ਮਾਲਵਾ ਕਾਲਜ ਦੇ ਵਿਦਿਆਰਥੀ ਨੇ ਨੌਕਰੀ ਹਾਸਲ ਕੀਤੀ
ਮਾਲਵਾ ਬਹੁ ਤਕਨੀਕੀ ਕਾਲਜ ਦੇ ਵਿਦਿਆਰਥੀ ਨੇ ਬਿਜਲੀ ਬੋਰਡ ਵਿੱਚ ਨੌਕਰੀ ਹਾਸਲ ਕੀਤੀ
Publish Date: Thu, 26 Mar 2026 04:15 PM (IST)
Updated Date: Fri, 27 Mar 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਾਦਿਕ : ਮਾਲਵਾ ਬਹੁਤਕਨੀਕੀ ਕਾਲਜ, ਸਾਦਿਕ ਰੋਡ ਫਰੀਦਕੋਟ ਦੇ ਇਲੈਕਟ੍ਰੀਕਲ ਵਿਭਾਗ ਦੇ ਹੋਣਹਾਰ ਵਿਦਿਆਰਥੀ ਰੋਹਿਤ ਕੁਮਾਰ ਨੇ ਬਿਜਲੀ ਬੋਰਡ ’ਚ ਸਹਾਇਕ ਸਬ ਸਟੇਸ਼ਨ ਅਟੈਂਡੈਂਟ ਦੀ ਨੌਕਰੀ ਪ੍ਰਾਪਤ ਕੀਤੀ ਹੈ। ਕਾਲਜ ਦੇ ਪ੍ਰਿੰਸੀਪਲ ਇੰਜ. ਗੁਰਜੀਤ ਸਿੰਘ ਗਾਂਧੀ ਨੇ ਵਿਦਿਆਰਥੀ ਰੋਹਿਤ ਕੁਮਾਰ ਨੂੰ ਬਿਜਲੀ ਬੋਰਡ ਵਿੱਚ ਸਹਾਇਕ ਸਬ ਸਟੇਸ਼ਨ ਅਟੈਂਡੈਂਟ ਦੀ ਨੌਕਰੀ ਪ੍ਰਾਪਤ ਕਰਨ ਤੇ ਕਾਲਜ ਬੁਲਾ ਕੇ ਸਨਮਾਨਿਤ ਕੀਤਾ ਤੇ ਉਸ ਨੂੰ ਵਧਾਈ ਦਿੱਤੀ ਅਤੇ ਅੱਗੇ ਹੋਰ ਤਰੱਕੀਆਂ ਹਾਸਲ ਕਰਨ ਦੀਆ ਸ਼ੁਭਕਾਮਨਾਵਾ ਦਿਤੀਆਂ। ਵਿਦਿਆਰਥੀ ਰੋਹਿਤ ਕੁਮਾਰ ਨੇ ਮਾਲਵਾ ਕਾਲਜ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਇਸ ਦੇ ਨਾਲ ਹੀ ਸੰਸਥਾ ਦੇ ਚੇਅਰਮੈਨ ਡਾ. ਜਨਜੀਤਪਾਲ ਸਿੰਘ ਸੇਖੋਂ, ਮੈਨੇਜਿੰਗ ਡਾਇਰੈਕਟਰ ਇੰਜ ਜਰਮਨਜੀਤ ਸਿੰਘ ਸੰਧੂ ਅਤੇ ਐਡੀਸ਼ਨਲ ਡਾਇਰੈਕਟਰ ਇੰਜੀ. ਐਸ.ਪੀ. ਮੌਂਗਾ ਨੇ ਵਧਾਈ ਦਿੱਤੀ। ਇਸ ਮੌਕੇ ਤੇ ਕਾਲਜ ਦਾ ਸਮੂਹ ਸਟਾਫ ਪ੍ਰਿੰਸ ਜੈਨ, ਹਰਵਿੰਦਰ ਸਿੰਘ, ਨਵਨੀਤ ਕੁਮਾਰ, ਲਖਵਿੰਦਰ ਕੌਰ, , ਗੁਰਜੋਤ ਕੌਰ ਆਦਿ ਹਾਜ਼ਰ ਸਨ।