- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਭੋਲੇ ਬਾਬਾ ਕਾਂਵੜ ਸੰਘ ਦੇ ਮੈਂਬਰ 31 ਨੂੰ ਕਾਂਵੜ ਲੈਣ ਲਈ ਹਰਿਦੁਆਰ ਰਵਾਨਾ ਹੋਣਗੇ: ਸੰਜੀਵ ਟਿੰਕੂ ਮੌਂਗਾ

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਹਰਿਦੁਆਰ ਤੋਂ ਫਰੀਦਕੋਟ 38 ਵੀਂ ਪੈਦਲ ਡਾਕ ਕਾਵੜ ਯਾਤਰਾ ਦੇ ਸਬੰਧ ਵਿੱਚ ਕੱਲ ਰਾਤ ਸ੍ਰੀ ਭੋਲੇ ਬਾਬਾ ਕਾਵੜ ਸੰਘ ਦੀ ਇੱਕ ਅਹਿਮ ਮੀਟਿੰਗ ਮਹਾਂਮਿ੍ਰਤੰਜੂ ਮਹਾਂਦੇਵ ਮੰਦਰ ਸੁਖੀਜਾ ਕਲੋਨੀ ਵਿਖੇ ਹੋਈ। ਇਸ ਮੌਕੇ ਕਾਵੜ ਸੰਘ ਦੇ ਪ੍ਰਧਾਨ ਸੰਜੀਵ ਮੌਂਗਾ ਟਿੰਕੂ ਨੇ ਦੱਸਿਆ ਕਿ ਇਸ ਵਾਰ ਕਾਵੜ ਸੰਘ ਦੇ ਕੁਝ ਮੈਂਬਰ ਗੰਗੋਤਰੀ ਤੋਂ ਪਵਿੱਤਰ ਗੰਗਾ ਜਲ ਕਾਵੜ ਦੇ ਰੂਪ ’ਚ ਲਿਆਉਣ ਲਈ 31 ਜੁਲਾਈ ਨੂੰ ਫ਼ਰੀਦਕੋਟ ਤੋਂ ਰਵਾਨਾ ਹੋਣਗੇ। ਇਸ ਤਰ੍ਹਾਂ ਕੈਂਟਰ 4 ਅਗਸਤ ਨੂੰ ਹਰਿਦੁਆਰ ਲਈ ਰਵਾਨਾ ਕੀਤਾ ਜਾਏਗਾ। ਉਨ੍ਹਾਂ ਦੱਸਿਆ ਸ਼ਿਵਰਾਤਰੀ ਵਾਲੇ ਦਿਨ 11 ਅਗਸਤ ਨੂੰ ਕਾਂਵੜ ਯਾਤਰਾ ਫਰੀਦਕੋਟ ਵਿਖੇ ਪਹੁੰਚੇਗੀ। ਇਹ ਯਾਤਰਾ ਸਾਰੇ ਨਗਰ ’ਚੋਂ ਸੋਭਾ ਯਾਤਰਾ ਦੇ ਰੂਪ ਦੇ ਵਿੱਚ ਹੁੰਦੀ ਹੋਈ ਮਹਾਂਕਾਲ ਮੰਦਰ ਨੇੜੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਰਾਮ ਬਾਗ ਵਿਖੇ ਪਹੁੰਚੇਗੀ। ਉਸ ਤੋਂ ਬਾਅਦ ਸਾਰੇ ਸ਼ਿਵ ਮੰਦਰਾਂ ਨੂੰ ਰਵਾਨਾ ਹੋਵੇਗੀ। ਸ਼੍ਰੀ ਭੋਲੇ ਬਾਬਾ ਜੀ ਨੂੰ ਗੰਗੋਤਰੀ ਅਤੇ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਕਾਂਵੜ ਯਾਤਰਾ ਦੇ ਰੂਪ ’ਚ ਆਏ ਉਸ ਦੇ ਨਾਲ ਮਹਾਂਦੇਵ ਜੀ ਨੂੰ ਇਸ਼ਨਾਨ ਕਰਾਏਗੀ। ਮੀਟਿੰਗ ’ਚ ਪਹੁੰਚੇ ਕਾਵੜ ਸੰਘ ਦੇ ਮੈਂਬਰ ਗੋਪਾਲ ਅਗਰਵਾਲ, ਯਗੇਸ਼ ਗਰਗ ਭਾਨੂ, ਪਨੀਤ ਗੇਰਾ, ਰੋਹਿਤ ਸਹਿਗਲ, ਵਿੱਕੀ ਗੇਰਾ, ਗੋਪਾਲ ਬਾਂਸਲ, ਪ੍ਰਤੀਕ ਚਾਵਲਾ, ਦੀਪਕ ਮੌਂਗਾ, ਸੁਨੀਲ ਕੁਮਾਰ, ਅਸ਼ਵਨੀ ਗੋਇਲ, ਬਾਲ ਕਿਸ਼ਨ ਕਪੂਰ, ਮੋਨੂ ਕਪੂਰ, ਵਿਜੇ ਕਪੂਰ, ਗਗਨ ਬਾਂਸਲ, ਮਨੀਸ ਥਾਪਰ, ਰਜਨੀਸ਼ ਰਾਜੂ ਚਾਵਲਾ, ਰਜਨੀਸ਼ ਸ਼ਰਮਾ ਰੱਜੀ, ਸੁਧੀਰ ਛਾਬੜਾ, ਸੰਜੀਵ ਗੁਲਾਟੀ, ਰਾਕੇਸ਼ ਭਟੇਜਾ, ਕਰਨ ਗੁਪਤਾ, ਵਰਨ ਬਾਂਸਲ, ਅਸ਼ੋਕ ਬਾਂਸਲ, ਪਿਊਸ਼ ਜੈਨ, ਮੋਂਟੀ ਚੋਪੜਾ, ਜਿੰਮੀ ਭੱਲਾ, ਸੁਮਿਤ ਗਾਂਧੀ, ਬਾਈ ਬਿੱਟੂ, ਗੁਰਜੰਟ ਸਿੰਘ, ਗੁਰਨੂਰ ਸਿੰਘ, ਚੰਦਨ ਕੁਮਾਰ, ਹਰੀਸ਼ ਕਪੂਰ, ਕੇਸ਼ਵ ਗੋਇਲ, ਆਸ਼ੀਸ਼ ਸਰਮਾ, ਟੋਨੀ, ਨੀਲਾ, ਸਿਧਾਂਤ ਸਰਮਾ, ਜਿਤਿਨ ਸ਼ਰਮਾ, ਹਿਮਾਂਸੂ ਸ਼ਰਮਾ,ਸਮਰ ਚਾਵਲਾ, ਨਿਤੀਸ਼ ਵਰਦਾਨ ਛਾਬੜਾ, ਰਾਹੁਲ ਗੁੱਜਰ, ਮਦਨ ਲਾਲ, ਨੀਟਾ ਛਾਬੜਾ, ਰਮੇਸ਼ ਅਹੂਜਾ, ਕਿ੍ਰਸ਼ਨ ਕਪੂਰ ਬਚਨ, ਚੰਦਪਾਲ ਗਿਰੀ, ਲਵਲੀ ਕੋਛੜ, ਸੈਂਕੀ ਗੋਇਲ, ਭੋਲਾ ਗਿੱਲ, ਮੈਨੀ ਰਜੋਲੀਆ, ਪ੍ਰਗਟ ਸਿੰਘ, ਅਜੇ ਰਾਜਾ,ਅਮਨ ਸ਼ਰਮਾ, ਮੰਗਲ, ਧਰਮਿੰਦਰ, ਅਜੇ ਕੁਮਾਰ, ਅਨੂਪ ਸਿੰਘ, ਰਾਜਕੁਮਾਰ ਬਾਂਸਲ, ਕਮਲ ਕਿਸ਼ੋਰ, ਹੈਰੀ, ਰੋਮੀ ਚਾਵਲਾ, ਦਿਨੇਸ਼ ਜਾਖੜ, ਅਜੇ ਕੁਮਾਰ, ਪਰਵਿੰਦਰ, ਗੁੱਜਰ ਹਾਜ਼ਰ ਸਨ। ਇਸ ਮੌਕੇ ਕਾਂਵੜ ਸੰਘ ਦੀਆਂ ਗਤੀਵਿਧੀਆਂ ਤੇ ਸ਼ਿਵਰਾਤਰੀ ਸਬੰਧੀ ਸਮਾਗਮਾਂ ਦੀ ਸਫ਼ਲਤਾ ਵਾਸਤੇ ਹਾਜ਼ਰ ਮੈਂਬਰਾਂ ਨੇ ਸਾਰਥਕ ਸੁਝਾਅ ਦਿੱਤੇ।