- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਦ ਪਏ 16 ਆਰਓ ਦੁਬਾਰਾ ਚਾਲੂ ਕੀਤੇ ਜਾਣ ਲਈ ਮੰਗ ਪੱਤਰ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਅੱਜ ਨਗਰ ਸੁਧਾਰ ਸੇਵਾ ਸੋਸਾਇਟੀ ਦੀ ਟੀਮ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਰਾਹੁਲ ਚਾਬਾ ਜੀ ਨੂੰ ਅਤੇ ਅਸਿਸਟੈਂਟ ਡਿਪਟੀ ਕਮਿਸ਼ਨਰ ਜਨਰਲ ਨੂੰ ਮਿਲੇ। ਜਿਸ ਵਿੱਚ ਨਗਰ ਸੁਧਾਰ ਸੋਸਾਇਟੀ ਦੀ ਟੀਮ ਨੇ ਪ੍ਰਸ਼ਾਸਨ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਮੇਲੇ ਦੌਰਾਨ ਆਉਣ ਵਾਲੀਆਂ ਪਰੇਸ਼ਾਨੀਆਂ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਕੁਝ ਸ਼ਹਿਰੀ ਮੁੱਦੇ ਵੀ ਸਨ। ਸ਼ਹਿਰ ਵਿੱਚ ਪਾਣੀ ਦੀ ਸਪਲਾਈ ਯਕੀਨੀ ਬਣਾਇਆ ਜਾਣਾ ਮੁੱਖ ਮੁੱਦਾ ਸੀ ਨਾਲ ਦੀ ਨਾਲ ਸ਼ਹਿਰ ਵਿੱਚ ਬੰਦ ਪਏ 16 ਆਰਓ ਦੁਬਾਰਾ ਚਾਲੂ ਕੀਤੇ ਜਾਣ ਲਈ ਵੀ ਮੰਗ ਰੱਖੀ ਗਈ। ਬਾਬਾ ਸ਼ੇਖ ਫਰੀਦ ਜੀ ਦੇ ਮੇਲੇ ਦੇ ਦੌਰਾਨ ਸ਼ਹਿਰ ਵਿੱਚ ਹੋਣ ਵਾਲੀ ਟ੍ਰੈਫਿਕ ਦੀ ਸਮੱਸਿਆ ਨੂੰ ਸਥਾਈ ਤੌਰ ਤੇ ਹੱਲ ਕਰਨ ਲਈ ਵੀ ਮੰਗ ਰੱਖੀ ਗਈ ਨਾਲ ਦੀ ਨਾਲ ਸ਼ਹਿਰ ਵਿੱਚ ਹੋ ਰਹੇ ਨਾਜਾਇਜ਼ ਕਬਜ਼ਿਆਂ ਤੇ ਵੀ ਕਾਰਵਾਈ ਕਰਨ ਲਈ ਕਿਹਾ ਗਿਆ। ਜਿਸ ਤੇ ਪ੍ਰਸ਼ਾਸਨ ਨੇ ਪੂਰਾ ਭਰੋਸਾ ਦਿੱਤਾ ਹੈ ਕਿ ਇਹ ਮੁੱਦੇ ਜਲਦੀ ਹੱਲ ਕਰ ਦਿੱਤੇ ਜਾਣਗੇ। ਨਗਰ ਸੁਧਾਰ ਸੋਸਾਇਟੀ ਆਪਣੀ ਪਾਲਿਸੀ ਮੁਤਾਬਕ ਅਗਲੀ ਮੀਟਿੰਗ ਤੇ ਸ਼ਹਿਰ ਦੇ ਹੋਰ ਨਵੇਂ ਮੁੱਦੇ ਪ੍ਰਸ਼ਾਸਨ ਅੱਗੇ ਰੱਖੇਗੀ ਅਤੇ ਪੁਰਾਣੇ ਮੁੱਦਿਆਂ ਦੀ ਰਿਪੋਰਟ ਲਵੇਗੀ। ਇਸ ਮੌਕੇ ਕੋਰ ਕਮੇਟੀ ਤੋਂ ਜਸਪ੍ਰੀਤ ਸਿੰਘ, ਅਮਰਜੀਤ ਸਿੰਘ ਵਾਲੀਆ, ਸੰਨੀ ਸਚਦੇਵਾ, ਮਦਨ ਲਾਲ ਸ਼ਰਮਾ, ਅਰਵਿੰਦ ਛਾਬੜਾ, ਰਣਜੀਤ ਸਿੰਘ, ਸ਼ੰਕਰ ਸ਼ਰਮਾ ਸ਼ਾਮਿਲ ਹੋਏ।