- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕ ਦਿਵਸ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਰੀਦਕੋਟ-2 ਨੇ 23 ਅਧਿਆਪਕਾਂ ਨੂੰ ਸਨਮਾਨਿਤ ਕੀਤਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਅੰਜਨਾ ਕੌਂਸ਼ਲ ਦੀ ਯੋਗ ਸਰਪ੍ਰਸਤੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਵਨ ਕੁਮਾਰ ਦੀ ਯੋਗ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਰੀਦਕੋਟ-2 ਸ਼ੁਸ਼ੀਲ ਕੁਮਾਰ ਦੀ ਦੇਖ-ਰੇਖ ਬਲਾਕ ਫ਼ਰੀਦਕੋਟ-2 ਦੇ ਸਿੱਖਿਆ ਖੇਤਰ ’ਚ ਨਿਵੇਕਲੀਆਂ ਪੈੜ੍ਹਾਂ ਪਾਉਣ ਵਾਲੇ 23 ਅਧਿਆਪਕਾਂ ਨੂੰ ਬਲਾਕ ਰਿਸੋਰਸ ਕੇਂਦਰ ਫ਼ਰੀਦਕੋਟ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ। ਅਧਿਆਪਕਾਂ ਦੇ ਸਨਮਾਨ ਲਈ ਕੀਤੇ ਸਮਾਗਮ ’ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,ਬਲਾਕ ਫ਼ਰੀਦਕੋਟ-2 ਸ਼ੁਸ਼ੀਲ ਆਹੂਜਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਅਧਿਆਪਕ ਦਿਵਸ ਦੀ ਮਹੱਤਤਾ ਵਿਸਥਾਰ ਨਾਲ ਦੱਸੀ। ਉਨ੍ਹਾਂ ਕਿਹਾ ਸਾਡੇ ਸਭ ਵਾਸਤੇ ਮਾਣ ਦੀ ਗੱਲ ਹੈ ਕਿ ਅਸੀਂ ਅਧਿਆਪਕ ਹਾਂ। ਅੱਜ ਦੇ ਦਿਨ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਾਸਤੇ ਹੋਰ ਤਨਦੇਹੀ ਨਾਲ ਆਪਣੇ ਫ਼ਰਜ਼ ਨਿਭਾਵਾਂਗੇ। ਉਨ੍ਹਾਂ ਕਿਹਾ ਅੱਜ ਵੱਖ-ਵੱਖ ਵਿਸ਼ੇਸ਼ ਪ੍ਰਾਪਤੀਆਂ ਵਾਲੇ ਅਧਿਆਪਕ ਸਾਹਿਬਾਨ ਦਾ ਸਨਮਾਨ ਕੀਤਾ ਜਾ ਰਿਹਾ ਹੈ। ਭਵਿੱਚ ’ਚ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਬਲਾਕ ਕੋਆਰਡੀਨੇਟਰ ਅਮਨਿੰਦਰ ਸਿੰਘ, ਰਾਜੀਵ ਮਹਿਤਾ, ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਜ਼ਿਲਾ ਕੋਆਰਡੀਨੇਟਰ ਵਰਿੰਦਰ ਕੁਮਾਰ ਸ਼ਰਮਾ ਮਚਾਕੀ ਮੱਲ ਸਿੰਘ , ਸੈਂਟਰ ਹੈੱਡ ਟੀਚਰ ਸੁਖਦੇਵ ਸਿੰਘ ਸਹੋਤਾ, ਸੈਂਟਰ ਹੈਡ ਟੀਚਰ ਬਲਦੇਵ ਸਿੰਘ ਔਲਖ ਵੀ ਉਚੇਚੇ ਤੌਰ ਤੇ ਹਾਜ਼ਰ ਸਨ। ਇਸ ਮੌਕੇ ਪੀ.ਐੱਮ.ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ’ਚ ਬੱਚੇ ਭੇਜਣ ਲਈ ਵਿਸ਼ੇਸ਼ ਭੂਮਿਕਾ ਅਦਾ ਕਰਨ ਵਾਲੇ ਅਧਿਆਪਕ ਜਗਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਔਲਖ, ਬਲਜਿੰਦਰ ਕੌਰ ਸਰਕਾਰੀ ਸ.ਪ੍ਰ.ਸ. ਵਾਂਦਰ ਜਟਾਣਾ, ਪਰਮਜੀਤ ਕੌਰ ਸ.ਪ੍ਰ.ਸ ਦੁਆਰੇਆਣਾ, ਰਣਜੀਤ ਕੌਰ ਸ.ਪ੍ਰ.ਸ ਦਸਮੇਸ ਨਗਰ ਫ਼ਰੀਦਕੋਟ, ਮਨਦੀਪ ਕੌਰ ਸ.ਪ੍ਰ.ਸ ਟਿੱਬੀ ਭਰਾਈਆਂ, ਜਸਵਿੰਦਰ ਕੌਰ ਸ.ਪ੍ਰ.ਸ. ਸੰਧਵਾਂ, ਜਸਬੀਰ ਸਿੰਘ ਸ.ਪ੍ਰ.ਸ. ਸੰਧਵਾਂ, ਰਾਜ ਪੱਧਰੀ ਖੇਡਾਂ ਤੱਕ ਬੱਚਿਆਂ ਨੂੰ ਲੈ ਕੇ ਜਾਣ ਵਾਲੇ ਅਧਿਆਪਕ ਅਰਸ਼ਦੀਪ ਸਿੰਘ ਸ.ਪ੍ਰ.ਸ. ਸਿੱਖਾਂਵਾਲਾ, ਸਤੀਸ ਕੁਮਾਰ ਸ.ਪ੍ਰ.ਸ.ਸਿੱਖਾਂਵਾਲਾ, ਜਸਵੀਰ ਸਿੰਘ ਸ.ਪ੍ਰ.ਸ.ਢੀਮਾਂਵਾਲੀ, ਪਰਮਜੀਤ ਸਿੰਘ ਸ.ਪ੍ਰ.ਸ.ਵਾਂਦਰ ਜਟਾਣਾ, ਵੀਰਪਾਲ ਕੌਰ ਸ.ਪ੍ਰ.ਸ. ਵਾਂਦਰ ਜਟਾਣਾ, ਮਨਦੀਪ ਸਿੰਘ ਸ.ਪ੍ਰ.ਸ.ਦੁਆਰੇਆਣਾ, ਰਮਨਪ੍ਰੀਤ ਕੌਰ ਸ.ਪ੍ਰ.ਸ.ਹਰਿੰਦਰਾ ਫ਼ਰੀਦਕੋਟ, ਬੈਸਟ ਪ੍ਰੀ-ਪ੍ਰਾਇਮਰੀ ਟੀਚਰ ’ਚ ਗੁਰਪਾਲ ਕੌਰ ਸ.ਪ੍ਰ.ਸ. ਢੀਮਾਂਵਾਲੀ, ਕੁਲਵਿੰਦਰ ਕੌਰ ਸ.ਪ੍ਰ.ਸ. ਢੀਮਾਂਵਾਲੀ, ਸਿਮਰਪ੍ਰੀਤ ਅਰੋੜਾ ਸ.ਪ੍ਰ.ਸ. ਬੀੜ ਚਹਿਲ, ਸੀਮਾ ਰਾਣੀ ਸ.ਪ੍ਰ.ਸ.ਬਲਬੀਰ ਫ਼ਰੀਦਕੋਟ,ਮਮਤਾ ਦੇਵੀ ਸ.ਪ੍ਰ.ਸ.ਬਲਬੀਰ ਫ਼ਰੀਦਕੋਟ ,ਅਮਨਦੀਪ ਕੌਰ ਸ.ਪ੍ਰ.ਸ. ਦੁਆਰੇਆਣਾ, ਮਨਜੀਤ ਕੌਰ ਸ.ਪ੍ਰ.ਸ. ਦੁਆਰੇਆਣਾ, ਆਂਚਲ ਸ.ਪ੍ਰ.ਸ. ਦੁਆਰੇਆਣਾ, ਕੁਲਦੀਪ ਕੌਰ ਸ.ਪ੍ਰ.ਸ. ਔਲਖ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।