
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਸ.ਬੀ.ਆਰ.ਐੱਸ ਕਾਲਜ ਫਾਰ ਵੋਮੈਨ ਘੁੱਦੂਵਾਲਾ ਵਿਖੇ ਰੈੱਡ ਰਨ ਮੈਰਾਥਨ ਦਾ ਆਯੋਜਨ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਸਾਦਿਕ ਨੇੜੇ ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ ਦੌਧਰ ਵਾਲਿਆਂ ਵੱਲੋਂ ਸਥਾਪਿਤ ਪ੍ਰੈਜ਼ੀਡੈਂਟ ਕਵਚਕਰਨ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਚੱਲ ਰਹੇ ਐੱਸ.ਬੀ.ਆਰ.ਐੱਸ ਕਾਲਜ ਫਾਰ ਵੋਮੈਨ ਘੁੱਦੂਵਾਲਾ ਵਿਖੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਰੈੱਡ ਰਨ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਨੇ ਉਤਸ਼ਾਹ ਨਾਲ ਭਾਗ ਲਿਆ।ਰੈੱਡ ਰਨ ਮੈਰਾਥਨ ਰਾਹੀਂ ਵਿਦਿਆਰਥਣਾਂ ਨੂੰ ਐਚ.ਆਈ ੳੀ ਏਡਜ਼ ਦੀ ਰੋਕਥਾਮ, ਸਹੀ ਜਾਣਕਾਰੀ, ਭੇਦਭਾਵ ਤੋਂ ਬਚਾਅ ਅਤੇ ਸਿਹਤ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ। ਭਾਗੀਦਾਰਾਂ ਨੇ “ਜਾਗਰੂਕਤਾ ਹੀ ਬਚਾਅ ਹੈ” ਅਤੇ ਏਡਜ਼ ਨਾਲ ਨਹੀਂ, ਭੇਦਭਾਵ ਨਾਲ ਲੜੋ” ਵਰਗੇ ਸੰਦੇਸ਼ਾਂ ਰਾਹੀਂ ਸਮਾਜ ਨੂੰ ਜਾਗਰੂਕ ਕੀਤਾ। ਇਸ ਮੌਕੇ ਕਾਲਜ ਵੱਲੋਂ ਵਿਦਿਆਰਥਣਾਂ ਨੂੰ ਐਚ..ਆਈ.ਵੀ ਨਾਲ ਸਬੰਧਤ ਗਲਤ ਧਾਰਨਾਵਾਂ ਨੂੰ ਦੂਰ ਕਰਨ ਅਤੇ ਸਮਾਜ ਵਿੱਚ ਪ੍ਰਭਾਵਿਤ ਵਿਅਕਤੀਆਂ ਪ੍ਰਤੀ ਸਨਮਾਨ ਅਤੇ ਸੰਵੇਦਨਸ਼ੀਲਤਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ।ਇਹ ਰੈੱਡ ਰਨ ਮੈਰਾਥਨ ਵਿਦਿਆਰਥਣਾਂ ਵਿੱਚ ਸਿਹਤਮੰਦ ਜੀਵਨ, ਸਮਾਜਿਕ ਜ਼ਿੰਮੇਵਾਰੀ, ਏਕਤਾ ਅਤੇ .ਜ਼ੜੇਂਜ਼ਣਛ ਪ੍ਰਤੀ ਜਾਗਰੂਕਤਾ ਪੈਦਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਈ। ਸਮਾਗਮ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ।