- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਸ਼ਿਵਰਾਤਰੀ ਦਾ ਤਿਉਹਾਰ ਪੂਰੇ ਜ਼ਿਲ੍ਹੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਜ਼ਿਲ੍ਹਾ ਫਰੀਦਕੋਟ ’ਚ ਵੱਖ-ਵੱਖ ਥਾਈਂ ਮਨਾਇਆ ਮਹਾਸ਼ਿਵਰਾਤਰੀ ਦਾ ਤਿਉਹਾਰ
ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫਰੀਦਕੋਟ : ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ ਧੂਮਧਾਮ ਨਾਲ , ਜ਼ਿਲ੍ਹੇ ਭਰ ਦੇ ਮੰਦਰ ਭਗਵਾਨ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜੇ । ਬ੍ਰਹਮਮੁਹੂਰਤ ਤੋਂ ਪਹਿਲਾਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ, ਪਰ ਵੱਡੀ ਭੀੜ ਦੇ ਬਾਵਜੂਦ, ਸ਼ਰਧਾਲੂਆਂ ਦਾ ਉਤਸ਼ਾਹ ਘੱਟ ਨਹੀਂ ਰਿਹਾ। ਮਹਾਸ਼ਿਵਰਾਤਰੀ ਦਾ ਤਿਉਹਾਰ ਪੂਰੇ ਜ਼ਿਲ੍ਹੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖੀ ਗਈ। ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੇ ਸ਼ਿਵਲਿੰਗ ਨੂੰ ਜਲ ਚੜ੍ਹਾਇਆ ਅਤੇ ਦੇਵੀ ਪਾਰਵਤੀ ਅਤੇ ਸ਼ਿਵਜੀ ਦੀ ਪੂਜਾ ਕੀਤੀ। ਦਿਨ ਭਰ ਸ਼ਹਿਰ ਦੇ ਮੰਦਰਾਂ ਵਿੱਚ "ਓਮ ਨਮੋ ਸ਼ਿਵਾਏ, ਬਮ ਬਮ ਭੋਲੇ" ਦੇ ਜਾਪ ਗੂੰਜਦੇ ਰਹੇ। ਭਗਤ ਸਵੇਰੇ 4 ਵਜੇ ਤੋਂ ਹੀ ਭਗਵਾਨ ਦੇ ਦਰਸ਼ਨ ਕਰਨ ਲਈ ਸ਼ਿਵ ਮੰਦਰਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ। ਸ਼ਰਧਾਲੂ ਇਸ ਦਿਨ ਵਰਤ ਵੀ ਰੱਖਦੇ ਹਨ। ਫਿਰੋਜ਼ਪੁਰ ਰੋਡ 'ਤੇ ਸਥਿਤ ਸ਼ਿਵ ਸ਼ਕਤੀ ਮੰਦਰ ਵਿਖੇ ਭਗਤਾਂ ਵੱਲੋਂ ਭਗਵਾਨ ਸ਼ਿਵ ਦੇ ਸ਼ਿਵਲਿੰਗ ਤੇ ਜਲ ਅਭਿਸ਼ੇਕ ਕੀਤਾ ਗਿਆ। ਅਤੇ ਪੂਜਾ ਅਰਚਨਾ ਕੀਤੀ ਗਈ। ਅਤੇ ਕਾਵੜੀਆਂ ਵੱਲੋਂ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲਿਆ ਕੇ ਸ਼ਿਵਲਿੰਗ ਤੇ ਚੜਾਇਆ ਗਿਆ ਅਨੰਦੇ ਆਣਾ ਗੇਟ ਸਥਿਤ ਪ੍ਰਾਚੀਨ ਸ਼ਿਵ ਹਨੂੰਮਾਨ ਮੰਦਰ ਨੇ ਸ਼ਿਵਰਾਤਰੀ ਬਹੁਤ ਧੂਮਧਾਮ ਨਾਲ ਮਨਾਇਆ। ਸ਼ਿਵਲਿੰਗ ਤੇ ਜਲ ਚੜਾਉਣ ਲਈ ਮੰਦਰ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ ਮੁਹੱਲਾ ਸੇਠੀਆ ਵਾਲਾ ਦੇ ਸ਼ਿਵ ਮੰਦਰ ਵਿੱਚ, ਸ਼ਰਧਾਲੂਆਂ ਨੇ ਸ਼ਿਵਲਿੰਗ 'ਤੇ ਜਲ ਚੜਾ ਕੇ ਪੂਜਾ ਕੀਤੀ। ਪੰਡਿਤ ਰਮੇਸ਼ ਚੰਦਰ ਪਰਾਸ਼ਰ ਨੇ ਦੱਸਿਆ ਕਿ ਸ਼ਰਧਾਲੂ ਵੱਲੋਂ ਹਰਿਦੁਆਰ ਤੋਂ ਗੰਗਾ ਜਲ ਲਿਆ ਕੇ ਭਗਵਾਨ ਭੋਲੇ ਨਾਥ ਤਾਂ ਜਲ ਅਭਿਸ਼ੇਕ ਕੀਤਾ ਗਿਆ। ਗਊਸ਼ਾਲਾ ਪੰਚਵਟੀ ਦੇ ਸ਼੍ਰੀ ਸ਼ਿਵ ਮੰਦਰ ਵਿੱਚ, ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੇ ਬਾਰਾਂ ਜਯੋਤਿਰਲਿੰਗਾਂ ਦੀ ਪੂਜਾ ਕੀਤੀ ਅਤੇ ਜਲ ਚੜ੍ਹਾ ਕੇ ਆਪਣੀਆਂ ਇੱਛਾਵਾਂ ਲਈ ਪ੍ਰਾਰਥਨਾ ਕੀਤੀ। ਪੰਡਿਤ ਭੂਪੇਂਦਰ ਸ਼ਰਮਾ ਨੇ ਦੱਸਿਆ ਕਿ ਇਸ ਮੰਦਰ ਵਿੱਚ ਬਾਰਾਂ ਜਯੋਤਿਰਲਿੰਗਾਂ ਦੀ ਪੂਜਾ ਕਰਨ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਮੰਦਰ ਵਿੱਚ ਸਥਾਪਿਤ ਬਾਰਾਂ ਜਯੋਤਿਰਲਿੰਗ ਵੱਖ-ਵੱਖ ਥਾਵਾਂ ਤੋਂ ਲਿਆਂਦੇ ਗਏ ਸਨ। ਮਹਾਂਸ਼ਿਵਰਾਤਰੀ ਦੇ ਮੌਕੇ 'ਤੇ, ਮੰਦਰਾਂ ਵਿੱਚ ਸ਼ਰਧਾਲੂਆਂ ਦੀ ਵੱਡੀ ਭੀੜ ਨੂੰ ਦੇਖਦੇ ਹੋਏ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸ਼ਾਂਤੀਪੂਰਨ ਅਤੇ ਸੁਰੱਖਿਅਤ ਮਹਾਂਸ਼ਿਵਰਾਤਰੀ ਦੇ ਜਸ਼ਨ ਨੂੰ ਯਕੀਨੀ ਬਣਾਉਣ ਲਈ, ਐਸਐਸਪੀ ਦੇ ਨਿਰਦੇਸ਼ਾਂ 'ਤੇ ਜ਼ਿਲ੍ਹੇ ਭਰ ਦੇ ਸਾਰੇ ਮੰਦਰਾਂ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਸੀ।