- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨਜ਼ ਕਲੱਬ ਫਰੀਦਕੋਟ ਵਿਸ਼ਾਲ ਵੱਲੋਂ ਨੈਸ਼ਨਲ ਡਾਕਟਰ ਡੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ ਸਥਾਨਕ ਅਫ਼ਸਰ ਕਲੱਬ ਵਿਖੇ ਲਾਇਨ ਰਵੀ ਬਾਂਸਲ ਦੀ ਪ੍ਰਧਾਨਗੀ ਹੇਠ ਨੈਸ਼ਨਲ ਡਾਕਟਰਜ਼ ਡੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਡਾ. ਰਾਜੀਵ ਸੂਦ, ਵਾਈਸ ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਲੱਬ ਦੇ ਡਾਕਟਰ ਮੈਂਬਰਜ਼ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਥਾਨਾ ਲਾਇਨ ਗੁਰਵਿੰਦਰ ਧਿੰਗੜਾ ਵੱਲੋਂ ਪੜ੍ਹੀ ਗਈ। ਮਹਿਮਾਨਾਂ ਨੂੰ ਜੀ ਆਇਆਂ ਨੂੰ ਡਾ. ਸੰਜੀਵ ਗੋਇਲ, ਪ੍ਰਾਜੈਕਟ ਚੇਅਰਮੈਨ ਅਤੇ ਪ੍ਰਧਾਨ ਆਈ.ਐਮ.ਏ. ਪੰਜਾਬ (ਇਲੈਕਟ) ਨੇ ਕਿਹਾ । ਇਸ ਮੌਕੇ ਡਾਕਟਰਜ ਡੇਅ ਬਾਰੇ ਡਾ. ਐਸ.ਐਸ. ਬਰਾੜ ਨੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਵਾਈਸ ਚਾਂਸਲਰ ਡਾ. ਰਾਜੀਵ ਸੂਦ ਜਦੀ ਜਿੰਦਗੀ ਦੇ ਅਣਛੂਹੇ ਪਹਿਲੂਆਂ ਬਾਰੇ ਡਾ. ਸੰਜੀਵ ਗੋਇਲ ਨੇ ਚਾਨਣਾ ਪਾਇਆ। ਇਸ ਮੌਕੇ ਉਨ੍ਹਾਂ ਦੱਸਿਆ ਡਾ. ਰਾਜੀਵ ਸੂਦ ਨੂੰ ਡਾ.ਬੀ.ਸੀ.ਰਾਏ ਅਵਾਰਡ ਵੀ ਦਿੱਤਾ ਗਿਆ ਹੈ। ਡਾ. ਬੀ.ਸੀ.ਰਾਏ ਦੇ ਜਨਮ ਦਿਨ 1 ਜੁਲਾਈ ਨੂੰ ਹੀ ਭਾਰਤ ਅੰਦਰ ਡਾਕਟਰਸ ਡੇਅ ਮਨਾਇਆ ਜਾਂਦਾ ਹੈ। ਡਾ. ਰਾਜੀਵ ਸੂਦ ਨੇ ਹਾਜ਼ਰ ਮੈਂਬਰਾਂ ਨਾਲ ਆਪਣੇ ਯਾਦਗਾਰੀ ਪਲ ਸਾਂਝੇ ਕੀਤੇ ਅਤੇ ਉਨ੍ਹਾਂ ਦੀ ਠਹਿਰ ਦੌਰਾਨ ਹੁਣ ਤੱਕ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੈਡੀਕਲ ਕਾਲਜ ਫਰੀਦਕੋਟ ਵਿਖੇ ਉਹ ਮਸ਼ੀਨਾਂ ਉਪਲੱਬਧ ਹਨ, ਜ਼ੋ ਕਿ ਨੇੜੇ ਤੇੜੇ ਕਿਸੇ ਪ੍ਰਾਈਵੇਟ ਹਸਪਤਾਲ ਅੰਦਰ ਵੀ ਉਪਲੱਬਧ ਨਹੀ ਹਨ ਅਤੇ ਸਰਕਾਰੀ ਮੈਡੀਕਲ ਕਾਲਜ ਅੰਦਰ ਐਮ.ਬੀ.ਬੀ.ਐਸ. ਦੀਆਂ ਸੀਟਾਂ ਦੁੱਗਣੀਆ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਪੀ.ਜੀ.ਅਤੇ ਸੁਪਰਸਪੈਸ਼ਲਿਟੀ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਅੱਜ ਵਿਦਿਆਰਥੀ ਮੈਡੀਕਲ ਕਾਲਜ ਫਰੀਦਕੋਟ ’ਚ ਦਾਖਲਾ ਲੈਣ ਲਈ ਇਸ ਨੂੰ ਪਹਿਲ ਦਿੰਦੇ ਹਨ। ਸਮਾਗਮ ’ਚ ਸਵ. ਡਾ. ਰਾਜੀਵ ਸੂਦ, ਵਾਈਸ ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ, ਲਾਇਨ ਡਾ. ਸੰਜੀਵ ਗੋਇਲ, ਲਾਇਨ ਡਾ.ਐਸ.ਐਸ.ਬਰਾੜ,ਲਾਇਨ ਡਾ.ਅਮਿਤ ਜੈਨ, ਲਾਇਨ ਡਾ. ਪ੍ਰਵੀਨ ਕੁਮਾਰ ਗੁਪਤਾ, ਲਾਇਨ ਡਾ.ਰਵਿੰਦਰ ਗੋਇਲ, ਲਾਇਨ ਡਾ.ਜਗਰਾਜ ਸਿੰਘ, ਲਾਇਨ ਡਾ.ਪੰਕਜ ਮਿੱਤਲ, ਲਾਇਨ ਡਾ. ਗੁਰਸੇਵਕ ਸਿੰਘ, ਲਾਇਨ ਡਾ.ਹਰਜਿੰਦਰ ਸਿੰਘ ਖੋਸਾ ਨੂੰ ਸਨਮਾਨਿਤ ਕੀਤਾਗਿਆ। ਸਟੇਜ਼ ਸਕੱਤਰ ਦੀ ਜਿੰਮੇਵਾਰੀ ਲਾਇਨ ਐਡਵੋਕੇਟ ਰਾਜ ਕੁਮਾਰ ਗੁਪਤਾ, ਸਕੱਤਰ ਲਾਇਨ ਕਲੱਬ ਫਰੀਦਕੋਟ ਵਿਸ਼ਾਲ ਵੱਲੋ ਮਨਮੋਹਕ ਅੰਦਾਜ਼ ’ਚ ਨਿਭਾਈ ਗਈ। ਇਸ ਸ਼ਾਨਦਾਰ ਸਮਾਗਮ ’ਚ ਲਾਇਨ ਅਮਰਦੀਪ ਗਰੋਵਰ, ਲਾਇਨ ਬਲਦੇਵ ਤੇਰੀਆ, ਲਾਇਨ ਦਿਲਦੀਪ ਸਿੰਘ ਪਟੇਲ, ਲਾਇਨ ਗੁਰਵਿੰਦਰ ਸਿੰਘ ਧਿੰਗੜਾ, ਲਾਇਨ ਗਗਨਦੀਪ ਸੁਖੀਜਾ, ਲਾਇਨ ਗੋਰਾ ਜੈਨ, ਲਾਇਨ ਹਰਿੰਦਰ ਦੁਆ, ਲਾਇਨ ਇਕਬਾਲ ਘਾਰੂ, ਲਾਇਨ ਜਤਿੰਦਰ ਗੁਪਤਾ, ਲਾਇਨ ਸਵਰਨਜੀਤ ਸਿੰਘ ਗਿੱਲ, ਲਾਇਨ ਯੁਗੇਸ਼ ਗਰਗ ਲਾਇਨ ਜਗਜੀਤ ਧਿੰਗੜਾ, ਲਾਇਨਜ ਨਿੰਦਰਜੈਨ, ਲਾਇਨ ਪਿ੍ਰੰਸੀਪਲ ਐਸ.ਐਸ.ਬਰਾੜ, ਲਾਇਨ ਮਨੀਸ਼ ਗੁਪਤਾ, ਲਾਇਨ ਸ਼ਮਸ਼ੇਰ ਸਿੰਘ ਸੈਰੀ, ਲਾਇਨ ਰਾਜੇਸ਼ ਧਿੰਗੜ੍ਹਾ, ਪੀ.ਆਰ.ਓ.,ਲਾਇਨ ਵਰਿੰਦਰ ਕੋਛੜ, ਖਜਾਨਚੀ, ਲਾਇਨ ਰਵੀ ਸੇਠੀ, ਲਾਇਨ ਸੁਮਿਤ ਸੁਖੀਜਾ, ਲਾਇਨ ਵਿਨੋਦ ਮਿੱਤਲ ਹਾਜ਼ਰ ਸਨ। ਇਸ ਮੌਕੇ ਕਲੱਬ ਦੇ ਨਵੇਂ ਪ੍ਰਧਾਨ ਰਵੀ ਬਾਂਸਲ, ਸਕੱਤਰ ਰਾਜ ਕੁਮਾਰ ਗੁਪਤਾ, ਕੈਸ਼ੀਅਰ ਵਰਿੰਦਰ ਕੋਛੜ ਅਤੇ ਪੀ.ਆਰ.ਓ ਰਾਜੇਸ਼ ਧੀਂਗੜਾ ਨੂੰ ਸਮੂਹ ਕਲੱਬ ਨੇ ਆਪਣੀ ਟਰਮ ਸ਼ੁਰੂ ਕਰਨ ਤੇ ਹਾਰ ਪਹਿਨਾ ਕੇ ਸਨਮਾਨ ਦਿੱਤਾ ਅਤੇ ਭਵਿੱਖ ਦੇ ਹਰ ਪ੍ਰੋਗਰਾਮ ’ਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।