- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲਵਾ ਕਾਲਜ ਦੇ ਪ੍ਰਿੰਸੀਪਲ ਇੰਜੀ. ਗੁਰਜੀਤ ਸਿੰਘ ਗਾਂਧੀ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਮਾਲਵਾ ਕਾਲਚ ਮਚਾਕੀ ਕਲਾਂ ਵਿਖੇ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਖ ਵੱਖ ਸਿੱਖਿਆ ਸੰਸਥਾਵਾਂ ’ਚੋਂ ਆਏ ਹੋਏ ਪ੍ਰਿੰਸੀਪਲ, ਅਧਿਆਪਕਾਂ ਨੇ ਤੇ ਸਮਾਜ ਸੇਵੀਆਂ ਨੇ ਵੀ ਹਿੱਸਾ ਲਿਆ। ਇਸ ਸਮਾਗਮ ਵਿਚ ਜ਼ਿਲਾ ਸਿੱਖਿਆ ਅਫਸਰ ਅੰਜਨਾ ਕੌਸ਼ਲ ਅਤੇ ਡਾ. ਜਨਜੀਤਪਾਲ ਸਿੰਘ ਸੇਖੋਂ ਚੇਅਰਮੈਨ ਪੰਜਾਬ ਗਰੁੱਪ ਆਫ ਇੰਸਟੀਚਿਊਟ, ਵੱਲੋਂ ਮਾਲਵਾ ਕਾਲਜ ਮਚਾਕੀ ਕਲਾਂ ਦੇ ਪ੍ਰਿੰਸੀਪਲ ਗੁਰਜੀਤ ਸਿੰਘ ਗਾਂਧੀ ਨੂੰ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਅਤੇ ਅਧਿਆਪਨ ਪ੍ਰਤੀ ਸਮਰਪਣ ਲਈ ਵਧੀਆ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨਾਂ ਨਾਲ ਜਗਤਾਰ ਸਿੰਘ ਮਾਨ ਬੀ.ਪੀ.ਈ.ਓ ਫ਼ਰੀਦਕੋਟ 1 , ਪ੍ਰੀਤਇੰਦਰ ਕੌਰ ਗੋਂਦਾਰਾ ਵਾਈਸ ਪ੍ਰਿੰਸੀਪਲ ਪੰਜਾਬ ਡਿਗਰੀ ਕਾਲਜ, ਬੋਹੜ ਸਿੰਘ ਥਿੰਦ ਤੇ ਜਸਵਿੰਦਰ ਸਿੰਘ ਸੰਧੂ ਵੀ ਹਾਜਰ ਸਨ।ਸਮੂਹ ਬੁਲਾਰਿਆਂ ਨੇ ਪ੍ਰਿੰਸੀਪਲ ਇੰਜੀ. ਗੁਰਜੀਤ ਸਿੰਘ ਗਾਂਧੀ ਦੀ ਮਿਹਨਤ, ਲਗਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਇਹ ਸਨਮਾਨ ਉਨ੍ਹਾਂ ਦੀ ਅਧਿਆਪਨ ਖੇਤਰ ਪ੍ਰਤੀ ਲਗਨ ਅਤੇ ਸਮਰਪਣ ਦਾ ਪ੍ਰਤੀਕ ਹੈ। ਪ੍ਰਿੰਸੀਪਲ ਗਾਂਧੀ ਨੇ ਉਨਾਂ ਨੂੰ ਸਨਮਾਨਿਤ ਕਰਨ ਵਾਲੇ ਸਾਰੇ ਮੋਹਤਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।