ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ ਦਾ ਸਮਾਗਮ ਯਾਦਗਾਰੀ ਹੋ ਨਿਬੜਿਆ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਦਾ ਸਮਾਗਮ ‘ਮਹਿਫ਼ਲ ਮਿੱਤਰਾਂ’ ਦੀ ਯਾਦਗਾਰੀ ਹੋ ਨਿਬੜਿਆ
Publish Date: Fri, 28 Aug 2026 04:16 PM (IST)
Updated Date: Fri, 28 Aug 2026 04:19 PM (IST)
ਕੁਲਵਿੰਦਰ ਕੰਵਲ ਨੇ ਦਮਦਾਰ ਗਾਇਕੀ ਨਾਲ ਖੂਬ ਰੰਗ ਬੰਨਿਆ ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਸਬੰਧਿਤ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਵਲੋਂ ‘ਮਹਿਫ਼ਿਲ ਮਿੱਤਰਾਂ’ ਦੀ ਪ੍ਰੋਗਰਾਮ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਕਲੱਬ ਦੇ ਪੀ.ਆਰ.ਓ.ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼੍ਰੀ ਮਨਜੀਤ ਪੁਰੀ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਸ਼ਾਮਲ ਹੋਏ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਨਿਰੰਤਰ ਹੋਣੇ ਚਾਹੀਦੇ ਹਨ। ਉਨ੍ਹਾਂ ਸਮਾਗਮ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਹਾਜ਼ਰੀਨ ਦੀ ਮੰਗ ਤੇ ਆਪਣੀਆਂ ਗਜ਼ਲਾਂ ਦੀ ਕੁਝ ਸ਼ੇਅਰ ਸੁਣਾ ਕੇ ਰੱਜਵੀਂ ਦਾਦ ਪ੍ਰਾਪਤ ਕੀਤੀ। ਸਮਾਗਮ ਦੀ ਪ੍ਰਧਾਨਗੀ ਜਗਜੀਤ ਸਿੰਘ ਚਹਿਲ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਨੇ ਕੀਤੀ। ਉਨ੍ਹਾਂ ਕਿਹਾ ਅਜੋਕੇ ਤੇਜ਼ ਰਫ਼ਤਾਰੀ ਯੁੱਗ ’ਚ ਸਾਨੂੰ ਮਾਨਸਿਕ ਤਣਾਅ ਤੋਂ ਬਚਣ ਵਾਸਤੇ ਸਾਹਿਤ ਨਾਲ ਜੁੜਨਾ ਚਾਹੀਦਾ ਹੈ। ਸਮਾਜ ਭਲਾਈ ਕਾਰਜਾਂ ’ਚ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਮਾਨਵਤਾ ਭਲਾਈ ਕਾਰਜਾਂ ’ਚ ਮਿਲਦੇ ਅਤੇ ਆਨੰਦ ਤੇ ਸਕੂਲ ਦੀ ਪ੍ਰਾਪਤੀ ਸਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰਦੀ ਹੈ। ਇਸ ਮੌਕੇ ਸਰਬਜੀਤ ਸਿੰਘ ਬਰਾੜ ਸੇਵਾ ਮੁਕਤ ਬਲਾਕ ਪੰਚਾਇਤ ਤੇ ਵਿਕਾਸ, ਅਮਨਦੀਪ ਸਿੰਘ ਲੱਕੀ ਪ੍ਰਧਾਨ ਮਾਲਵਾ ਵਿਰਾਸਤ ਕਲੱਬ ਫ਼ਰੀਦਕੋਟ, ਲੋਕ ਗਾਇਕ ਬਿੱਲਾ ਮਾਣੇਵਾਲੀਆ ਅਤੇ ਸੁਖਜੀਤ ਸਿੰਘ ਮੁਮਾਰਾ ਸਾਬਕਾ ਸਰਪੰਚ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਕਲੱਬ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਨਿਰੰਤਰ ਛੋਟੇ-ਛੋਟੇ ਸਮਾਗਮਾਂ ਰਾਹੀਂ ਉਭਰਦੇ ਗਾਇਕਾਂ ਅਤੇ ਸਥਾਪਿਤ ਕਲਕਾਰਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਜਾਂਦਾ ਹੈ। ਗੱਭਰੂਆਂ ਲੋਕ ਨਾਚਾਂ ਨਾਲ ਜੋੜਿਆ ਜਾਂਦਾ ਹੈ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ/ਸੰਗੀਤਕਾਰ ਕੁਲਵਿੰਦਰ ਕੰਵਲ ਨੇ ਆਪਣੀ ਦਮਦਾਰ ਗਾਇਕੀ ਨਾਲ ਖੂਬ ਰੰਗ ਬੰਨਿਆ। ਫ਼ਿਰ ਲੋਕ ਗਾਇਕ ਬਿੱਲਾ ਮਾਨੇਵਾਲੀਆ, ਅੰਤਰ ਰਾਸ਼ਟਰੀ ਭੰਗੜਾ ਕਲਕਾਰ/ ਲੋਕ ਗਾਇਕ ਸੁਖਵਿੰਦਰ ਸੁੱਖਾ, ਗੀਤਕਾਰ/ਲੋਕ ਗਾਇਕ ਸੁਰਜੀਤ ਗਿੱਲ, ਗੁਰਮੇਲ ਜੱਸਲ, ਇੰਜ.ਤੇਜੀ ਜੋੜਾ ਅਤੇ ਭੁਪਿੰਦਰਪਾਲ ਸਿੰਘ ਨੇ ਆਪਣੇ ਮਕਬੂਲ ਗੀਤਾਂ ਨਾਲ ਭਰਵੀਂ ਹਾਜ਼ਰੀ ਲਗਵਾਈ। ਇਸ ਮੌਕੇ ਕਲੱਬ ਵੱਲੋਂ ਜਗਜੀਤ ਸਿੰਘ ਚਹਿਲ, ਫ਼ਿਲਮੀ ਕਲਾਕਾਰ ਲਛਮਣ ਸਿੰਘ ਭਾਣਾ, ਸ਼ਾਇਰ ਮਨਜੀਤ ਪੁਰੀ, ਫ਼ਿਲਮੀ ਅਦਾਕਾਰ ਅਮਰਜੀਤ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸੁੱਖਾ, ਗੁਰਮੇਲ ਜੱਸਲ, ਡਾ. ਇਕਬਾਲ ਸਿੰਘ, ਇੰਜ. ਬਲਤੇਜ ਸਿੰਘ ਜੋੜਾ, ਸਵਰਨ ਸਿੰਘ ਵੰਗੜ, ਸੁਰਜੀਤ ਗਿੱਲ, ਰਾਜਨ ਨਾਗਪਾਲ, ਹਰਮਿੰਦਰ ਸਿੰਘ ਮਿੰਦਾ ਨੂੰ ਕਲੱਬ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਕ ਦੀ ਜ਼ਿੰਮੇਵਾਰੀ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ ਨੇ ਬਾਖੂਬੀ ਨਿਭਾਈ। ਅੰਤ ’ਚ ਕਲੱਬ ਦੇ ਕੋਆਰਡੀਨੇਟਰ ਨੈਬ ਸਿੰਘ ਪੁਰਬਾ ਨੇ ਸਭ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਪ੍ਰਦੀਪ ਸਿੰਘ ਦੀਪ, ਤਰਸੇਮ ਕਟਾਰੀਆ, ਖੁਸ਼ਵਿੰਦਰ ਸਿੰਘ ਹੈਪੀ ਨੇ ਅਹਿਮ ਭੂਮਿਕਾ ਅਦਾ ਕੀਤੀ।