ਕ੍ਰਾਂਤੀਕਾਰੀ ਨਾਇਕਾਂ ਨੂੰ ਸ਼ਰਧਾ ਦੇ ਫੁੱਲ ਭੇਟ
ਮਹਾਂ ਕਾਲ ਸਵਰਗ ਧਾਮ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਭੇਂਟ ਕੀਤੀ ਸ਼ਰਧਾਂਜਲੀ।
Publish Date: Mon, 23 Mar 2026 05:53 PM (IST)
Updated Date: Tue, 24 Mar 2026 04:05 AM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫਰੀਦਕੋਟ : ਮਹਾਂ ਕਾਲ ਸਵਰਗ ਧਾਮ ਸੇਵਾ ਸੁਸਾਇਟੀ ਸਮੂਹ ਮੈਂਬਰਾਂ ਨੇ ਅੱਜ ਸਵੇਰੇ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ ਅਤੇ ਚੇਅਰਮੈਨ ਅਸ਼ੋਕ ਭਟਨਾਗਰ ਦੀ ਅਗਵਾਈ ਹੇਠ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਇਕੱਤਰ ਹੋ ਕੇ ਆਜ਼ਾਦੀ ਦੇ ਮਹਾਂ ਨਾਇਕ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਮੌਕੇ ਤੇ ਸ਼ਰਧਾਂਜਲੀ ਭੇਂਟ ਕੀਤੀ ਗਈ ਜੋ ਆਪਣੀ ਚੜ੍ਹਦੀ ਜਵਾਨੀ ਵਿੱਚ ਆਪਣੀ ਅਤੇ ਆਪਣੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਸਮੇਤ ਆਪਣੀ ਜਵਾਨੀ ਅਤੇ ਜਿੰਦਗਾਨੀ ਦੇਸ਼ ਦੇ ਨਾਮ ਕਰ ਗਏ। ਇਸ ਮੌਕੇ ਤੇ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ ਅਤੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਬਰਾੜ ਨੇ ਬੋਲਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਬਹੁਤ ਹੀ ਵਿਦਵਾਨ ਅਤੇ ਸੂਝ ਬੂਝ ਵਾਲੇ ਨੌਜਵਾਨ ਸਨ ਜਿਨਾਂ ਨੇ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਹੀ ਪੁਸਤਕਾਂ ਦਾ ਪੜਚੋਲ ਕੀਤਾ ਅਤੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਉਤਪੰਨ ਕੀਤਾ। ਜਿਸ ਦੀ ਬਦੌਲਤ ਅੰਗਰੇਜ਼ ਸਾਮਰਾਜ ਨੂੰ ਭਾਰਤ ਦੇਸ਼ ਨੂੰ ਆਜ਼ਾਦ ਕਰਨਾ ਪਿਆ।ਅਤੇ ਸ਼ਹੀਦ ਭਗਤ ਸਿੰਘ ਜਹੇ ਅਨੇਕਾਂ ਹੋਰ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਲਾਸਾਨੀ ਸ਼ਹਾਦਤ ਦੇ ਕੇ ਭਾਰਤ ਵਿੱਚ ਲੋਕਤੰਤਰ ਦੀ ਬਹਾਲੀ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਅੱਜ ਸਮੁੱਚਾ ਸੰਸਾਰ ਉਨਾਂ ਦੀ ਇਸ ਦਾ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹੈ। ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਰਿਟਾਇਰ ਡੀਐਸਪੀ ਹਰਜਿੰਦਰ ਸਿੰਘ, ਸਰਪ੍ਰਸਤ ਸੁਰਿੰਦਰ ਸਿੰਘ ਕੋਹਲੀ,ਜੁਆਇੰਟ ਸਕੱਤਰ ਗੁਰਮੀਤ ਸਿੰਘ ਬਰਾੜ ਗਿੱਲ, ਮੀਤ ਪ੍ਰਧਾਨ ਗੁਰਮੀਤ ਸਿੰਘ ਬੱਗੂ, ਖਜਾਨਚੀ ਪਰਮਜੀਤ ਸਿੰਘ ਪੰਮਾ, ਪੀਆਰਓ ਡਾਕਟਰ ਪਰਸੋਤਮ ਗੁਪਤਾ, ਐਗਜ਼ੀਕਿਊਟਿਵ ਮੈਂਬਰ ਗੁਰਮੀਤ ਸਿੰਘ ਨੀਲਾ ਸਰਾਂ, ਰਿਟਾਇਰਡ ਏਐਸਆਈ ਅਸ਼ੋਕ ਸ਼ਰਮਾ,ਬਲਵਿੰਦਰ ਸਚਦੇਵਾ,ਮਨਮੋਹਨ ਸਿੰਘ ਮੋਹਣੀ ਅਤੇ ਹੋਰਨਾਂ ਸਾਥੀਆਂ ਨੇ ਸ਼ਹੀਦ ਭਗਤ ਸਿੰਘ ਦੇ ਬਹੁਤ ਉੱਪਰ ਫੁੱਲ ਮਾਲਾਵਾਂ ਅਰਪਤ ਕਰਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਨਕਲਾਬ ਜਿੰਦਾਬਾਦ ਸ਼ਹੀਦ ਭਗਤ ਸਿੰਘ ਤੇਰੇ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਹਰੇ ਲਗਾਏ। ਅਤੇ ਇਹਨਾਂ ਮਹਾਨ ਸ਼ਹੀਦਾਂ ਵੱਲੋਂ ਪਾਏ ਹੋਏ ਪੂਰਨਿਆਂ ਤੇ ਚਲਣ ਦਾ ਪ੍ਰਣ ਕੀਤਾ।