
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੀੜ ਭੋਲੂਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਵੱਡਾ ਹੁੰਗਾਰਾ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਪਿੰਡ ਬੀੜ ਭੋਲੂਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਹਲਕਾ ਇੰਚਾਰਜ ਫ਼ਰੀਦਕੋਟ ਦਲੇਰ ਸਿੰਘ ਡੋਡ ਦੀ ਹਾਜ਼ਰੀ ਅਤੇ ਅਗਵਾਹੀ ਵਿੱਚ ਵੱਡੀ ਗਿਣਤੀ ਵਿੱਚ ਸਾਥੀਆਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਦਲੇਰ ਸਿੰਘ ਡੋਡ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਕਾਫ਼ਲਾ ਦਿਨੋਂ ਦਿਨ ਮਜ਼ਬੂਤ ਹੋ ਰਿਹਾ ਹੈ। ਪਿੰਡ ਪਿੰਡ ਤੋਂ ਲੋਕ ਪਾਰਟੀ ਨਾਲ ਜੁੜ ਰਹੇ ਹਨ ਅਤੇ ਪੰਜਾਬ ਦੇ ਹੱਕਾਂ ਅਤੇ ਪੰਥਕ ਮਸਲਿਆਂ ਲਈ ਇੱਕ ਮਜ਼ਬੂਤ ਆਵਾਜ਼ ਖੜ੍ਹੀ ਹੋ ਰਹੀ ਹੈ। ਉਨ੍ਹਾਂ ਨਵੇਂ ਸ਼ਾਮਲ ਹੋਏ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਜੁਆਇਨਿੰਗ ਪਾਰਟੀ ਪ੍ਰਤੀ ਲੋਕਾਂ ਦੇ ਵੱਧ ਰਹੇ ਭਰੋਸੇ ਦਾ ਪ੍ਰਤੀਕ ਹੈ। ਇਕੱਠ ਨੂੰ ਮਨਪ੍ਰੀਤ ਸਿੰਘ ਭੋਲੂਵਾਲਾ , ਪ੍ਰਿਤਪਾਲ ਸਿੰਘ ਕੋਹਲੀ,ਜਗਦੇਵ ਸਿੰਘ ਤੇ ਗੁਰਜੰਟ ਸਿੰਘ ਗਿੱਲ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਇੱਕ ਅਹਿਮ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਪੰਥ ਅਤੇ ਪੰਜਾਬ ਦਾ ਵਾਰਿਸ ਕੌਣ ਹੈੈ ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਸਿਰਫ਼ ਬਿਆਨਾਂ ਨਾਲ ਨਹੀਂ, ਸਗੋਂ ਲੋਕਾਂ ਦੇ ਫ਼ਤਵੇ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ। ਜਦੋਂ ਇਹ ਚੋਣਾਂ ਹੋਣਗੀਆਂ ਤਾਂ ਪੰਥਕ ਤਾਕਤਾਂ ਦੀ ਅਸਲ ਸਥਿਤੀ ਸਾਹਮਣੇ ਆਵੇਗੀ। ਇਸੇ ਤਰ੍ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਇਹ ਸਪੱਸ਼ਟ ਕਰਨਗੀਆਂ ਕਿ ਪੰਜਾਬ ਦੇ ਲੋਕ ਕਿਸ ਸਿਆਸੀ ਧਿਰ ਨੂੰ ਪੰਥ ਅਤੇ ਪੰਜਾਬ ਦੀ ਅਸਲ ਆਵਾਜ਼ ਮੰਨਦੇ ਹਨ। ਸਮਾਗਮ ਦੌਰਾਨ ਚਮਕੌਰ ਸਿੰਘ ਬਰਾੜ, ਜਸ਼ਨਪ੍ਰੀਤ ਸਿੰਘ ਬਰਾੜ, ਭੁਪਿੰਦਰ ਸਿੰਘ ਸਰਾਂ ਮੈਂਬਰ, ਜਗਤਾਰ ਸਿੰਘ ਸਰਾਂ, ਭਗਵਾਨ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ, ਜਸਪ੍ਰੀਤ ਸਿੰਘ ਭੋਲਾ ਸਰਾਂ, ਗੁਰਪ੍ਰੀਤ ਸਿੰਘ ਔਲਖ, ਬਿੰਦਰ ਸਿੰਘ ਸਰਾਂ, ਕੁਲਦੀਪ ਸਿੰਘ ਸਰਾਂ, ਬਲਬੀਰ ਸਿੰਘ ਸਰਾਂ, ਗਗਨਾ ਸਿੰਘ ਸਰਾਂ, ਸੁਖਦੇਵ ਸਿੰਘ ਬਰਾੜ, ਨੀਲਾ ਸਿੰਘ ਸੇਠ, ਹਰਜੀਤ ਸਿੰਘ ਵਾਂਦਰ, ਰੇਸ਼ਮ ਸਿੰਘ, ਭਗਵਾਨ ਸਿੰਘ ਬਿੱਲੂ ਸਾਬਕਾ ਸਰਪੰਚ, ਬਲਜੀਤ ਕੌਰ ਅਤੇ ਫੂਲਾ ਦੇਵੀ ਸਮੇਤ ਕਈ ਸਾਥੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋਏ। ਅਖੀਰ ਵਿੱਚ ਮਨਪ੍ਰੀਤ ਸਿੰਘ ਭੋਲੂਵਾਲਾ ਨੇ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਨਾਂ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ।ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅਮਰੀਕ ਸਿੰਘ ਭੋਲੂਵਾਲਾ, ਗੁਰਜੰਟ ਸਿੰਘ ਪੱਖੀ, ਰਘਵੀਰ ਸਿੰਘ ਹੱਸਣਭੱਟੀ, ਨਵਜੋਤ ਸਿੰਘ, ਪ੍ਰਭਜਿੰਦਰ ਸਿੰਘ, ਸੁਖਮੰਦਰ ਕਾਕੂ, ਹਰਵੰਤ ਸਿੰਘ ਅਤੇ ਗੁਰਪਿੰਦਰ ਸਿੰਘ ਵੀ ਹਾਜ਼ਰ ਰਹੇ।