- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੀਤੂ ਕਪੂਰ ਸਿੰਗਲਾ ਨੇ ਮਾਰਕੀਟ ਕਮੇਟੀ ਸਾਦਿਕ ਦੇ ਚੇਅਰਪਰਸਨ ਦਾ ਅਹੁਦਾ ਸੰਭਾਲਿਆ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਆਮ ਆਦਮੀ ਪਾਰਟੀ ਦੇ ਮਾਲਵਾ ਸੈਂਟਰਲ ਜ਼ੋਨ ਇੰਚਾਰਜ ਤੀਰਕ ਯਾਤਰਾ ਵਿੰਗ ਅਤੇ ਸਟੇਟ ਟੀਵੀ ਪੈਨਲਿਸਟ ਆਪ ਬੁਲਾਰਾ ਨੀਤੂ ਕਪੂਰ ਸਿੰਗਲਾ ਦਾ ਮਾਰਕੀਟ ਕਮੇਟੀ ਸਾਦਿਕ ਦੇ ਚੇਅਰਪਰਸਨ ਦਾ ਅਹੁਦਾ ਸੰਭਾਲ ਸਮਾਗਮ ਦਾਣਾ ਮੰਡੀ ਸਾਦਿਕ ਵਿਖੇ ਕਰਵਾਇਆ ਗਿਆ। ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ। ਗੁਰਸੇਵਕ ਸਿੰਘ ਖਾਲਸਾ ਤੇ ਸਾਥੀਆਂ ਨੇ ਰਸਭਿੰਨਾਂ ਕੀਰਤਨ ਕੀਤਾ।ਇਸ ਸਮਾਮਗ ਵਿੱਚ ਪਾਰਟੀ ਹਾਈਕਮਾਂਡ ਵੱਲੋਂ ਸੁਖਵੀਰ ਸਿੰਘ ਸੁੱਖੀ ਓ.ਐਸ.ਡੀ ਮੁੱਖ ਮੰਤਰੀ ਪੰਜਾਬ, ਡਾ. ਬਲਜੀਤ ਕੌਰ ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ,ਬਲਤੇਜ ਸਿੰਘ ਪੰਨੂ ਸਟੇਟ ਸਕੱਤਰ ਪੰਜਾਬ ਅਤੇ ਪੰਜਾਬ ਮੀਡੀਆ ਇੰਚਾਰਜ (ਆਪ),ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਤੇ ਅਮੋਲਕ ਸਿੰਘ ਵਿਧਾਇਕ ਜੈਤੋ ਵਿਸ਼ੇ਼ਸ ਤੌਰ ਤੇ ਸ਼ਾਮਲ ਹੋਏ।ਮੰਚ ਸੰਚਾਲਨ ਪਰਮਜੀਤ ਸੋਨੀ ਨੇ ਕੀਤਾ। ਭਰਵੇਂ ਇਕੱਠ ਨੂੰ ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰਸਟ ਫਰੀਦਕੋਟ ਨੇ ਕਿਹਾ ਕਿ ਮੈਡਮ ਨੀਤੂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਨਾਂ ਨੂੰ ਮਾਣ ਸਨਮਾਨ ਦਿੱਤਾ ਗਿਆ ਹੈ।ਸਮੂਹ ਬੁਲਾਰਿਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਮਾਰਕੀਟ ਕਮੇਟੀ ਦੀ ਵੱਡੀ ਨੁਮਾਇੰਦਗੀ ਦਿੱਤੀ ਗਈ ਹੈ।ਨੀਤੂ ਕਪੂਰ ਦੀਆਂ ਆਮ ਆਦਮੀ ਪਾਰਟੀ ਪ੍ਰਤੀ ਕੀਤੇ ਗਏ ਕੰਮਾਂ ਤੇ ਉਨਾਂ ਦੇ ਪਤੀ ਦੀਪਕ ਸਿੰਗਲਾ ਵੱਲੋਂ ਦਿੱਤੇ ਸਾਥ ਕਾਰਨ ਹੀ ਇਹ ਸੰਭਵ ਹੋ ਸਕਿਆ ਹੈ। ਉਨਾਂ ਨੀਤੂ ਕਪੂਰ ਨੂੰ ਵਧਾਈ ਦਿੰਦਿਆਂ ਉਮੀਦ ਜਿਤਾਈ ਕਿ ਉਹ ਪਹਿਲਾਂ ਦੀ ਤਰਾਂ ਤਨਦੇਹੀ ਨਾਲ ਕੰਮ ਕਰਨਗੇ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਯਤਨ ਕਰਨਗੇ।ਅੰਤ ਵਿੱਚ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਸਮੂਹ ਹਲਕਾ ਨਿਵਾਸੀਆਂ, ਆੜ੍ਹਤੀਆਂ, ਕਿਸਾਨਾਂ, ਮਜਦੂਰਾਂ, ਟਰੱਕ ਅਪ੍ਰੇਟਰਾਂ, ਸ਼ੈਲਰਾਂ ਵਾਲਿਆਂ ਤੇ ਖਰੀਦ ਏਜੰਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਝੋਨੇ ਦੇ ਸ਼ੀਜਨ ਦੌਰਾਨ ਕਿਸੇ ਨੂੰ ਮੁਸ਼ਕਲ ਨਹੀਂ ਆਉਣ ਦੇਣਗੇ।ਅੰਤ ਵਿੱਚ ਆਏ ਮਹਿਮਾਨਾਂ ਨੂੰ ਸਿਰੋਪਾਓ ਦਿੱਤੇ ਗਏ।ਇਸ ਮੌਕੇ ਜ਼ਿਲਾ ਕੋਆਡੀਨੇਟਰ ਉੱਤਮ ਸਿੰਘ ਡੋਡ, ਪ੍ਰੋ. ਗੁਰਸੇਵਕ ਸਿੰਘ ਜ਼ਿਲਾ ਇੰਚਾਰਜ ਨਸ਼ਾ ਮੁਕਤੀ ਮੋਰਚਾ, ਸਰਪੰਚ ਡਾ. ਦੀਸ਼ਾ ਸਿੰਘ ਸਾਦਿਕ, ਗੁਰਤੇਜ਼ ਸਿੰਘ ਖੋਸਾ ਜ਼ਿਲਾ ਪ੍ਰਧਾਨ ਤੇ ਚੇਅਰਮੈਨ ਪਲਾਨਿੰਗ ਬੋਰਡ ਫਰੀਦਕੋਟ, ਦੀਪਕ ਸਿੰਗਲਾ, ਸਕੱਤਰ ਮਾਰਕੀਟ ਕਮੇਟੀ ਸਾਦਿਕ ਵਰਿੰਦਰ ਸਿੰਘ ਤੇ ਸਮੂਹ ਸਟਾਫ, ਸਮੂਹ ਆੜ੍ਹਤੀਆ ਐਸੋ. ਤੇ ਵੱਖ ਵੱਖ ਮੰਡੀਆਂ ਦੇ ਆੜ੍ਹਤੀਆਂ ਸਾਹਿਬਾਨ, ਜੈਦੀਪ ਸਿੰਘ ਬਰਾੜ ਪ੍ਰਧਾਨ ਆੜ੍ਹਤੀਆ ਐਸੋ. ਉੱਤਮ ਸਿੰਘ ਡੋਡ, ਵੀਰਪਾਲ ਕੌਰ ਬਾਜਾਖਾਨਾ ਚੇਅਰਪਰਸਨ ਜ਼ਿਲਾ ਪ੍ਰੀਸ਼ਦ ਫਰਦੀਕੋਟ, ਗੁਰਸੇਵਕ ਸਿੰਘ ਸੰਧੂ ਬੁੱਟਰ, ਬਾਬਾ ਗੁਰਚਰਨਦਾਸ ਵਿਵੇਕ ਆਸ਼ਰਮ,ਦਲਜੀਤ ਸਿੰਘ ਢਿੱਲੋਂ, ਬਖਤੌਰ ਸਿੰਘ ਸਾਦਿਕ, ਜਗਸੀਰ ਸਿੰਘ ਸਾਧੂਵਾਲਾ (ਬੀਕੇਯੂ ਮਾਲਵਾ), ਗਮਦੂਰ ਸਿੰਘ ਸੰਗਰਾਹੂਰ, ਜ਼ਸਪਿੰਦਰ ਸਿੰਘ ਰੁਪਈਆਂਵਾਲਾ, ਐਸ.ਡੀ.ਓ ਨਰਿੰਦਰਪਾਲ ਸਿੰਘ, ਨਵੀਨ ਅਰੋੜਾ, ਰਜਿੰਦਰ ਦਾਸ ਰਿੰਕੂ, ਸੁਖਜੀਤ ਸਿੰਘ ਢਿੱਲਵਾਂ ਵਾਈਸ ਚੇਅਰਮੈਨ ਪੇਡਾ, ਹਰਪ੍ਰੀਤ ਸਿੰਘ ਸੰਧੂ, ਬਲਜਿੰਦਰ ਸਿੰਘ ਬੱਬੂ ਪ੍ਰਧਾਨ ਨਗਰ ਕੌਸਲ ਫਰੀਦਕੋਟ, ਹੈਰੀ ਢਿੱਲੋ, ਹਰਜਿੰਦਰ ਸਿੰਘ ਚੌਹਾਨ ਵੀ ਹਾਜਰ ਸਨ।