- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀ ਕੇ ਯੂਨੀਅਨ ਸਿੱਧੂਪੁਰ ਨੇ ਐਸਕੇਐਮ ਦੇ ਮੋਰਚੇ ਵਿਚ ਹਾਜ਼ਰੀ ਲਗਵਾਈ-ਗਮਦੂਰ ਸੰਗਰਾਹੂਰ

ਆਰਸੀ ਦੇ ਸੋਨੀ ਪੰਜਾਬੀ ਜਾਗਰਨ, ਸਾਦਿਕ : ਸੰਯੁਕਤ ਕਿਸਾਨ ਮੋਰਚੇ ਵੱਲੋ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੂੰ ਦਿਤੀ ਗਈ ਕਾਲ ਮੁਤਾਬਕ ਭਾਾਰੀ ਕਿਸਾਨ ਯੂਨੀਅਨ ਸਿੱਧੂਪੁਰ ਫਰੀਦਕੋਟ ਨੇ ਵੀ ਆਪਣੀ ਹਾਜ਼ਰੀ ਲਗਵਾਈ ਅਤੇ ਜਿਲਾ ਸਕੱਤਰ ਜਨਰਲ ਨਿਰਭੈ ਸਿੰਘ ਗੁਜਰ ਅਤੇ ਜਨਰਲ ਸਕੱਤਰ ਨਾਇਬ ਸਿੰਘ ਦੀ ਅਗਵਾਈ ਹੇਠ ਜਿਲਾ ਫਰੀਦਕੋਟ ਵੱਲੋਂ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਸਮੇਤ ਕਈ ਕਿਸਾਨ ਚੰਡੀਗੜ੍ਹ ਪਹੁੰਚੇ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹ ਪ੍ਰਧਾਨ ਗੰਡੂਰ ਸਿੰਘ ਸੰਘਰਾ ਫਰ ਨੇ ਦੱਸਿਆ ਕਿ ਕਿਸਾਨ ਯੂਨੀਅਨ ਸਿੱਧੂਪੁਰ ਫਰੀਦਕੋਟ ਦੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਝੋਕ ਸਰਕਾਰੀ ਅਤੇ ਬਲਾਕ ਬਾਜਾਖਾਨਾ ਦੇ ਸਮਸ਼ੇਰ ਸਿੰਘ ਮਲਾ ਦੀ ਅਗਵਾਈ ਵਿਚ ਕਿਸਾਨ ਚੰਡੀਗੜ੍ਹ ਹਫਤੇ ਦਾ ਦਿੱਤੇ ਜਾ ਰਹੇ ਧਰਨੇ ਵਿੱਚ ਹਾਜ਼ਰ ਹੋਏ । ਜਿਸ ਵਿੱਚ ਮਲਕੀਤ ਸਿੰਘ ਗੋਲੇਵਾਲਾ, ਜੀਤ ਸਿੰਘ ਗੋਲੇਵਾਲਾ, ਰਣਧੀਰ ਸਿੰਘ ਝੋਕ ਸਰਕਾਰੀ,ਭੋਲਾ ਸਿੰਘ ,ਹਜੂਰ ਸਿੰਘ ਸੰਗਰਾਹੂਰ, ਲਖਵੀਰ ਸਿੰਘ ਸੰਗਰਾਹੂਰ,ਗੁਰਨਾਮ ਸਿੰਘ ਸੈਦੇ ਕੇ, ਗੁਰਲਾਲ ਸਿੰਘ ਮਲਾ,ਰਣਜੀਤ ਸਿੰਘ ਡੋਡ, ਸਾਰੇ ਸੀਨੀਅਰ ਆਗੂ ਹਾਜ਼ਰ ਸਨ।