ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ ਨੇ ਨਤੀਜੇ ਐਲਾਨੇ
ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ ਨੇ ਕੀਤਾ ਸਾਲਾਨਾ ਨਤੀਜੇ ਦਾ ਐਲਾਨ
Publish Date: Sun, 29 Mar 2026 04:56 PM (IST)
Updated Date: Mon, 30 Mar 2026 04:03 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਇਲਾਕੇ ਦੀ ਵਿੱਦਿਅਕ ਖੇਤਰ ਵਿਚ ਨਾਮਵਰ ਸੰਸਥਾ ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ ਨੇ ਵਿਦਿਆਰਥੀਆਂ ਦੇ ਸਾਲਾਨਾ ਨਤੀਜੇ ਦਾ ਐਲਾਨ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਜਤਿੰਦਰ ਕੁਮਾਰ ‘ਲਵਲੀ ਸਿੰਗਲਾ’ ਨੇ ਦੱਸਿਆ ਕਿ ਸਕੂਲ ਦਾ ਨਾਨ ਬੋਰਡ ਕਲਾਸ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ। ਇਹ ਸਭ ਸਕੂਲ ਦੇ ਸਮੂਹ ਸਟਾਫ਼ ਅਤੇ ਵਿੱਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ। ਇਸ ਦਿਨ ਬੱਚਿਆਂ ਅਤੇ ਮਾਪਿਆਂ ਦੇ ਵਿਚ ਨਤੀਜੇ ਨੂੰ ਲੈ ਕਿ ਕਾਫ਼ੀ ਉਤਸ਼ਾਹ ਵੇਖਿਆ ਗਿਆ ਅਤੇ ਮਾਪਿਆਂ ਨੇ ਆਪਣੀ ਵਿਸ਼ੇਸ਼ ਖੁਸ਼ੀ ਜ਼ਾਹਿਰ ਕਰਦੇ ਹੋਏ ਸੰਸਥਾ ਦੇ ਕੰਮਾਂ ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸੁਸ਼ਮਾ ਨੇ ਦੱਸਿਆ ਕਿ ਸਾਡੀ ਸੰਸਥਾ ਬੱਚਿਆਂ ਨੂੰ ਸਿੱਖਿਆ ਦੇਣ ਦੇ ਨਾਲ ਨਾਲ ਰੋਜ਼ਾਨਾ ਜ਼ਿੰਦਗੀ ਵਿਚ ਆਉਣ ਵਾਲੀਆਂ ਲੋੜਾਂ ਬਾਰੇ ਵੀ ਜਾਗਰੂਕ ਕਰਦੀ ਹੈ। ਕਿਉਂਕਿ ਬੱਚੇ ਹੀ ਅਧਿਆਪਕ ਨਾਲ ਮਿਲ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਸਾਡੀ ਸੰਸਥਾ ਭਵਿੱਖ ਵਿਚ ਅਜਿਹੇ ਹੋਰ ਉਪਰਾਲੇ ਕਰੇਗੀ ਅਤੇ ਕਰਦੀ ਰਹੇਗੀ। ਇਸ ਮੌਕੇ ਸਕੂਲ ਪ੍ਰਧਾਨ ਪ੍ਰਧਾਨ ਜਤਿੰਦਰ ਕੁਮਾਰ ‘ਲਵਲੀ ਸਿੰਗਲਾ’ ਨੇ ਨਵੇਂ ਸੈਸ਼ਨ 2026-27 ਦਾ ਵੀ ਐਲਾਨ ਕੀਤਾ ਅਤੇ ਦੱਸਿਆ ਕਿ ਨਵੇਂ ਵਿੱਦਿਅਕ ਵਰ੍ਹੇ ਮੌਕੇ ਕੀ-ਕੀ ਕਿਰਿਆਵਾਂ ਕੀਤੀਆਂ ਜਾਣਗੀਆਂ। ਇਸ ਮੌਕੇ ਸਕੂਲ ਅਧਿਆਪਕ ਹਰਪ੍ਰੀਤ ਸਿੰਘ, ਅਧਿਆਪਕਾ ਵੀਰਪਾਲ ਕੌਰ, ਅਧਿਆਪਕਾ ਆਰੂਸ਼ੀ ਸਿੰਗਲਾ, ਅਧਿਆਪਕਾ ਅਮਨਦੀਪ ਕੌਰ, ਅਧਿਆਪਕਾ ਮਨਦੀਪ ਕੌਰ, ਅਧਿਆਪਕਾ ਰਜਨੀ, ਅਧਿਆਪਕਾ ਬਬੀਤਾ, ਅਧਿਆਪਕਾ ਨਿਧੀ ਮਿੱਤਲ, ਅਧਿਆਪਕਾ ਸ਼ਿਵਾਨੀ, ਅਧਿਆਪਕਾ ਸਨੇਹਾ, ਅਧਿਆਪਕਾ ਯੋਗਿਤਾ, ਅਧਿਆਪਕਾ ਗੋਲਡੀ ਆਦਿ ਹਾਜ਼ਰ ਸਨ।