- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਨੈਸ਼ਨਲ ਪਾਰਟੀ 2027 ’ਚ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਲੜੇਗੀ ਚੋਣਾਂ : ਸ਼ਿੰਦਰਪਾਲ ਸਿੰਘ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਪੰਜਾਬ ਨੈਸ਼ਨਲ ਪਾਰਟੀ ਦੀ ਜਰੂਰੀ ਮੀਟਿੰਗ ਹਲਕਾ ਇੰਚਾਰਜ ਬੋਹੜ ਸਿੰਘ ਲੱਧੜ ਦੀ ਅਗਵਾਈ ਹੇਠ ਸਥਾਨਕ ਪਾਰਕ ਵਿਖੇ ਸਥਿੱਤ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਮੰਚ ’ਤੇ ਹੋਈ। ਜਿਸ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ਼ਿੰਦਰਪਾਲ ਸਿੰਘ ਮੋਹਾਲੀ, ਚੀਫ ਜੁਡੀਸ਼ੀਅਲ ਸਕੱਤਰ ਮਨਿੰਦਰ ਸਿੰਘ ਰਾਜਪੁਰਾ ਸੂਬਾ ਕੋਆਰਡੀਨੇਟਰ, ਦਰਸ਼ਨ ਸਿੰਘ ਸੰਧੂ ਤੋਂ ਇਲਾਵਾ ਲੁਧਿਆਣਾ ਦੱਖਣੀ ਹਲਕਾ ਇੰਚਾਰਜ ਪਵਨਦੀਪ ਸਿੰਘ, ਹਲਕਾ ਇੰਚਾਰਜ ਪਾਇਲ ਸੁਖਮਿੰਦਰ ਸਿੰਘ ਸਮੇਤ ਹੋਰ ਵਰਕਰਾਂ ਨੇ ਹਿੱਸਾ ਲਿਆ। ਪਾਰਟੀ ਜਨਰਲ ਸਕੱਤਰ ਸ਼ਿੰਦਰਪਾਲ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਾਰਟੀ ਦਾ ਆਉਣ ਵਾਲੀਆਂ-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਸਾਰੇ 117 ਹਲਕਿਆਂ ਤੋਂ ਚੋਣ ਲੜਨ ਦਾ ਟੀਚਾ ਹੈ, ਜੋ ਸਾਰਿਆਂ ਨੇ ਰਲਕੇ ਸਫ਼ਲ ਕਰਨਾ ਹੈ। ਇਸ ਮੌਕੇ ਉਹਨਾਂ ਪੰਜਾਬ ਅੰਦਰ ਦਿਨੋ ਦਿਨ ਕਤਲਾਂ, ਲੁੱਟਾਂ-ਖੋਹਾਂ ਤੇ ਬਲਾਤਕਾਰ ਦੀਆਂ ਵਾਪਰ ਰਹੀਆਂ ਘਟਨਾਵਾਂ ਦੀ ਵੀ ਸਖਤ ਨਿੰਦਾ ਕੀਤੀ। ਉਹਨਾਂ ਦੱਸਿਆ ਕਿ ਗਰੀਬਾਂ ਨੂੰ ਮੁਫਤ ਦਾ ਰਾਸ਼ਨ ਦੇ ਕੇ ਕਿਰਤ ਤੋਂ ਵਾਂਝਾ ਕੀਤਾ ਹੋਇਆ ਹੈ, ਪੰਜਾਬ ਨੈਸ਼ਨਲ ਪਾਰਟੀ ਦੀ ਸਰਕਾਰ ਬਣਨ ’ਤੇ ਮੁਫਤ ਦੀਆਂ ਸਕੀਮਾਂ ਬੰਦ ਕਰਕੇ ਲੋਕਾਂ ਨੂੰ ਰੁਜਗਾਰ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਪੰਜਾਬ ਵਾਸੀ ਇੱਤਜਮਾਨ ਦੀ ਜਿੰਦਗੀ ਜਿਉਣ ਤੇ ਲੋਕਾਂ ਦੀਆਂ ਟਿੱਚਰਾਂ ਤੋਂ ਮੁਕਤ ਹੋ ਸਕਣ। ਮੀਟਿੰਗ ਨੂੰ ਉਪਰੋਕਤ ਤੋਂ ਇਲਾਵਾ ਗੁਰਜੀਤ ਸਿੰਘ, ਜਗਤਾਰ ਸਿੰਘ, ਮੋਹਨ ਸਿੰਘ, ਤਰਸੇਮ ਸਿੰਘ, ਇਕਬਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।