾਨਗੀ ਮੰਡਲ ਵਿੱਚ ਮਹੀਪਇੰਦਰ ਸਿੰਘ ਸੇਖੋਂ (ਸੇਵਾਦਾਰ, ਬਾਬਾ ਫ਼ਰੀਦ ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਫ਼ਰੀਦਕੋਟ), ਵਿਸ਼ੇਸ਼ ਮਹਿਮਾਨ ਡਾ. ਪੂਜਾ ਭੱਲਾ- ਪ੍ਰਿੰਸੀਪਲ ਬਰਜਿੰਦਰਾ ਕਾਲਜ ਵੱਲੋਂ ਸ਼ਿਰਕਤ ਕੀਤੀ ਗਈ । ਇਸ ਮੌਕੇ ਤੇ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਕਲਾਕਾਰਾਂ ਅਤੇ ਸਾਰੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਨੂੰ ਕਿਹਾ ਗਿਆ। ਇਸ ਤਿੰਨ ਰੋਜ਼ਾ ਨੈਸ਼ਨਲ ਪੇਂਟਿੰਗ ਵਰਕਸ਼ਾਪ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਪ੍ਰਸਿੱਧ ਅਤੇ ਮਾਹਿਰ ਆਰਟਿਸਟਾਂ ਨੇ ਆਪਣੀ ਕਲਾ ਦਾ ਹੁਨਰ ਅਤੇ ਰਚਨਾਤਮਕਤਾ ਪੇਸ਼ ਕਰਕੇ ਆਪਣੀ ਕਲਾ ਨਾਲ ਆਰਟ ਪ੍ਰੇਮੀਆਂ ਅਤੇ ਆਰਟ ਸਿੱਖਣ ਦੇ ਇੱਛੁਕ ਨਵੀਂ ਪੀੜ੍ਹੀ ਨੂੰ ਉਤਸਾਹਿਤ ਕੀਤਾ । ਵਰਕਸ਼ਾਪ ਵਿੱਚ ਆਰਟਿਸਟ ਪਰਵੀਨ ਸੈਣੀ-ਮੁਜ਼ੱਫਰਨਗਰ (ਉੱਤਰ ਪ੍ਰਦੇਸ਼), ਮਮਤਾ ਰਾਜਪੂਤ- ਬਹਿਜੋਈ (ਉੱਤਰ ਪ੍ਰਦੇਸ਼), ਮਨਜੀਤ ਕੌਰ- ਚੰਡੀਗੜ੍ਹ , ਜੀਵਨ ਸਿੰਘ ਬਰਾੜ -ਹੁਸ਼ਿਆਰਪੁਰ , ਸ਼ਕੁੰਤਲਾ ਮਹਾਵੀਰ-ਜੈਪੁਰ (ਰਾਜਸਥਾਨ), ਸ਼ਿਸ਼ੂ ਪਾਲ-ਜੈਪੁਰ (ਰਾਜਸਥਾਨ), ਹਰਵਿੰਦਰ ਕੌਰ- ਫ਼ਰੀਦਕੋਟ, ਪਰਮਿੰਦਰ ਸਿੰਘ ਟੋਨੀ, ਅਨੂ ਬਾਲਾ ਫ਼ਰੀਦਕੋਟ, ਸਤਪਾਲ ਕੌਰ- ਫ਼ਰੀਦਕੋਟ, ਗੀਤੀਮਨ- ਕੋਟਕਪੂਰਾ , ਉਦਿਸ਼ ਬੈਬੀ , ਗੌਰਵ ਗੋਇਲ , ਬਾਜ ਸਿੰਘ-ਮਲੋਟ , ਦਵਿੰਦਰ ਸਿੰਘ- ਮਲੋਟ ਆਦਿ ਵੱਲੋ ਵਿਸ਼ੇਸ਼ ਤੌਰ ’ਤੇ ਭਾਗ ਲਿਆ ਗਿਆ । ਇਸ ਮੌਕੇ ਤੇ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ ਵੱਲੋਂ ਸਕੂਲੀ ਬੱਚਿਆਂ ਅਤੇ ਕਾਲਜ ਪੱਧਰ ਦੇ ਵਿਦਿਆਰਥੀਆਂ ਦੇ ਵੱਖ-ਵੱਖ ਉਮਰ ਗਰੁੱਪਾਂ ਵਿੱਚ ਪੇਂਟਿੰਗ ਮੁਕਾਬਲੇ ਕਰਵਾਏ ਗਏ। ਪੇਂਟਿੰਗ ਮੁਕਾਬਲਿਆ ਵਿੱਚ ਪੂਰੇ ਪੰਜਾਬ ਭਰ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ 207 ਬੱਚਿਆਂ ਨੇ ਭਾਗ ਲੈਂਦੇ ਹੋਏ ਆਪਣੀ ਆਰਟ ਕਲਾ ਦਾ ਹੁਨਰ ਪੇਸ਼ ਕੀਤਾ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਉਮਰ ਗਰੁੱਪ ਕਲਾਸ ਅਨੁਸਾਰ ਭਾਗ ਲੈਂਦੇ ਹੋਏ ਜਿਵੇੰ ਰੈਡ ਗਰੁੱਪ (ਜਮਾਤ ਪਹਿਲੀ ਤੋਂ ਚੌਥੀ ਤੱਕ) ਪਹਿਲਾ ਸਥਾਨ ਹਰਨਿਮਰਤ ਕੌਰ , ਦੂਜਾ ਸਥਾਨ ਨਾਜ਼ਮੀਤ ਕੌਰ , ਤੀਜਾ ਸਥਾਨ ਕਿਆਨ , ਬਲੂ ਗਰੁੱਪ ਵਿੱਚ (ਜਮਾਤ ਪੰਜਵੀਂ ਤੋਂ ਅੱਠਵੀਂ ਤੱਕ) ਪਹਿਲਾ ਸਥਾਨ ਨਿਮਰਤਵੀਰ ਕੌਰ, ਦੂਜਾ ਸਥਾਨ ਸ਼ੁਭਪ੍ਰੀਤ ਕੌਰ, ਤੀਜਾ ਸਥਾਨ ਆਦਰਸ਼ਪ੍ਰੀਤ ਕੌਰ, ਗਰੀਨ ਗਰੁੱਪ ਵਿੱਚ (ਜਮਾਤ ਨੌਵੀਂ ਤੋਂ ਬਾਰਵੀਂ ਤੱਕ) ਪਹਿਲਾ ਸਥਾਨ ਹਰਸਿਤ ਕੌਰ, ਦੂਜਾ ਸਥਾਨ ਖੁਸ਼ਪ੍ਰੀਤ ਕੌਰ, ਤੀਜਾ ਸਥਾਨ ਗੁਰਲੀਨ ਕੌਰ, ਸੀਨੀਅਰ ਗਰੁੱਪ ਵਿੱਚ (ਕਾਲਜ ਪੱਧਰ ਦੇ ਵਿਦਿਆਰਥੀ) ਪਹਿਲਾ ਸਥਾਨ ਜਸਨਪ੍ਰੀਤ ਸਿੰਘ, ਯੈਲੋ ਗਰੁੱਪ ਏ (ਮੈਂਟਲੀ ਚੈਲੇੰਜ) ਹਰਬਾਜ਼ਦੀਪ ਸਿੰਘ, ਯੈਲੋ ਗਰੁੱਪ ਬੀ (ਹੀਰਿੰਗ ਇਮਪੇਅਰਡ ਅਤੇ ਵਿਜ਼ਵਲੀ ਇਮਪੇਅਰਡ) ਪਹਿਲਾ ਸਥਾਨ ਲਵਪ੍ਰੀਤ ਕੁਮਾਰ, ਦੂਜਾ ਸਥਾਨ ਗੁਰਕੀਰਤ ਸਿੰਘ ਘਾਰੂ ਅਤੇ ਤੀਜਾ ਸਥਾਨ ਅਰਚਿਤ ਸ਼ਰਮਾ ਨੇ ਹਾਸਲ ਕੀਤਾ। ਉਪਰੋਕਤ ਜੇਤੂ ਵਿਦਿਆਰਥੀ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਜੀ ਵੱਲੋਂ ਸਨਮਾਨ ਚਿੰਨ੍ਹ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਲਈ ਹੋਰ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਆਏ ਹੋਏ ਮਹਿਮਾਨਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਤੇ ਸਮਾਰੋਹ ਦੇ ਮੁੱਖ ਮਹਿਮਾਨ ਮਾਣਯੋਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਵੱਲੋਂ ਬਾਹਰੋਂ ਆਏ ਸਾਰੇ ਭਾਗ ਲੈਣ ਵਾਲੇ ਆਰਟਿਸਟ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਸ਼ਿਰਕਤ ਕਰਨ ਵਾਲੇ ਸਾਰੇ ਕਲਾਕਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਸਮਾਗਮ ਦੌਰਾਨ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ ਦੇ ਮੁੱਖ ਸਰਪ੍ਰਸਤ ਸੁਖਦੇਵ ਸਿੰਘ ਦੋਸਾਂਝ, ਜਨਰਲ ਸਕੱਤਰ ਡਿਪਟੀ ਸਿੰਘ, ਮੀਡੀਆ ਕੋਆਰਡੀਨੇਟਰ ਬਲਜੀਤ ਗਰੋਵਰ, ਮੀਤ ਪ੍ਰਧਾਨ ਪਰਮਿੰਦਰ ਸਿੰਘ ਟੋਨੀ, ਖਜ਼ਾਨਚੀ ਮੈਡਮ ਵੀਰਪਾਲ ਕੌਰ, ਸਹਿ-ਖਜ਼ਾਨਚੀ ਸਤਵੀਰ ਕੌਰ, ਮੈਂਬਰ ਹਰਵਿੰਦਰ ਕੌਰ, ਅਨੂ ਬਾਲਾ, ਮਾਹਿਰ ਆਰਟਿਸਟ ਕੇਦਾਰਨਾਥ , ਰਜਿੰਦਰ ਸਿੰਘ ਡਿੰਪੀ, ਬਖਸ਼ਿੰਦਰ ਸਿੰਘ, ਪੀ. ਏ ਟੂ ਡੀ.ਸੀ ਗੁਰਨਾਮ ਸਿੰਘ , ਮੈਡਮ ਰਜਵੰਤ ਕੌਰ, ਪ੍ਰਧਾਨ ਪੰਜ ਆਬ ਫਾਈਨ ਆਰਟ ਸੁਸਾਇਟੀ ਗੁਰਪ੍ਰੀਤ ਸਿੰਘ ਨਾਮਧਾਰੀ , ਬਲਦੇਵ ਸਿੰਘ ਰਿਟਾਇਰਡ ਸੁਪਰੀਡੈਂਟ , ਨੈਸ਼ਨਲ ਐਵਾਰਡੀ ਪਰਮਜੀਤ ਸਿੰਘ, ਮਾਸਟਰ ਗੁਰਮੀਤ ਸਿੰਘ ਭਾਣਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।