ਲਵ ਮੈਰਿਜ ਦਾ ਦਰਦਨਾਕ ਅੰਤ: ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ, ਪੁਲਿਸ ਨੇ ਕੁੜੀ ਦੇ ਪਿਓ ਸਮੇਤ 5 'ਤੇ ਕੀਤਾ ਕਤਲ ਦਾ ਮਾਮਲਾ ਦਰਜ
ਵਿਆਹ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਖੂਨੀ ਰੂਪ ਧਾਰ ਲਿਆ। ਥਾਣਾ ਸਿਟੀ ਕੋਟਕਪੂਰਾ ਪੁਲਸ ਨੇ ਇੱਕ ਨੌਜਵਾਨ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹੇਠ ਉਸ ਦੇ ਪਿਤਾ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਜਗਦੀਪ ਸਿੰਘ ਉਰਫ਼ ਆਕਾਸ਼ ਨੇ ਦੱਸਿਆ ਕਿ ਉਸ ਨੇ ਕਰੀਬ ਪੰਜ-ਛੇ ਸਾਲ ਪਹਿਲਾਂ ਮਹਿਕਦੀਪ ਕੌਰ ਨਾਲ ਪ੍ਰੇਮ ਵਿਆਹ ਕੀਤਾ ਸੀ, ਜਿਸ ਕਾਰਨ ਲੜਕੀ ਦਾ ਪਰਿਵਾਰ ਨਾਰਾਜ਼ ਸੀ। 20 ਜੁਲਾਈ ਨੂੰ ਦੋਵਾਂ ਨੂੰ ਸਮਝੌਤੇ ਦੇ ਬਹਾਨੇ ਢਿੱਲਵਾਂ ਗੁਰਦੁਆਰਾ ਸਾਹਿਬ ਨੇੜੇ ਬੁਲਾਇਆ ਗਿਆ।
Publish Date: Wed, 22 Jul 2026 11:47 AM (IST)
Updated Date: Wed, 22 Jul 2026 12:14 PM (IST)
ਕੋਟਕਪੂਰਾ - ਵਿਆਹ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਖੂਨੀ ਰੂਪ ਧਾਰ ਲਿਆ। ਥਾਣਾ ਸਿਟੀ ਕੋਟਕਪੂਰਾ ਪੁਲਸ ਨੇ ਇੱਕ ਨੌਜਵਾਨ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹੇਠ ਉਸ ਦੇ ਪਿਤਾ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਜਗਦੀਪ ਸਿੰਘ ਉਰਫ਼ ਆਕਾਸ਼ ਨੇ ਦੱਸਿਆ ਕਿ ਉਸ ਨੇ ਕਰੀਬ ਪੰਜ-ਛੇ ਸਾਲ ਪਹਿਲਾਂ ਮਹਿਕਦੀਪ ਕੌਰ ਨਾਲ ਪ੍ਰੇਮ ਵਿਆਹ ਕੀਤਾ ਸੀ, ਜਿਸ ਕਾਰਨ ਲੜਕੀ ਦਾ ਪਰਿਵਾਰ ਨਾਰਾਜ਼ ਸੀ। 20 ਜੁਲਾਈ ਨੂੰ ਦੋਵਾਂ ਨੂੰ ਸਮਝੌਤੇ ਦੇ ਬਹਾਨੇ ਢਿੱਲਵਾਂ ਗੁਰਦੁਆਰਾ ਸਾਹਿਬ ਨੇੜੇ ਬੁਲਾਇਆ ਗਿਆ।
ਦੋਸ਼ ਹੈ ਕਿ ਉੱਥੇ ਪਹਿਲਾਂ ਤੋਂ ਮੌਜੂਦ ਵਕੀਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੋਵਾਂ ਦਾ ਪਿੱਛਾ ਕੀਤਾ। ਭੱਜਦੇ ਸਮੇਂ ਮਹਿਕਦੀਪ ਕੌਰ ਡਿੱਗ ਪਈ, ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਕਥਿਤ ਤੌਰ ’ਤੇ ਉਸ ਦੇ ਪੇਟ ਵਿੱਚ ਕਈ ਚਾਕੂ ਮਾਰੇ। ਇਸ ਹਮਲੇ ਵਿੱਚ ਮਹਿਕਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਜਗਦੀਪ ਸਿੰਘ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ।
ਪੁਲਸ ਨੇ ਵਕੀਲ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਗੋਰਾ, ਸੁਖਚੈਨ ਸਿੰਘ, ਸੁੱਖਾ ਸਿੰਘ ਉਰਫ਼ ਗੋਲੂ ਅਤੇ ਦਿਲਬਾਗ ਸਿੰਘ ਖ਼ਿਲਾਫ਼ ਬੀਐਨਐੱਸ ਦੀਆਂ ਧਾਰਾਵਾਂ 103(2), 193(3) ਅਤੇ 190 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।