- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸਨਲ ਯੂਥ ਕਲੱਬ ਪ੍ਰਸਿੱਧ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਦਾ ਜਨਮ ਦਿਨ ਮਨਾਇਆ:

ਵਿਕਾਸ ਗਰਗ ਪੰਜਾਬੀ ਜਾਗਰਣ ਫ਼ਰੀਦਕੋਟ : ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਨੈਸਨਲ ਯੂਥ ਕਲੱਬ (ਰਜਿ:) ਫਰੀਦਕੋਟ ਵੱਲੋਂ ਫਰੀਦਕੋਟ ਦੇ ਪ੍ਰਸਿੱਧ ਮੰਚ ਸੰਚਾਲਕ ,ਸਮਾਜ ਸੇਵੀ, ਸਿੱਖਿਆ ਵਿਭਾਗ ਦਾ ਸਿਤਾਰਾ ਅਤੇ ਇਲਾਕੇ ਦੀਆਂ ਪ੍ਰਸਿੱਧ ਸਮਾਜ ਸੇਵੀ ਸੰਸਥਾਵਾਂ ਦੇ ਸਰਗਰਮ ਮੈਂਬਰ ਜਸਬੀਰ ਸਿੰਘ ਜੱਸੀ ਦਾ ਜਨਮ ਦਿਨ ਨੈਸਨਲ ਯੂਥ ਕਲੱਬ (ਰਜਿ:) ਫਰੀਦਕੋਟ ਦੇ ਪ੍ਰਧਾਨ ਪਿ੍ਰੰ: ਸੁਰੇਸ ਅਰੋੜਾ ਦੀ ਅਗਵਾਈ ਵਿੱਚ ਹੋਟਲ ਸਾਲਟ ਐਂਡ ਪੈਪਰ ਫਰੀਦਕੋਟ ਵਿਖੇ ਮਨਾਇਆ ਗਿਆ। ਪ੍ਰੋਗਰਾਮ ਦੀ ਸੁਰੂਆਤ ਰਾਸਟਰੀ ਗੀਤ ਨਾਲ ਕੀਤੀ ਗਈ।ਕਲੱਬ ਦੇ ਜਨਰਲ ਸਕੱਤਰ ਸੋਨੂੰ ਜੈਨ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ। ਜਸਬੀਰ ਸਿੰਘ ਜੱਸੀ ਨੇ ਕੇਕ ਕੱਟਿਆ ਤੇ ਸਮੂਹ ਮੈਂਬਰਾਂ ਨੇ ਜਸਬੀਰ ਸਿੰਘ ਜੱਸੀ ਨੂੰ ਕੇਕ ਖਵਾ ਕੇ ਮੂੰਹ ਮਿੱਠਾ ਕਰਵਾਇਆ ਅਤੇ ਵਧਾਈਆਂ ਦਿੱਤੀਆਂ। ਕਲੱਬ ਦੇ ਪ੍ਰਧਾਨ ਪਿ੍ਰੰ:ਸੁਰੇਸ ਅਰੋੜਾ ਨੇ ਜਸਬੀਰ ਸਿੰਘ ਜੱਸੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਆਪਣੀਆਂ ਸੁੱਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਮਿੱਥ ਬੋਲੜੇ ਸੁਭਾਹ ਦੇ ਮਾਲਿਕ ਜਸਬੀਰ ਸਿੰਘ ਜੱਸੀ ਨੈਸਨਲ ਯੂਥ ਕਲੱਬ (ਰਜਿ:) ਫਰੀਦਕੋਟ, ਨੈਸਨਲ ਯੂਥ ਵੈਲਫੇਅਰ ਕਲੱਬ (ਰਜਿ) ਫਰੀਦਕੋਟ, ਲਾਈਨਜ ਕਲੱਬ, ਰੋਟਰੀ ਕਲੱਬ,ਕਿ੍ਰਸਨਾਵੰਤੀ ਸੇਵਾ ਸੋਸਾਇਟੀ ਫਰੀਦਕੋਟ,ਫਰੀਦਕੋਟ ਦੁਸਹਿਰਾ ਕਮੇਟੀ ਫਰੀਦਕੋਟ ਤੋਂ ਇਲਾਵਾ ਕਈ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਸਰਗਰਮ ਮੈਂਬਰ ਅਤੇ ਸਿੱਖਿਆ ਵਿਭਾਗ ਦੀ ਜਿੰਦ ਜਾਨ ਹਨ। ਇਲਾਕੇ ਦੇ ਵੱਡੇ ਤੋਂ ਵੱਡੇ ਸੱਭਿਆਚਾਰਕ ਵਿੱਚ ਇਹ ਲੋਕਾਂ ਦੇ ਹਰਮਨ ਪਿਆਰੇ ਹੁੰਦੇ ਹਨ। ਅਰੋੜਾ ਨੇ ਕਿਹਾ ਕੇ ਅਸੀਂ ਪਰਮਾਤਮਾ ਅੱਗੇ ਇਹਨਾਂ ਦੀ ਲੰਬੀ ਉਮਰ,ਤੰਦਰੁਸਤੀ ਅਤੇ ਤਰੱਕੀ ਲਈ ਦੁਆ ਕਰਦੇ ਹਾਂ। ਨੈਸਨਲ ਯੂਥ ਕਲੱਬ ਵੱਲੋਂ ਜਸਬੀਰ ਸਿੰਘ ਜੱਸੀ ਨੂੰ ਸਨਮਾਨਿਤ ਵੀ ਕੀਤਾ ਗਿਆ। ਜਸਬੀਰ ਸਿੰਘ ਜੱਸੀ ਨੇ ਨੈਸਨਲ ਯੂਥ ਕਲੱਬ ਵੱਲੋਂ ਦਿੱਤੇ ਗਏ ਮਾਨ ਸਨਮਾਨ ਲਈ ਕਲੱਬ ਦੇ ਪ੍ਰਧਾਨ ਸੁਰੇਸ ਅਰੋੜਾ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਰਕੇਸ ਮਿੱਤਲ ਨੇ ਕਲੱਬ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਕਲੱਬ ਦੇ ਮਹੱਤਵ ਪੂਰਨ ਪ੍ਰੋਜੈਕਟਾਂ ਵਿੱਚੋ ਮਿ੍ਰਤਕ ਦੇਹ ਸੰਭਾਲ ਕੇਂਦਰ ਅਤੇ ਅੰਤਿਮ ਯਾਤਰਾ ਵੈਨ ਦੀਆਂ ਸਾਨਦਾਰ ਸੇਵਾਵਾਂ ਇਲਾਕੇ ਨੂੰ ਮਿਲ ਰਹੀਆਂ ਹਨ।ਕਲੱਬ ਵੱਲੋ ਅਗਲੇ ਮਹੀਨੇ ਪਰਿਵਾਰਕ ਮਿਲਣੀ ਪ੍ਰੋਗਰਾਮ ਕਰਵਾਉਣ ਦਾ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ। ਸੁਰਿੰਦਰ ਕੁਮਾਰ ਨੇ ਸਭਨਾ ਦਾ ਧੰਨਵਾਦ ਕੀਤਾ। ਜਸਬੀਰ ਸਿੰਘ ਜੱਸੀ ਨੂੰ ਮੁਬਾਰਕਾਂ ਅਤੇ ਸੁੱਭ ਕਾਮਨਾਵਾਂ ਦੇਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਪਿ੍ਰੰ: ਸੁਰੇਸ ਅਰੋੜਾ ,ਸੋਨੂੰ ਜੈਨ ਦਵਿੰਦਰ ਸਿੰਘ,ਪ੍ਰੋ ਪਰਮਿੰਦਰ ਸਿੰਘ ਸੇਵਾ ਮੁਕਤ ਪਿ੍ਸੀਪਲ,ਡਾ: ਪਰਮਿੰਦਰ ਸਿੰਘ ਬੁੱਟਰ,ਡਾ: ਬਲਜੀਤ ਸਰਮਾ,ਰਾਜੇਸ ਕੁਮਾਰ ਰਾਜੂ ਅਤੇ ਅਜੇ ਪਾਲ ਸਰਮਾ ਸਾਮਿਲ ਸਨ।