- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਦਰਾ ਗਾਂਧੀ ਨਹਿਰ ਕਿਨਾਰੇ 200 ਪੌਦੇ ਲਗਾ ਕੇ ਹਰਿਆਲੀ ਦਾ ਦਿੱਤਾ ਸੁਨੇਹਾ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫ਼ਰੀਦਕੋਟ : ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਵੱਛਤਾ ਹੀ ਸੇਵਾ (ਐੱਸ.ਐੱਚ.ਐੱਸ.)-2026 ਤਹਿਤ ਸੀਮਾ ਸੁਰੱਖਿਆ ਬਲ ਆਰਟਿਲਰੀ ਅਤੇ ਭਾਰਤੀ ਸਟੇਟ ਬੈਂਕ ਦੇ ਕਰਮਚਾਰੀਆਂ ਵੱਲੋਂ ‘ਸਵੱਛ ਪਰਵ, ਹਰਿਤ ਪਰਵ’ ਪਹਿਲਕਦਮੀ ਅਧੀਨ ‘ਇੱਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਵਿਸ਼ੇਸ਼ ਪੌਧਾਰੋਪਣ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਫ਼ਰੀਦਕੋਟ ਦੇ ਤਲਵੰਡੀ ਰੋਡ ਸਥਿਤ ਬੀ.ਐੱਸ.ਐੱਫ. ਕੈਂਪਸ ਨੇੜੇ ਇੰਦਰਾ ਗਾਂਧੀ ਨਹਿਰ ਦੇ ਕੰਢੇ ਕਰਵਾਇਆ ਗਿਆ। ਇਸ ਮੁਹਿੰਮ ਵਿੱਚ 1044 ਸੀਮਾ ਸੁਰੱਖਿਆ ਬਲ ਆਰਟਿਲਰੀ ਰੈਜੀਮੈਂਟ ਅਤੇ ਭਾਰਤੀ ਸਟੇਟ ਬੈਂਕ ਦੇ ਕਰਮਚਾਰੀਆਂ ਨੇ ਸਾਂਝੇ ਤੌਰ ’ਤੇ ਭਾਗ ਲਿਆ। ਮੁਹਿੰਮ ਦੌਰਾਨ ਇੰਦਰਾ ਗਾਂਧੀ ਨਹਿਰ ਦੇ ਕੰਢੇ ਕੁੱਲ 200 ਪੌਦੇ ਲਗਾਏ ਗਏ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਨਿੰਮ ਅਤੇ ਸੁਖਚੈਨ ਸਮੇਤ ਆਯੁਰਵੈਦਿਕ ਅਤੇ ਛਾਂਦਾਰ ਕਿਸਮਾਂ ਦੇ ਪੌਦੇ ਸ਼ਾਮਲ ਸਨ। ਇਸ ਮੌਕੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪੌਦਿਆਂ ਦੀ ਨਿਯਮਤ ਦੇਖਭਾਲ ਅਤੇ ਸੰਭਾਲ ਕਰਨ ਦਾ ਸੰਕਲਪ ਵੀ ਲਿਆ। ਇਸ ਮੌਕੇ 1044 ਬੀ.ਐੱਸ.ਐੱਫ. ਆਰਟਿਲਰੀ ਰੈਜੀਮੈਂਟ ਦੇ ਕਮਾਂਡੈਂਟ ਨਰਿੰਦਰ ਸਿੰਘ, ਦੂਜੀ ਕਮਾਨ ਅਧਿਕਾਰੀ ਵਿਨੋਦ ਕੁਮਾਰ ਭਾਰਦਵਾਜ, ਡਿਪਟੀ ਕਮਾਂਡੈਂਟ ਹਰਿੰਦਰ ਸਿੰਘ, ਡਿਪਟੀ ਕਮਾਂਡੈਂਟ ਫੂਲਚੰਦ ਮੀਣਾ, ਭਾਰਤੀ ਸਟੇਟ ਬੈਂਕ ਦੇ ਸ਼ਾਖਾ ਪ੍ਰਬੰਧਕ ਅਤੇ ਸ੍ਰੀਮਤੀ ਉਰਿਚਾ ਗੁਪਤਾ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ। ਇਸ ਮੌਕੇ ਬੋਲਦਿਆਂ ਹਾਜ਼ਰ ਅਧਿਕਾਰੀਆਂ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਨਾ ਵੀ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਵੀ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦੀ ਅਪੀਲ ਕੀਤੀ।