ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਪੰਜਾਬ ਸਰਕਾਰ ਤੇ ਬਿਜਲੀ ਮੈਨੇਜਮੈਂਟ ਖ਼ਿਲਾਫ਼ ਧਰਨਾ ਟੈਕਨੀਕਲ ਸਰਵਿਸਜ ਯੂਨੀਅਨ (ਭੰਗਲ )ਮੰਡਲ ਕੋਟਕਪੂਰਾ ਵੱਲੋਂ ਪੰਜਾਬ ਸਰਕਾਰ ਤੇ ਬਿਜਲੀ ਮੰਨੇਜਮੈਂਟ ਖਿਲਾਫ ਧਰਨਾ ਤੇ ਰੋਸ ਮਾਰਚ!
Publish Date: Fri, 24 Jul 2026 05:03 PM (IST)
Updated Date: Fri, 24 Jul 2026 05:04 PM (IST)
ਚਾਨਾ, ਪੰਜਾਬੀ ਜਾਗਰਣ ਕੋਟਕਪੂਰਾ : ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਟੀਐੱਸਯੂ ਭੰਗਲ ਅਤੇ ਮੁਲਾਜ਼ਮ ਯੂਨਾਈਟਿਡ ਓਰਗਨਾਈਜੇਸ਼ਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਮੰਡਲ ਦਫ਼ਤਰ ਕੋਟਕਪੁਰਾ ਅਤੇ ਫ਼ਰੀਦਕੋਟ ਅਤੇ ਉਸ ਅਧੀਨ ਆਉਂਦਿਆਂ ਵੱਖ-ਵੱਖ ਸਬ ਡਵੀਜ਼ਨ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ 21 ਤੋਂ 26 ਜੁਲਾਈ ਦੇ ਸਬੰਧ ਵਿੱਚ ਮੰਡਲ ਦਫ਼ਤਰ ਕੋਟਕਪੂਰਾ ਵਿਖੇ ਧਰਨਾ ਤੇ ਸ਼ਹਿਰ ਵਿੱਚ ਰੋਸ ਰੈਲੀ ਕੀਤੀ ਗਈ ਅਤੇ ਸਾਂਝੀ ਏਕਤਾ ਦਾ ਸਬੂਤ ਦਿੱਤਾ ਗਿਆ। ਇਸ ਧਰਨੇ ਵਿਸ਼ ਪਾਵਰਕਾਮ ਅਤੇ ਠੇਕਾ ਮੁਲਾਜ਼ਮ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਅਤੇ ਪੈਨਸ਼ਨਰ ਐਸੋਸੀਏਸ਼ਨ ਨੇ ਵੀ ਸ਼ਮੂਲੀਅਤ ਕੀਤੀ ਗਈ। ਸਟੇਜ ਦੀ ਕਾਰਵਾਈ ਜਸਕਰਨ ਸਿੰਘ ਪ੍ਰਧਾਨ ਮੰਡਲ ਕੋਟਕਪੂਰਾ ਟੀਐੱਸਯੂ ਭੰਗਲ ਵੱਲੋਂ ਸੰਭਾਲੀ ਗਈ। ਇਸ ਧਰਨੇ ਵਿੱਚ ਇਕਬਾਲ ਸਿੰਘ ਟੀਐੱਸਯੂ ਭੰਗਲ, ਰਾਜਪਾਲ ਸਿੰਘ ਅਤੇ ਰਵੀ ਮਲਿਕ, ਭੰਗਲ, ਬਲਕਰਨ ਸਿੰਘ ਐੱਮਯੂਓ, ਅਮਨਦੀਪ ਸਿੰਘ ਐੱਮਯੂਓ, ਬਲਦੇਵ ਕੁਮਾਰ ਟੀਐੱਸਯੂ, ਅਵਤਾਰ ਸਿੰਘ ਪੈਨਸ਼ਨ ਐਸੋਸੀਏਸ਼ਨ, ਲਵਿਸ਼ ਸਿੰਗਲਾ ਐੱਮਐੱਸਯੂ, ਸੁਰਿੰਦਰ ਸਿੰਘ ਪੈਨਸ਼ਨ ਐਸੋਸੀਏਸ਼ਨ, ਸ਼ਮਿੰਦਰ ਸਿੰਘ ਸਬ ਅਰਬਨ ਟੀਐੱਸਯੂ, ਗੁਰਜਿੰਦਰ ਸਿੰਘ ਐੱਮਐੱਸਯੂ, ਦਰਸ਼ਨ ਬਾਵਾ ਪੈਨਸ਼ਨ ਐਸੋਸੀਏਸ਼ਨ, ਰਸ਼ਪਾਲ ਸਿੰਘ ਟੀਐੱਸਯੂ ਸਾਬਕਾ ਸੂਬਾ ਆਗੂ, ਰਾਮਾਂ ਸ਼ਰਮਾ ਪ੍ਰਧਾਨ ਐੱਮਐੱਸਯੂ ਫ਼ਰੀਦਕੋਟ, ਅਮਰਦੀਪ ਸਿੰਘ ਦੁੱਗਲ ਪੈਨਸ਼ਨ ਐਸੋਸੀਏਸ਼ਨ, ਵਿਕਰਮਜੀਤ ਸਿੰਘ ਸੀਐੱਚਬੀ ਪ੍ਰਧਾਨ, ਕੁਲਦੀਪ ਮੱਤਾ ਜੇਈ, ਯਾਦਵਿੰਦਰ ਸਿੰਘ ਟੀਐੱਸਯੂ ਬਰਗਾੜੀ, ਜਸਵਿੰਦਰ ਸਿੰਘ ਸੈਂਟਰਲ ਸਟੋਰ ਕੋਟਕਪੁਰਾ, ਬਲਜਿੰਦਰ ਸਿੰਘ ਕਿਸਾਨ ਆਗੂ, ਹਰਦੇਵ ਸਿੰਘ ਜੇਈ, ਆਈਟੀਆਈ ਐਸੋਸੀਏਸ਼ਨ, ਬਲਵਿੰਦਰ ਸਿੰਘ ਢਿੱਲੋਂ ਸਰਕਲ ਮੀਤ ਪ੍ਰਧਾਨ ਟੀਐੱਸਯੂ ਭੰਗਲ। ਇਸ ਧਰਨੇ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਅਵਤਾਰ ਸਿੰਘ ਜੈਤੋ ਸੂਬਾ ਜਨਰਲ ਸਕੱਤਰ ਐੱਮਐੱਸਯੂ ਅਤੇ ਜਸਵਿੰਦਰ ਸਿੰਘ ਸੂਬਾ ਆਗੂ ਇੰਪਲਾਈਜ਼ ਫੈੱਡਰੇਸ਼ਨ, ਭਾਣਾ ਸਿੱਧੂ ਸੂਬਾ ਮੀਤ ਪ੍ਰਧਾਨ ਟੀਐੱਸਯੂ ਨੇ ਵੀ ਸਟੇਜ ਨੂੰ ਸੰਬੋਧਨ ਕਰਦੇ ਹੋਏ ਆਪਣੇ ਵਿਚਾਰ ਰੱਖੇ ਗਏ। ਇਸ ਮੌਕੇ ਭਾਣਾ ਸਿੱਧੂ ਸੂਬਾ ਆਗੂ ਵੱਲੋਂ ਸਾਰੇ ਸਾਥੀਆਂ ਦਾ ਸ਼ਮੂਲੀਅਤ ਕਰਨ ’ਤੇ ਧੰਨਵਾਦ ਕੀਤਾ ਗਿਆ ਅਤੇ ਅਗਲੇ ਸੰਘਰਸ਼ ਪ੍ਰੋਗਰਾਮ ਲਈ ਲਾਮਬੰਦ ਹੋਣ ਦੀ ਬੇਨਤੀ ਕੀਤੀ। ਧਰਨੇ ਦੇ ਪ੍ਰੋਗਰਾਮ ਤੋਂ ਬਾਅਦ ਸਾਰੇ ਜਥੇਬੰਦੀਆਂ ਦੇ ਮੈਂਬਰਾਂ ਵੱਲੋਂ ਕੋਟਕਪੁਰਾ ਮੁਕਤਸਰ ਰੋਡ ’ਤੇ ਰੈਲੀ ਕੀਤੀ ਗਈ। ਇਸ ਧਰਨੇ ਵਿੱਚ ਬੁਲਾਰਿਆਂ ਵੱਲੋਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ, ਰੈਗੂਲਰ ਭਰਤੀ ਨਾ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨਾ, ਸਮਾਰਟ ਮੀਟਰ ਲਗਾ ਕਿ ਮੀਟਰ ਰੀਡਰਜ਼ ਅਤੇ ਕੈਸ਼ੀਅਰ ਦੀਆਂ ਅਸਾਮੀਆਂ ਖਤਮ ਕਰਨ, ਪਾਵਰਕਾਮ ਦੀਆਂ ਬੇਸ਼ਕੀਮਤੀ ਜ਼ਮੀਨਾਂ ਵੇਚਣ, ਬਿਜਲੀ ਨਿਗਮ ਦੇ ਢਾਂਚੇ ਨੂੰ ਮਜ਼ਬੂਤ ਨਾ ਕਰਨ, ਡੀਏ ਦਾ ਮੁੱਦਾ, ਪੇ ਸਕੇਲ ਦਾ ਮੁੱਦਾ, ਐੱਨਪੀਐੱਸ, ਨਿੱਜੀਕਰਨ ਦੀਆਂ ਨੀਤੀਆਂ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦੀ ਨੀਤੀ ਨਾ ਲਾਗੂ ਕਰਨ ਅਤੇ ਮੁਲਾਜਮਾਂ ਨੂੰ ਆ ਰਹੀਆਂ ਫੀਲਡ ਦੀਆਂ ਪਰੇਸ਼ਨੀਆਂ ਨੂੰ ਦੂਰ ਕਰਨ ਦੀ ਥਾਂ ਮੁਲਾਜ਼ਮਾਂ ਨੂੰ ਜਬਰਨ ਮੋਬਾਈਲ ਫੋਨ ਦੇਣੇ ਅਤੇ ਤਾਨਾਸ਼ਾਹ ਰਵੱਈਏ ਦੀ ਨਿਖੇਧੀ ਕੀਤੀ ਗਈ।