
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੋਟਰੀ ਕਲੱਬ ਫਰੀਦਕੋਟ ਵੱਲੋਂ ਭਾਰਤੀ ਫੌਜ ਦੇ ਸਹਿਯੋਗ ਨਾਲ ਆਰਮੀ ਸਟੇਸ਼ਨ ਵਿਖੇ ਮੈਗਾ ਮੈਡੀਕਲ ਕੈਂਪ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਰੋਟਰੀ ਕਲੱਬ ਫਰੀਦਕੋਟ ਵੱਲੋਂ ਭਾਰਤੀ ਫੌਜ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਦੇ ਸਹਿਯੋਗ ਨਾਲ ਸਥਾਨਕ ਆਰਮੀ ਸਟੇਸ਼ਨ, ਫਰੀਦਕੋਟ ਵਿਖੇ ਇੱਕ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ। ਇਹ ਕੈਂਪ ਰੋਟਰੀ ਕਲੱਬ ਫਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਅਤੇ ਸਕੱਤਰ ਕੇ.ਪੀ. ਸਿੰਘ ਸਰਾਂ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਮਰੀਜ਼ਾਂ ਦੀ ਜਾਂਚ ਲਈ ਸਰਜਰੀ, ਹੱਡੀਆਂ, ਦੰਦਾਂ, ਮੈਡੀਸਨ ਅਤੇ ਗਾਇਨੀ ਵਿਭਾਗ ਦੀਆਂ ਵਿਸ਼ੇਸ਼ ਮੈਡੀਕਲ ਟੀਮਾਂ ਵੱਲੋਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਦਸ਼ਮੇਸ਼ ਡੈਂਟਲ ਕਾਲਜ, ਫਰੀਦਕੋਟ ਤੋਂ ਦੰਦਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਦੇ ਪ੍ਰੋਜੈਕਟ ਚੇਅਰਮੈਨ ਸੰਜੀਵ ਗਰਗ ਅਤੇ ਪ੍ਰੋਜੈਕਟ ਕੋ-ਚੇਅਰਮੈਨ ਡਾ. ਬਲਜੀਤ ਸ਼ਰਮਾ ਸਨ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਦੀ ਮੈਡੀਕਲ ਟੀਮ ਵਿੱਚ ਡਾ. ਹਰਪ੍ਰੀਤ ਕੌਰ, ਡਾ. ਵਿਕਾਸ ਕੇ. ਪਾਸਵਾਨ, ਡਾ. ਮਯੰਕ ਮੰਗਲਾ, ਡਾ. ਭਾਵਨਾ, ਡਾ. ਰਮਨਦੀਪ ਕੌਰ, ਡਾ. ਨੂਪੁਰ ਗਰਗ, ਡਾ. ਮੁਹੰਮਦ ਉਵੈਸ ਕਾਦਰੀ, ਡਾ. ਰਜਨੀ ਸ੍ਰੀਵਾਸਤਵ, ਡਾ. ਸਿਮਰਜੋਤ ਬਾਵਾ, ਡਾ. ਸਿਮਰਨਜੀਤ ਕੌਰ, ਡਾ. ਨਿਤਿਸ਼ ਲੂਨੀਆ, ਡਾ. ਸਗਲਮੀਤ ਸਿੰਘ, ਮਿਸਟਰ ਸਮੀਰ ਗੌਤਮ, ਸ. ਬਲਕਰਨ ਸਿੰਘ, ਸ੍ਰੀਮਤੀ ਪਲਵਿੰਦਰ ਕੌਰ ਅਤੇ ਜਸਵੀਰ ਸ਼ਾਮਲ ਸਨ। ਇਸ ਮੈਡੀਕਲ ਕੈਂਪ ਵਿੱਚ ਰੋਟਰੀ ਕਲੱਬ ਦੇ ਮੈਂਬਰਾਂ ਵੱਲੋਂ ਵੀ ਸਰਗਰਮ ਸਹਿਯੋਗ ਦਿੱਤਾ ਗਿਆ। ਇਸ ਮੌਕੇ ਡਾ. ਦਾਨਿਸ਼ ਜਿੰਦਲ, ਐਡਵੋਕੇਟ ਲਲਿਤ ਮੋਹਨ ਗੁਪਤਾ, ਚਿਰਾਗ ਅਗਰਵਾਲ, ਅਸ਼ਵਨੀ ਬਾਂਸਲ (9PP), ਮਨਪ੍ਰੀਤ ਸਿੰਘ ਬਰਾੜ ਸਮੇਤ ਹੋਰ ਰੋਟੇਰੀਅਨ ਮੈਂਬਰਾਂ ਨੇ ਸ਼ਿਰਕਤ ਕੀਤੀ। ਕੈਂਪ ਦੌਰਾਨ ਕੁੱਲ 81 ਵਿਅਕਤੀਆਂ ਦੀ ਰਜਿਸਟ੍ਰੇਸ਼ਨ ਹੋਈ, ਜਿਨ੍ਹਾਂ ਵਿੱਚ 62 ਮਹਿਲਾਵਾਂ ਅਤੇ 19 ਪੁਰਸ਼ ਸ਼ਾਮਲ ਸਨ। ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਉਨ੍ਹਾਂ ਦੀ ਸਿਹਤ ਦੀ ਸਥਿਤੀ ਅਨੁਸਾਰ ਲੋੜੀਂਦੀਆਂ ਦਵਾਈਆਂ ਲੈਣ, ਖਾਣ-ਪੀਣ ਸਬੰਧੀ ਸਾਵਧਾਨੀਆਂ ਵਰਤਣ ਅਤੇ ਜ਼ਰੂਰੀ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ। ਇਸ ਮੌਕੇ ਰੋਟਰੀ ਕਲੱਬ ਫਰੀਦਕੋਟ ਵੱਲੋਂ ਭਾਰਤੀ ਫੌਜ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਅਜਿਹੇ ਸਿਹਤ ਸੇਵਾ ਪ੍ਰੋਜੈਕਟ ਸਮਾਜ ਦੇ ਲੋੜਵੰਦ ਲੋਕਾਂ ਤੱਕ ਮਿਆਰੀ ਸਿਹਤ ਸਹੂਲਤਾਂ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।