
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨੈਸਨਲ ਯੂਥ ਕਲੱਬ ਨੇ ਲਗਾਇਆ ਅੱਖਾਂ ਦੇ ਅਪ੍ਰੇਸਨ ਦਾ ਮੁਫਤ ਕੈਂਪ :

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਨੈਸਨਲ ਯੂਥ ਕਲੱਬ ਫਰੀਦਕੋਟ ਵੱਲੋਂ ਸਿਹਤ ਵਿਭਾਗ ਫਰੀਦਕੋਟ ਦੇ ਸਹਿਯੋਗ ਨਾਲ ਕਲੱਬ ਦੇ ਪ੍ਰਧਾਨ ਪਿ੍ਰੰ: ਸੁਰੇਸ ਅਰੋੜਾ ਦੀ ਅਗਵਾਈ ਵਿੱਚ ਅੱਖਾਂ ਦੀ ਜਾਂਚ ਅਤੇ ਮੁਫਤ ਅਪ੍ਰੇਸਨ ਕੈਂਪ ਗੁਰੂ ਦੁਆਰਾ ਭਾਈ ਲੱਧਾ ਸਿੰਘ ਵਿਖੇ ਲਗਾਇਆ ਗਿਆ । ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰੈੱਸ ਸਕੱਤਰ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਫਰੀਦਕੋਟ ਨੇ ਕੀਤਾ ਅਤੇ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ। ਵਿਸੇਸ ਮਹਿਮਾਨਾਂ ਵਿੱਚ ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫਰੀਦਕੋਟ, ਸ ਅਮਨਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ,ਸ੍ਰੀ ਬਲਜਿੰਦਰ ਸਿੰਘ ਬੱਬੂ ਅਹੂਜਾ ਪ੍ਰਧਾਨ ਨਗਰ ਕੌਂਸਲ ਫਰੀਦਕੋਟ ਸਾਮਿਲ ਸਨ। ਕੈਂਪ ਦੇ ਪ੍ਰੋਜੈਕਟ ਚੇਅਰਮੈਨ ਡਾਕਟਰ ਬਲਜੀਤ ਸਰਮਾ ਨੇ ਜੀ ਆਇਆਂ ਨੂੰ ਕਿਹਾ। ਕਲੱਬ ਮੈਂਬਰਾਂ ਨੇ ਮੁੱਖ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਦਾ ਹਾਰ ਪਾ ਕੇ ਸਵਾਗਤ ਕੀਤਾ।ਆਪਣੇ ਉਦਘਾਟਨੀ ਭਾਸਣ ਵਿੱਚ ਗੁਰਦਿੱਤ ਸਿੰਘ ਸੇਖੋਂ ਨੇ ਕਲੱਬ ਦੇ ਇਸ ਨੇਕ ਕਾਰਜ ਦੀ ਭਰਪੂਰ ਸਲਾਘਾ ਕਰਦਿਆਂ ਕਿਹਾ ਕਿ ਇਲਾਕੇ ਦੀ ਸਭ ਤੋਂ ਪੁਰਾਣੀ ਯੂਥ ਕਲੱਬ ਹੈ ਜੌ ਨਿਰ ਸਵਾਰਥ ਜੌ ਕੇ ਇਲਾਕੇ ਵਿੱਚ ਸਮਾਜ ਸੇਵਾ ਕਰ ਰਹੀ ਹੈ ਇਸ ਕਲੱਬ ਦੇ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ। ਗਗਨਦੀਪ ਸਿੰਘ ਧਾਲੀਵਾਲ,ਅਮਨਦੀਪ ਸਿੰਘ ਅਤੇ ਬਲਜਿੰਦਰ ਸਿੰਘ ਬੱਬੂ ਅਹੂਜਾ ਨੇ ਕੈਂਪ ਦੀ ਸਫਲਤਾ ਲਈ ਕਲੱਬ ਦੇ ਪ੍ਰਧਾਨ ਪਿ੍ਰੰ: ਸੁਰੇਸ ਅਰੋੜਾ ਅਤੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ।ਮਰੀਜਾਂ ਦੀਆਂ ਅੱਖਾਂ ਦੀ ਜਾਂਚ ਸਿਵਲ ਹਸਪਤਾਲ ਫਰੀਦਕੋਟ ਦੇ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਪਰਮਿੰਦਰ ਕੌਰ ਨੇ ਤਕਰੀਬਨ 200 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਇਸ ਦੌਰਾਨ 15 ਮਰੀਜ ਚਿੱਟੇ ਮੋਤੀਏ ਪਾਏ ਗਏ।ਹਰਲੀਨ ਕੌਰ ਐਪਥਲਮਿਕ ਅਫਸਰ ਨੇ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕਰਕੇ 150 ਵਿਅਕਤੀਆਂ ਨੂੰ ਨਜਰ ਦੀਆਂ ਐਨਕਾਂ ਮੁਫਤ ਵੰਡਿਆ। ਡਾ ਪਰਮਿੰਦਰ ਕੌਰ ਨੇ ਅਪੀਲ ਕੀਤੀ ਕਿ ਸਾਨੂੰ ਅੱਖਾਂ ਦੀ ਜਾਂਚ ਸਮੇਂ ਸਮੇਂ ਤੇ ਕਰਵਾਉਂਦੇ ਰਹਿਣਾ ਚਾਹੀਦਾ ਹੈ। ਤਕਲੀਫ ਹੋਣ ਤੇ ਇਲਾਜ ਕਰਵਾਉਣ ਵਿੱਚ ਅਣਗਿਹਲੀ ਨਹੀਂ ਕਰਨੀ ਚਾਹੀਦੀ।ਕਲੱਬ ਵੱਲੋ ਸ ਗੁਰਦਿੱਤ ਸਿੰਘ ਸੇਖੋਂ ਵਿਧਾਇਕ,ਡਾ: ਪਰਮਿੰਦਰ ਕੌਰ,ਹਰਲੀਨ ਕੌਰ ,ਇੰਦਰਜੀਤ ਸਿੰਘ ਅਤੇ ਗੁਰੂ ਦੁਆਰਾ ਪ੍ਰਬੰਧਕੀ ਕਮੇਟੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਗੁਰੂਦੁਆਰਾ ਪ੍ਰਬੰਧਕੀ ਕਮੇਟੀ ਨੇ ਡਾਕਟਰਾਂ ਅਤੇ ਕਲੱਬ ਮੈਂਬਰਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।ਕੈਂਪ ਨੂੰ ਸਫਲ ਬਣਾਉਣ ਵਿੱਚ ਡਾ:ਬਲਜੀਤ ਸਰਮਾ,ਗੁਰਪ੍ਰੀਤ ਸਿੰਘ ਰਾਜਾ ,ਦਵਿੰਦਰ ਸਿੰਘ,ਸੋਨੂੰ ਜੈਨ,ਪਿ੍ਰਤਪਾਲ ਸਿੰਘ ਕੋਹਲੀ,ਕੁਲਵਿੰਦਰ ਸਿੰਘ ਗੋਰਾ,ਰਾਜੇਸ ਰਾਜੂ, ਅਜੇ ਪਾਲ ਸਰਮਾ,ਰਾਜੇਸ ਕੁਮਾਰ,ਸੁਖਵਿੰਦਰ ਸਿੰਘ ਜੌਹਰ ਅਤੇ ਅਸੋਕ ਸੱਚਰ ਨੇ ਅਹਿਮ ਭੂਮਿਕਾ ਨਿਭਾਈ ਬੇਅੰਤ ਸਿੰਘ ਬੁੱਟਰ ਮਚਾਕੀ ਨੇ ਕਿਹਾ ਕਿ ਇਸ ਤਰਾਂ ਦੇ ਕੈਂਪ ਪਿੰਡਾਂ ਵਿੱਚ ਵੀ ਲੱਗਣੇ ਚਾਹੀਦੇ ਹਨ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਰਿੰਦਰ ਸਿੰਘ ਗਿੱਲ, ਸੁਰਜੀਤ ਸਿੰਘ ਪ੍ਰਧਾਨ,ਕਿ੍ਰਸਨ ਸਰਮਾ,ਪ੍ਰੀਤਮ ਭਾਣਾ ਹਾਜਰ ਸਨ।ਅੰਤ ਵਿੱਚ ਆਲ ਪ੍ਰੋਜੈਕਟ ਚੇਅਰਮੈਨ ਅਜੇ ਪਾਲ ਸਰਮਾ ਨੇ ਸਭਨਾ ਦਾ ਧੰਨਵਾਦ ਕੀਤਾ।