ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਵਿਖੇ ਮੁਸ਼ਾਇਰਾ ਕਰਵਾਇਆ
ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਆਲ ਇੰਡੀਆ ਮੁਸ਼ਾਇਰਾ ‘ਬਜ਼ਮ-ਏ-ਸ਼ੇਅਰ-ਓ-ਤਰਬ’ ਕਰਵਾਇਆ ਗਿਆ
Publish Date: Sat, 28 Mar 2026 03:55 PM (IST)
Updated Date: Sun, 29 Mar 2026 04:00 AM (IST)

‘ਬਜ਼ਮ-ਏ-ਸ਼ੇਅਰ-ਓ-ਤਰਬ’ ਸਮਾਗਮ ’ਚ ਵੱਖ-ਵੱਖ ਸ਼ਾਇਰਾਂ ਨੇ ਨਜ਼ਮਾਂ ਪੇਸ਼ ਕੀਤੀਆਂ ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਦੇ ਪਿ੍ਰੰਸੀਪਲ ਡਾ. ਰਾਜੇਸ਼ ਮੋਹਨ ਦੀ ਯੋਗ ਰਹਿਨੁਮਾਈ ਹੇਠ ਸੰਗੀਤ ਅਤੇ ਸਾਹਿਤ ਨੂੰ ਸਮਰਪਿਤ ਸੰਸਥਾ ਸੁਰ-ਆਂਗਨ ਦੇ ਸਾਂਝੇ ਉਪਰਾਲੇ ਨਾਲ ਕਾਲਜ ਵਿਖੇ ਆਲ ਇੰਡੀਆ ਮੁਸ਼ਾਇਰੇ ‘ਬਜ਼ਮ-ਏ-ਸ਼ੇਅਰ-ਓ-ਤਰਬ’ ਦਾ ਆਯੋਜਨ ਕੀਤਾ ਗਿਆ । ਇਸ ਮੁਸ਼ਾਇਰੇ ਵਿੱਚ ਹਿੰਦੁਸਤਾਨ ਦੇ ਪੰਜਾਬੀ, ਹਿੰਦੀ ਅਤੇ ਉਰਦੂ ਦੇ ਨਾਮਵਰ ਸ਼ਾਇਰਾਂ ਅਤੇ ਕਵੀਆਂ ਨੇ ਸ਼ਿਰਕਤ ਕੀਤੀ। ਇਸ ਮੁਸ਼ਾਇਰੇ ਦਾ ਆਗਾਜ ਸੁਰ-ਆਂਗਨ ਦੇ ਕਲਾਕਾਰਾਂ ਵੱਲੋਂ ਸੰਗੀਤਿਕ ਸਮਾ ਰੌਸਨ ਕਰਕੇ ਹੋਇਆ ਜਿਸ ਵਿੱਚ ਸਭ ਤੋਂ ਪਹਿਲਾਂ ਸੁਰ-ਆਂਗਨ ਦੀ ਧੁਨੀ ਦਾ ਗਾਇਨ ਹੋਇਆ। ਇਸ ਉਪਰੰਤ ਹਰਸਵਰਧਨ ਵੱਲੋਂ ਡਾ. ਰਾਜੇਸ਼ ਮੋਹਨ ਦੀ ਰਚਨਾ ‘ਸਾਇਰ ਕਹਿਣ ਕਮਾਲ ਦਾ ਨਗਮਾ ਬਣਾ ਲਿਆ’ ਪੇਸ ਕੀਤੀ ਗਈ। ਇਸ ਤੋਂ ਬਾਅਦ ਪ੍ਰਸਿੱਧ ਪਾਕਿਸਤਾਨੀ ਕਲਾਕਾਰ ਸੁਰਈਆ ਮੁਲਤਾਨੀ ਦੀ ਇੱਕ ਰਚਨਾ ‘ਬੜੇ ਬੇਮੁਰੱਬਤ ਹੈ ਯੇ ਹੁਸਨ ਵਾਲੇ’ ਸੁਰ-ਆਂਗਨ ਦੀ ਹੋਣਹਾਰ ਕਲਾਕਾਰ ਕਿਰਨਦੀਪ ਵੱਲੋਂ ਪੇਸ ਕੀਤੀ ਗਈ। ਇਸਦੇ ਨਾਲ ਹੀ ਸੁਰ-ਆਂਗਨ ਦੀ ਟੀਮ ਵੱਲੋਂ ਪੰਜਾਬੀ ਦੇ ਮਹਾਨ ਸਾਇਰ ਸੁਰਜੀਤ ਪਾਤਰ ਦੀ ਰਚਨਾ ‘ਜਗਾ ਦੇ ਮੋਮਬੱਤੀਆਂ’ ਪੇਸ ਕੀਤੀ ਗਈ। ‘ਬਜ਼ਮ-ਏ-ਸ਼ੇਅਰ-ਓ-ਤਰਬ’ ਦੇ ਦੂਸਰੇ ਭਾਗ ਵਿੱਚ ਕਾਲਜ ਦੇ ਪਿ੍ਸੀਪਲ ਡਾ. ਰਾਜੇਸ ਮੋਹਨ ਅਤੇ ਮਹਿਮਾਨ ਸਾਇਰ ਸਾਹਿਬਾਨ ਨੇ ਸਮਾ ਰੌਸਨ ਕੀਤੀ ਅਤੇ ਇਸ ਉਪਰੰਤ ਪਿ੍ਸੀਪਲ ਡਾ. ਰਾਜੇਸ ਮੋਹਨ ਨੇ ਆਏ ਹੋਏ ਸਾਇਰਾਂ ਨੂੰ ਰਸਮੀ ਤੌਰ ਤੇ ਨੂੰ ‘ਜੀ ਆਇਆਂ’ ਕਿਹਾ। ਇਸ ਦੌਰਾਨ ਬਟਾਲੇ ਤੋਂ ਸੁਰਿੰਦਰ ਸਿੰਘ, ਸ੍ਰੀ ਮੁਕਤਸਰ ਸਾਹਿਬ ਤੋਂ ਸਤੀਸ਼ ਬੇਦਾਗ, ਚੰਡੀਗੜ੍ਹ ਤੋਂ ਮੁਸੱਵਰ ਫ਼ਿਰੋਜ਼ਪੁਰੀ, ਫ਼ਿਰੋਜ਼ਪੁਰ ਤੋਂ ਹਰਮੀਤ ਵਿਦਿਆਰਥੀ, ਜਲੰਧਰ ਤੋਂ ਸ਼੍ਰੀ ਪ੍ਰਮੋਦ ਕਾਫ਼ਿਰ, ਫ਼ਰੀਦਕੋਟ ਤੋਂ ਸ਼ਾਇਰ ਮਨਜੀਤ ਪੁਰੀ, ਅਤੇ ਉਚੇਚੇ ਤੌਰ ਤੇ ਮੁੰਬਈ ਤੋਂ ਆਈ ਸਾਇਰਾ ਰੁਚੀ ਡਰੋਲੀਆ ਨੇ ਆਪਣਾ ਕਲਾਮ ਪੜਿ੍ਹਆ। ਮੁਸਾਇਰੇ ਦੀ ਸਦਾਰਤ ਕਰਦੇ ਹੋਏ ਪੰਜਾਬੀ ਦੇ ਮਸਹੂਰ ਸ਼ਾਇਰ ਵਿਜੇ ਵਿਵੇਕ ਨੇ ਆਪਣੀ ਸਾਇਰੀ ਨਾਲ ਕਾਲਜ ਦੇ ਵਿਦਿਆਰਥੀਆਂ ਅਤੇ ਸਾਇਰੀ ਦੇ ਸੌਕੀਨ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਬਤੌਰ ਸ਼ਾਇਰ ਕਾਲਜ ਦੇ ਪਿ੍ਸੀਪਲ ਡਾ. ਰਾਜੇਸ ਮਹੋਨ ਨੇ ਵੀ ਆਪਣਾ ਪੰਜਾਬੀ ਅਤੇ ਉਰਦੂ ਕਲਾਮ ਪੜਿ੍ਹਆ। ਅੰਤ ਵਿੱਚ ਕਾਲਜ ਦੇ ਪਿ੍ਸੀਪਲ ਤੇ ਸਮੂਹ ਸਟਾਫ਼ ਵੱਲੋਂ ਸਾਰੇ ਮਹਿਮਾਨ ਸਾਇਰ ਸਾਹਿਬਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸੰਗੀਤਕ ਅਤੇ ਅਦਬੀ ਪ੍ਰੋਗਰਾਮ ਵਿੱਚ ਸਾਹਿਲ ਤਗੋਰੀਆ ਨੇ ਤਬਲੇ ਤੇ, ਰਿਤੇਸ ਰੋਨੀ ਨੇ ਗਿਟਾਰ ਤੇ ਸੰਗਤ ਕੀਤੀ, ਗਗਨਦੀਪ ਕੌਰ, ਨੂਰਪ੍ਰੀਤ ਕੌਰ, ਵੀਰਪਾਲ ਕੌਰ ਅਤੇ ਕਰਨਜੀਤ ਕੌਰ ਨੇ ਸਹਾਇਕ ਸਾਥੀ ਗਾਇਕਾਂ ਦੀ ਭੂਮਿਕਾ ਨਿਭਾਈ। ਇਸ ਮੁਸਾਇਰੇ ਦਾ ਮੰਚ ਸੰਚਾਲਨ ਡਾ. ਰਾਜੇਸ ਮੋਹਨ ਅਤੇ ਮਨਜੀਤ ਪੁਰੀ ਨੇ ਸਾਂਝੇ ਤੌਰ ਤੇ ਕੀਤਾ। ਇਸ ਬਜ਼ਮ ਤੋਂ ਪਹਿਲਾਂ ਕਾਲਜ ਭਾਸ਼ਾ ਮੰਚ ਅਤੇ ਸੰਗੀਤ ਤੇ ਲੋਕਨਾਚ ਕਲੱਬ ਦੇ ਸਹਿਯੋਗ ਨਾਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਇੱਕ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਗਿਆ ਜਿਸ ਦਾ ਮੰਚ ਸੰਚਾਲਨ ਪ੍ਰੋਫ਼ੈਸਰ ਬੀਰਇੰਦਰਜੀਤ ਸਿੰਘ ਅਤੇ ਪ੍ਰੋਫ਼ੈਸਰ ਮਨਵਿੰਦਰ ਕੌਰ ਵੱਲੋਂ ਕੀਤਾ ਗਿਆ। ਇੱਥੇ ਜਿਕਰਯੋਗ ਹੈ ਕਿ ਤਕਰੀਬਨ ਚਾਰ ਘੰਟੇ ਤੱਕ ਚੱਲਿਆ ਇਹ ਮੁਸਾਇਰਾ ਇਲਾਕੇ ਦੇ ਅਦਬੀ ਹਲਕਿਆਂ ਵਿੱਚ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਅਮਿੱਟ ਯਾਦਗਾਰ ਛੱਡ ਗਿਆ। ਇਸ ਮੁਸਾਇਰੇ ਦੇ ਵਿੱਚ ਵਿਸੇਸ ਤੌਰ ਤੇ ਪੰਜਾਬੀ ਸਾਇਰੀ ਦੇ ਮਸਹੂਰ ਚੈਨਲ ਪੰਜਾਬੀਸਤਾਨ ਦੇ ਸੰਚਾਲਕ ਸਾਗਰ ਮਲਿਕ, ਅਰੁਣਾ ਰਣਦੇਵ, ਸਤੀਸ ਰਣਦੇਵ, ਗੁਰਵਿੰਦਰ ਔਲਖ, ਸ਼ਹਿਰ ਦੇ ਪਤਵੰਤੇ ਸੱਜਣ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸਰੋਤਿਆਂ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਕਾਲਜ ਦੇ ਪ੍ਰੋਫ਼ੈਸਰ ਸਾਹਿਬਾਨ ਅਤੇ ਸਟਾਫ਼ ਵਿੱਚੋਂ ਪ੍ਰੋ. ਸੰਦੀਪ ਸਿੰਘ, ਪ੍ਰੋ. ਰਣਜੀਤ ਸਿੰਘ ਬਾਜਵਾ, ਡਾ. ਰੁਪਿੰਦਰਜੀਤ ਕੌਰ, ਪ੍ਰੋ. ਰਾਜੇਸਵਰੀ ਦੇਵੀ, ਪ੍ਰੋ. ਜਸਬੀਰ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਫੈਨੀ ਚਾਵਲਾ, ਪ੍ਰੋ. ਸੁਖਵਿੰਦਰ ਕੌਰ, ਡਾ. ਰਤਨ ਲਾਲ, ਸ਼੍ਰੀਮਤੀ ਕਰਮਜੀਤ ਕੌਰ ਨੇ ਮੁਸ਼ਾਇਰੇ ਨੂੰ ਸਫ਼ਲ ਬਣਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।