ਸਾਦਿਕ ਵਿਖੇ ਮੁਹੱਲਾ ਕਲੀਨਿਕ ਦੀ ਸ਼ੁਰੂਆਤ
ਸਾਦਿਕ ਵਿਖੇ ਮੁਹੱਲਾ ਕਲੀਨਿਕ ਦੀ ਸ਼ੁਰੂਆਤ
Publish Date: Sat, 28 Mar 2026 04:14 PM (IST)
Updated Date: Sun, 29 Mar 2026 04:03 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤ ਦੇਣ ਲਈ ਵਚਨਬੱਧ ਹੈ ਤੇ ਲੋਕਾਂ ਨੂੰ ਨੇੜੇ ਤੋਂ ਨੇੜੇ ਮੁਫਤ ਤੇ ਵਧੀਆ ਸਿਹਤ ਸਹੂਲਤ ਦੇਣ ਲਈ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ।ਇਹ ਜਾਣਕਾਰੀ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਧਰਮਪਤਨੀ ਬੀਬਾ ਬੇਅੰਤ ਕੌਰ ਸੇਖੋਂ ਨੇ ਸਾਦਿਕ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਜਾ ਰਹੇ 100 ਮੁਹੱਲਾ ਕਲੀਨਿਕਾਂ ਆਨ ਲਾਈਨ ਲੋਕ ਅਰਪਨ ਸਮਾਗਮ ਦੌਰਾਨ ਸਿ਼ਰਕਤ ਕਰਨ ਸਮੇਂ ਦਿੱਤੀ। ਉਨਾਂ ਕਿਹਾ ਕਿ ਸਾਦਿਕ ਵਿਖੇ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤ ਮਿਲਣ ਵਿੱਖ ਅਸਾਨੀ ਆਵੇਗੀ।ਐਸ.ਐਮ.ਓ ਡਾ. ਪ੍ਰੀਤੀ ਗੋਇਲ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਹਸਪਤਾਲ ਰਾਂਹੀ ਦਿੱਤੀਆਂ ਜਾ ਰਹੀਆਂ ਟੈਸਟ, ਦਵਾਈਆਂ ਤੇ ਹੋਰ ਸਹੂਲਤਾਂ ਨੂੰ ਇੰਨਬਿਨ ਦਿੱਤਾ ਜਾ ਰਿਹਾ ਹੈ ਤੇ ਹਰ ਮਰੀਜ ਦੀ ਦੇਖਭਾਲ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ।ਇਸ ਮੌਕੇ ਸਰਪੰਚ ਡਾ. ਦੀਸ਼ਾ ਸਿੰਘ, ਪ੍ਰਗਟ ਸਿੰਘ ਸੰਧੂ ਪ੍ਰਧਾਨ ਵਪਾਰ ਮੰਡਲ ਵਿੰਗ, ਗੁਰਵਿੰਦਰ ਸਿੰਘ ਢਿੱਲੋਂ, ਓਮ ਪ੍ਰਕਾਸ਼ ਪੰਚ, ਸੁਖਮੰਦਰ ਸਿੰਘ ਪੰਚ, ਡਾ. ਅਭਿਲਾਸ਼ਾ ਸਿੱਧੂ, ਡਾ. ਗੁਰਪ੍ਰੀਤ ਰਾਏ, ਰਜਿੰਦਰ ਕੁਮਾਰ ਫਾਰਮੇਸੀ ਅਫਸਰ, ਰੁਪਿੰਦਰ ਕੌਰ, ਰਾਹੁਲ ਪਥੂਰੀਆ, ਹੈਪੀ ਕੰਬੋਜ਼, ਸੁਰਜੀਤ ਸਿੰਘ ਐਮਪੀਐਚਡਬੁਲਿਊ, ਲਵਲੀ ਸਿੰਘ ਕੌਸਲਰ, ਸੰਦੀਪ ਕੁਮਾਰ, ਸੁਰਜੀਤ ਸਿੰਘ, ਰਮਨਜੀਤ ਕੌਰ ਫਾਰਮੇਸੀ ਅਫਸਰ, ਰਵਿੰਦਰ ਕੌਰ ਏ.ਐਨ.ਐਮ,ਪ੍ਰਦੀਪ ਕੁਮਾਰ, ਸਮੂਪ ਪੰਚ ਤੇ ਸਟਾਫ ਵੀ ਹਾਜਰ ਸਨ।