
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੁਜ਼ਰਗਾਂ ਦੇ ਬੈਠਣ ਲਈ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੇ ਕੁਰਸੀਆਂ ਦਿੱਤੀਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਫਰੀਦਕੋਟ ਇਲਾਕੇ ਦੀ ਸਮਾਜ ਸੇਵਾ ਦੇ ਖੇਤਰ ਅੰਦਰ ਵਿਲੱਖਣ ਪਹਿਚਾਣ ਰੱਖਣ ਵਾਲੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੇ ਕਲੱਬ ਦੇ ਪ੍ਰਧਾਨ ਰਵੀ ਬਾਂਸਲ ਦੀ ਅਗਵਾਈ ਅੰਦਰ ਸੈਰਾ ਜਿੰਮ ਸੈਂਟਰ ਫਰੀਦਕੋਟ ਵਿਖੇ ਬਜੁਰਗਾਂ ਦੇ ਬੈਠਣ ਲਈ ਦਸ ਕੁਰਸੀਆਂ ਦਿੱਤੀਆਂ। ਸੈਰਾ ਜਿੰਮ ਵੱਲੋ ਸੰਜੇ ਕੁਮਾਰ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਸੈਰਾ ਜਿੰਮ ਦੀਆਂ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਅਜੋਕੇ ਦੌਰ ’ਚ ਬਿਮਾਰੀਆਂ ਤੋਂ ਬਚਣ ਅਤੇ ਤੰਦਰੁਸਤ ਰਹਿਣ ਵਾਸਤੇ ਸਾਨੂੰ ਸਭ ਨੂੰ ਸੈਰ, ਯੋਗਾ, ਜੌਗਿੰਗ, ਜਿੰਮ ਜਾ ਕੇ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਕਲੱਬ ਦੇ ਪ੍ਰਧਾਨ ਰਵੀ ਬਾਂਸਲ ਨੇ ਸੈਰਾ ਜਿੰਮ ਦੇ ਪ੍ਰਬੰਧਕਾਂ ਤੇ ਵੱਡੀ ਗਿਣਤੀ ’ਚ ਕਸਰਤ ਲਈ ਪਹੁੰਚੇ ਨੌਜਵਾਨਾਂ ਨੂੰ ਕਲੱਬ ਵੱਲੋਂ ਮਾਨਵਤਾ ਭਲਾਈ ਲਈ ਕੀਤੇ ਜਾਂਦੇ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕਲੱਬ ਦੇ ਕਾਰਜਕਾਰੀ ਸਕੱਤਰ ਗੁਰਵਿੰਦਰ ਸਿੰਘ ਧੀਂਗੜਾ ਨੇ ਦੱਸਿਆ ਕਿ ਅਜੋਕੇ ਸਮੇਂ ’ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦਰ ਰੱਖਣ ਵਾਸਤੇ ਸਾਰੇ ਹੀ ਜ਼ਿੰਮ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਕਲੱਬ ਦੇ ਸੀਨੀਅਜ ਆਗੂ ਬਲਦੇਵ ਰਾਜ ਤੇਰੀਆ ਨੇ ਅੰਤ ’ਚ ਸਭ ਦਾ ਧੰਨਵਾਦ ਕੀਤਾ। ਕਲੱਬ ਦੇ ਖਜ਼ਾਨਚੀ ਵਰਿੰਦਰ ਕੋਛੜ, ਹਰਿੰਦਰ ਦੂਆ, ਕਲੱਬ ਦੇ ਪੀ.ਆਰ.ਓ. ਰਾਜੇਸ਼ ਧਿੰਗੜਾ ਅਤੇ ਜਗਜੀਤ ਧਿੰਗੜਾ ਅਤੇ ਸੈਰਾ ਜਿੰਮ ਦਾ ਸਟਾਫ਼ ਹਾਜ਼ਰ ਸੀ।