- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਸਮੇਸ਼ ਮਿਸ਼ਨ ਸਕੂਲ ਹਰੀ ਨੌ ਵਿਖੇ ਇੱਕ ਰੋਜਾ ਐਨ.ਐਸ.ਐਸ. ਕੈਂਪ ਲਗਾਇਆ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਵਿਖੇ ਇੱਕ ਰੋਜਾ ਐਨ.ਐਸ.ਐਸ. ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ 45 ਵਾਲੰਟੀਅਰਜ਼ ਨੇ ਭਾਗ ਲਿਆ । ਲੜਕੀਆਂ ਨੇ ਸਕੂਲ ਕੈਂਪਸ ਦੀ ਸਫਾਈ ਕੀਤੀ ਅਤੇ ਲੜਕਿਆਂ ਨੇ ਸਕੂਲ ਕੈਂਪਸ ਦੇ ਬਾਹਰ ਸਕੂਲ ਨੂੰ ਆ ਰਹੇ ਰਸਤੇ ਦੀ ਸਫਾਈ ਕੀਤੀ । ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸੁਰਿੰਦਰ ਕੌਰ ਅਤੇ ਮੈਨੇਜਿੰਗ ਡਾਇਰੈਕਟਰ .ਬਲਜੀਤ ਸਿੰਘ ਨੇ ਐਨ.ਐਸ.ਐਸ. ਵਾਲੰਟੀਅਰਜ਼ ਨੂੰ ਕਿਹਾ ਕਿ ਸਕੂਲ ਅਤੇ ਸਕੂਲ ਨੰ ਆ ਰਹੇ ਰਸਤੇ ਦੀ ਸਫਾਈ ਦੇ ਨਾਲ – ਨਾਲ ਆਪਣੇ ਆਪ ਨੂੰ , ਘਰ ਅਤੇ ਸਮਾਜ ਨੂੰ ਸਵੱਛ ਬਣਾਉਣ ਦੀ ਲੋੜ ਹੈ । ਉਹਨਾਂ ਨੇ ਵਾਲੰਟੀਅਰਜ਼ ਨੂੰ ਸਮਾਜ ਸੇਵਾ ਅਤੇ ਅਨੁਸ਼ਾਸਨ ਦੀ ਭਾਵਨਾਂ ਨੂੰ ਦ੍ਰਿੜ ਕਰਵਾਉਣ ਅਤੇ ਭਵਿੱਖ ਦੇ ਬਿਹਤਰੀਨ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ । ਸਮੁੱਚੇ ਵਲੰਟੀਅਰਜ਼ ਨੇ ਸਮਾਜ ਭਲਾਈ ਦਾ ਕੰਮ ਕਰਕੇ ਬਹੁਤ ਖੁਸ਼ੀ ਮਹਿਸੂਸ ਕੀਤੀ । ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੋਮਾ ਦੇਵੀ ਨੇ ਕੰਮ ਕਰ ਰਹੇ ਵਲੰਟੀਅਰਜ਼ ਦੀ ਬੜੀ ਸਲਾਘਾ ਕੀਤੀ ਅਤੇ ਉਹਨਾਂ ਨੂੰ ਹੱਥੀ ਕੰਮ ਕਰਨ ਲਈ ਪ੍ਰੇਰਿਤ ਕੀਤਾ । ਸ੍ਰੀਮਤੀ ਸੋਮਾ ਦੇਵੀ ਨੇ ਕਿਹਾ ਕਿ ਇਸ ਤਰਾਂ ਦੇ ਕੈਂਪ ਲਗਾਉਣ ਨਾਲ ਵਿਦਿਆਰਥੀਆਂ ਵਿੱਚ ਆਪਸੀ ਸਹਿਯੋਗ , ਲੀਡਰਸ਼ਿਪ ਅਤੇ ਸੇਵਾ ਭਾਵਨਾ ਜਿਹੇ ਗੁਣਾ ਦਾ ਵਿਕਾਸ ਹੁੰਦਾ ਹੈ । ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਮਿੰਦਰ ਕੌਰ ਨੇ ਐਨ.ਐਸ.ਐਸ. ਦੀ ਮਹੱਤਤਾ ਤੋਂ ਜਾਣੂ ਕਰਵਾਇਆ । ਇਸ ਤੋਂ ਇਲਾਵਾ ਸਕੂਲ ਦੇ ਸੀਨੀਅਰ ਕੋਆਰਡੀਨੇਟਰ ਸ੍ਰੀਮਤੀ ਸਤਵਿੰਦਰ ਕੌਰ ਅਤੇ ਸਕੂਲ ਦੇ ਡੀ.ਪੀ.ਈ. ਜਸ਼ਨਪ੍ਰੀਤ ਸਿੰਘ ਦਾ ਇਸ ਕੈਂਪ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।