- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪ’ ਸਰਕਾਰ ਦੇ ਵਿਕਾਸ ਕਾਰਜਾਂ ਤੋਂ ਸੱਤ ਸਮੁੰਦਰੋਂ ਪਾਰ ਬੈਠੇ ਐਨ.ਆਰ.ਆਈ. ਸੰਤੁਸ਼ਟ : ਬਰਾੜ/ਮਾਨ

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਸੱਤ ਸਮੁੰਦਰੋਂ ਪਾਰ ਬੈਠੇ ਐਨਆਰਆਈ ਆਪਣੇ ਪੰਜਾਬ ਦਾ ਹਮੇਸ਼ਾਂ ਹੀ ਭਲਾ ਮੰਗਦੇ ਅਤੇ ਸੋਚਦੇ ਹਨ। ਨੇੜਲੇ ਪਿੰਡ ਮੌੜ ਦੇ ਸਰਪੰਚ ਮਾ ਕੁਲਦੀਪ ਸਿੰਘ ਮਾਨ ਦੇ ਗ੍ਰਹਿ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਸਨਮਾਨ ਕਰਨ ਮੌਕੇ ਸਤਬੀਰ ਸਿੰਘ ਬਰਾੜ ਯੂ.ਐਸ.ਏ. ਅਤੇ ਕਮਲਦੀਪ ਸਿੰਘ ਮਾਨ ਆਸਟ੍ਰੇਲੀਆ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਆਪਣੇ ਪਿੰਡ, ਹਲਕੇ ਅਤੇ ਪੰਜਾਬ ਦਾ ਭਲਾ ਹੋ ਜਾਵੇ, ਇਸ ਲਈ ਉਹ ਤਨ-ਮਨ-ਧਨ ਨਾਲ ਚੰਗੇ ਕੰਮਾ ਦੀ ਆਸ-ਉਮੀਦ ਕਰਦੇ ਹਨ। ਉਹਨਾ ਆਖਿਆ ਕਿ ਸਪੀਕਰ ਸੰਧਵਾਂ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਕੋਟਕਪੂਰਾ ਦਾ ਬਹੁਤ ਵਧੀਆ ਵਿਕਾਸ ਹੋਇਆ, ਕਿਉਂਕਿ ਵਿਕਾਸ ਕਾਰਜ ਚੁਣੇ ਨੁਮਾਇੰਦਿਆਂ ਨੇ ਹੀ ਕਰਨੇ ਹੁੰਦੇ ਹਨ, ਉਹਨਾਂ ਹੋਰ ਵਿਕਾਸ ਅਤੇ ਵਧੀਆ ਕੰਮਾਂ ਦੀ ਉਮੀਦ ਕਰਦਿਆਂ ਆਖਿਆ ਕਿ ਸਾਡੇ ਵਰਗੇ ਐਨਆਰਆਈਜ਼ ਪੰਜਾਬ ਦੀ ਤਰੱਕੀ ਵਿੱਚ ਹਰ ਤਰਾਂ ਦਾ ਯੋਗਦਾਨ ਪਾਉਣ ਲਈ ਤਤਪਰ ਰਹਿੰਦੇ ਹਨ। ਸਤਬੀਰ ਸਿੰਘ ਬਰਾੜ ਅਤੇ ਕਮਲਦੀਪ ਸਿੰਘ ਮਾਨ ਨੇ ਆਖਿਆ ਕਿ ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੂਝਬੂਝ ਸਦਕਾ ਹਲਕਾ ਕੋਟਕਪੂਰਾ ਦੀਆਂ ਇਕ ਇਕ ਪਿੰਡ ਅਤੇ ਸ਼ਹਿਰ ਦੇ ਗਲੀ-ਮੁਹੱਲਿਆਂ ਸਮੇਤ ਸੰਪਰਕ ਸੜਕਾਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ, ਖੇਤਾਂ ਦੇ ਹਰ ਕੋਨੇ ਨੂੰ ਪਾਣੀ ਦੇਣ ਲਈ ਪਾਈਪ ਲਾਈਨ ਦਾ ਪ੍ਰਬੰਧ ਕੀਤਾ ਗਿਆ ਹੈ, ਵੱਡੇ ਪੱਧਰ ’ਤੇ ਪਿੰਡਾਂ ਵਿੱਚ ਬਿਨਾ ਕਿਸੇ ਰਾਜਨੀਤਿਕ ਭੇਦਭਾਵ ਦੇ 10 ਲੱਖ ਰੁਪਏ ਦਾ ਇਲਾਜ ਮੁਫਤ ਕਰਵਾਉਣ ਦੇ ਕਾਰਡ ਬਣਾਏ ਜਾ ਰਹੇ ਹਨ, ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਖੇਡ ਗਰਾਊਂਡ ਬਣਾਏ ਜਾ ਰਹੇ ਹਨ, ਕਿਉਂਕਿ ਖੇਡਾਂ ਨਾਲ ਜੁੜ ਕੇ ਨੌਜਵਾਨ ਨਸ਼ਿਆਂ ਆਦਿ ਤੋਂ ਦੂਰ ਰਹਿਣਗੇ। ਮਾ ਕੁਲਦੀਪ ਸਿੰਘ ਮੌੜ ਨੇ ਸਪੀਕਰ ਸੰਧਵਾਂ ਵੱਲੋਂ ਬਿਨਾ ਕਿਸੇ ਭੇਦਭਾਵ ਦੇ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਜਿਸ ਤਰ੍ਹਾਂ ਸਪੀਕਰ ਸੰਧਵਾਂ ਵਲੋਂ ਆਪਣੇ ਬੇਗਾਨੇ ਦੀ ਵਿਤਕਰੇਬਾਜੀ ਨਹੀਂ ਕੀਤੀ ਜਾਂਦੀ, ਉਸੇ ਤਰ੍ਹਾਂ ਪਿੰਡ ਮੌੜ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਵੀ ਬਿਨਾ ਭੇਦਭਾਵ ਦੇ ਹੱਲ ਕੀਤੀਆਂ ਜਾਂਦੀਆਂ ਹਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਤਬੀਰ ਸਿੰਘ ਬਰਾੜ, ਕਮਲਦੀਪ ਸਿੰਘ ਮਾਨ ਅਤੇ ਮਾ ਕੁਲਦੀਪ ਸਿੰਘ ਮੌੜ ਦਾ ਧੰਨਵਾਦ ਕਰਦਿਆਂ ਆਖਿਆ ਕਿ ਗੁਰੂ ਦੀ ਕਿ੍ਰਪਾ ਨਾਲ ਸੇਵਾ ਕਾਰਜ ਨਿਰੰਤਰ ਜਾਰੀ ਰਹਿਣਗੇ। ਉਹਨਾਂ ‘ਆਪ’ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਦੀਆਂ ਅੰਕੜਿਆਂ ਸਹਿਤ ਪ੍ਰਾਪਤੀਆਂ ਗਿਣਾਉਂਦਿਆਂ ਆਖਿਆ ਕਿ ਬਿਨਾ ਕਿਸੇ ਵਿਤਕਰੇਬਾਜੀ ਅਤੇ ਭੇਦਭਾਵ ਨਾਲ ਕੀਤੇ ਵਿਕਾਸ ਕਾਰਜਾਂ ਨੂੰ ਹੀ ਬਦਲਾਅ ਦੀ ਰਾਜਨੀਤੀ ਆਖਿਆ ਜਾਂਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਮਨਦੀਪ ਸਿੰਘ ਮੌਂਗਾ ਸੈਕਟਰੀ ਰੈਡ ਕਰਾਸ ਸੁਸਾਇਟੀ ਫਰੀਦਕੋਟ, ਸੁਖਦੀਪਸਿੰਘ ਸੰਧੂ, ਅਮਰਦੀਪ ਸਿੰਘ ਵਾੜਾਦਰਾਕਾ ਆਦਿ ਵੀ ਹਾਜਰ ਸਨ।