- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਹੋਈ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਅੰਮ੍ਰਿਤ ਪਾਲ ਟਹਿਣਾ ਦੀ ਅਗਵਾਈ ਹੇਠ ਹੋਟਲ ਸ਼ਾਹੀ ਹਵੇਲੀ ਵਿਚ ਹੋਈ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਡਾਕਟਰ ਕੁਲਵੰਤ ਸਿੰਘ ਜਨਰਲ ਸਕੱਤਰ ਨੇ ਸਭ ਤੋਂ ਪਹਿਲਾਂ ਪਿਛਲੇ ਦਿਨੀ ਡਾਕਟਰ ਰਜਿੰਦਰ ਅਰੋੜਾ ਜੀ ਦੇ ਭਾਬੀ ਰਮੇਸ਼ ਰਾਣੀ ਜੀ ਤੇ ਡਾਕਟਰ ਜਗਮੇਲ ਚੰਦਬਾਜਾ ਦੇ ਭਰਾ ਸੰਤਾ ਸਿੰਘ ਜੀ ਤੇ ਪਰਮਜੀਤ ਸਿੰਘ ਜੀ ਦੀ ਮੌਤ ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਓਹਨਾ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਬਾਬਾ ਫ਼ਰੀਦ ਜੀ ਦੇ ਮੇਲੇ ਦੀ ਲੱਖ ਲੱਖ ਵਧਾਈ ਦਿੱਤੀ । ਇਸ ਮੀਟਿੰਗ ਵਿੱਚ ਜਿਲਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ , ਡਾ ਗੁਰਤੇਜ ਸਿੰਘ ਦਾਨਾ ਰੋਮਾਣਾ, ਡਾਕਟਰ ਸਿਕੰਦਰ ਸਿੰਘ ਪੱਕਾ ਵਿਸ਼ੇਸ਼ ਤੌਰ ਪੁੱਜੇ। ਲਿਵਸਾ ਹਸਪਤਾਲ ਅੰਮ੍ਰਿਤਸਰ ਦੇ ਡਾਕਟਰ ਸੁਖਪਾਲ ਸਿੰਘ ਮਾਨ ਸੀਨੀਅਰ ਆਰਥੋ ਜੁਆਇੰਟ ਰਿਪਲੇਸਮੇਂਟ ਸਰਜਨ ,ਸੋਹਣ ਸਿੰਘ ਹੈਡ ਬਿਜਨਸ ਡਿਵੈਲਪਮੈਂਟ , ਸਚਿਨ ਕੁਮਾਰ ਮੈਨੇਜਰ ਬਿਜਨਸ ਡਿਵੈਲਪਮੈਂਟ ਤੇ ਡਾਕਟਰ ਹਰਪਾਲ ਸਿੰਘ ਚੰਡੀਗੜ੍ਹ ਬੱਚਿਆ ਦਾ ਹਸਪਤਾਲ ਕੋਟਕਪੂਰਾ, ਡਾਕਟਰ ਬਿਕਰਮਦੀਪ ਸਿੰਘ ਮੁਖੀ ਦੀਪ ਹਸਪਤਾਲ਼ ਫ਼ਰੀਦਕੋਟ ਤੋਂ ਆਈ ਹੋਈ ਟੀਮਾ ਦਾ ਬਲਾਕ ਪ੍ਰਧਾਨ ਡਾਕਟਰ ਅੰਮ੍ਰਿਤ ਪਾਲ ਟਹਿਣਾ ਨੇ ਜੀ ਆਇਆਂ ਨੂੰ ਕਿਹਾ ਤੇ ਵਿਸ਼ੇਸ ਤੌਰ ਤੇ ਬਲਾਕ ਵੱਲੋਂ ਧੰਨਵਾਦ ਕੀਤਾ ਇਸ ਮੌਕੇ ਡਾਕਟਰ ਅੰਮ੍ਰਿਤ ਪਾਲ ਟਹਿਣਾ ਨੇ ਬੋਲਦਿਆਂ ਹੋਏ ਕਿਹਾ ਬਾਬਾ ਫ਼ਰੀਦ ਜੀ ਦੇ ਮੇਲੇ ਨੂੰ ਮੁੱਖ ਰੱਖਦਿਆਂ ਹੋਏ ਇਸ ਵਾਰ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਬਲਾਕ ਫਰੀਦਕੋਟ ਵਲੋਂ ਫ੍ਰੀ ਮੈਡੀਕਲ ਕੈਪ ਲਾਇਆ ਜਾਵੇਗਾ। ਇਸ ਤੋਂ ਬਾਅਦ ਵਿੱਚ ਲਿਵਾਸਾ ਹਸਪਤਾਲ ਦੇ ਡਾਕਟਰ ਸੁਖਪਾਲ ਸਿੰਘ ਮਾਨ ਨੇ ਆਪਣੇ ਹਸਪਤਾਲ ਵਿੱਚ ਆਰਥੋ ਸਬੰਧੀ ਦਿੱਤੀਆਂ ਜਾ ਰਹੀਆਂ ਨਵੀਂਆ ਤਕਨੀਕਾਂ ਨਾਲ਼ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ । ਜਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਨੇ ਆਪਣੇ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਤੇ ਬਲਾਕ ਫ਼ਰੀਦਕੋਟ ਵਲੋਂ ਫ੍ਰੀ ਕੈਂਪ ਲਾਇਆ ਜਾਵੇਗਾ ਧੰਨ ਧੰਨ ਬਾਬਾ ਬੁੱਢਾ ਜੀ ਦੇ ਜੋੜ ਮੇਲੇ ਨੂੰ ਸਮਰਪਿਤ ਪਿੰਡ ਚੰਦ ਬਾਜਾ ਵਿਖੇ ਫਰੀ ਕੈਂਪ ਲਾਉਣ ਸਬੰਧੀ ਵੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਮੀਟਿੰਗ ਵਿੱਚ ਆਏ ਹੋਏ ਡਾਕਟਰ ਸਾਹਿਬਾਨ ਤੇ ਉਹਨਾਂ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨ ਕੀਤਾ ਗਿਆ ।ਇਸ ਮੀਟਿੰਗ ਵਿੱਚ ਲਗਭਗ 90 ਦੇ ਕਰੀਬ ਡਾਕਟਰ ਸਾਥੀਆਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਇਸ ਇਸ ਮੌਕੇ ਡਾਕਟਰ ਪ੍ਰੇਮ ਸਿੰਘ ਢੁੱਡੀ ਜਿਲਾ ਕੈਸ਼ੀਅਰ, ਜਿਲਾ ਡੈਲੀਗੇਟ ਡਾਕਟਰ ਨਰੇਸ਼ ਭਾਣਾ ਜੀ, ਡਾਕਟਰ ਗੁਰਵਿੰਦਰ ਸਿੰਘ ਸਹਾਇਕ ਕੈਸ਼ੀਅਰ, ਡਾਕਟਰ ਸੰਦੀਪ ਸਿੰਘ ਸੁੱਖਣਵਾਲਾ ਸਹਾਇਕ ਜਨਰਲ ਸਕੱਤਰ , ਡਾਕਟਰ ਜਗਦੀਸ਼ ਦੂਆ, ਡਾਕਟਰ ਹਰਭਜਨ ਸਿੰਘ ਖਾਲਸਾ ,ਡਾਕਟਰ ਬੂਟਾ ਸਿੰਘ ਧੂੜਕੋਟ, ਡਾਕਟਰ ਗੁਰਪ੍ਰੀਤ ਸਿੰਘ,ਡਾਕਟਰ ਸ਼ਰਨਜੀਤ ਕੌਰ, ਡਾਕਟਰ ਪਰਮਜੀਤ ਬਜਾਜ, ਡਾਕਟਰ ਰਜਿੰਦਰ ਅਰੋੜਾ ,ਡਾਕਟਰ ਧਰਮ ਪਰਵਾਨਾ ਕਿਲਾ ਨੌ , ਜਿਲਾ ਡੈਲੀਗੇਟ ਡਾਕਟਰ ਵਿਜੇ ਪਾਲ ਕੰਮਿਆਣਾ ,ਡਾਕਟਰ ਬੇਅੰਤ ਕੌਰ ਸ਼ਾਮਿਲ ਹੋਏ, ਇਹ ਜਾਣਕਾਰੀ ਪ੍ਰੈੱਸ ਸਕੱਤਰ ਡਾਕਟਰ ਯਸਪਾਲ ਗੁਲਾਟੀ ਨੇ ਦਿੱਤੀ।