ਮਹਾਸ਼ਿਵਰਾਤਰੀ ਦੇ ਮੌਕੇ ਕੜ੍ਹੀ ਚੌਲ ਦਾ ਲੰਗਰ ਲਗਾਇਆ
ਮਹਾਂ ਸਿ਼ਵਰਾਤਰੀ ਦੇ ਮੌਕੇ ਕੜੀ ਚੌਲ ਦਾ ਲੰਗਰ ਲਗਾਇਆ
Publish Date: Sun, 15 Feb 2026 03:49 PM (IST)
Updated Date: Mon, 16 Feb 2026 04:00 AM (IST)
ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸਾਦਿਕ ਵਿਖੇ ਮਹਾਂ ਸਿ਼ਵਰਾਰਤੀ ਦਾ ਉਤਸਵ ਵਪਾਰ ਮੰਡਲ ਸਾਦਿਕ, ਸ਼੍ਰੀ ਅਮਰਨਾਥ ਯੂਥ ਵੈਲਫੇਅਰ ਸੇਵਾ ਸੰਮਤੀ ਸਾਦਿਕ,ਜੈ ਬਾਬਾ ਬਰਫਾਨੀ ਸੇਵਾ ਸੰਮਤੀ ਸਾਦਿਕ ਅਤੇ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਹਿਲਾਂ ਆਰਤੀ ਪੂਜਾ ਕੀਤੀ ਗਈ ਤੇ ਭੋਗ ਲਗਵਾਉਣ ਤੋਂ ਸੰਗਤਾਂ ਨੂੰ ਕੜੀ ਚੌਲ ਦਾ ਲੰਗਰ ਵਰਤਾਇਆ ਗਿਆ।ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੁਰਿੰਦਰ ਸੇਠੀ ਪ੍ਰਧਾਨ ਵਪਾਰ ਮੰਡਲ ਸਾਦਿਕ, ਬਲਜਿੰਦਰ ਸਿੰਘ ਧਾਲੀਵਾਲ, ਸੰਜੀਵ ਚਾਵਲਾ, ਪ੍ਰਿਤਪਾਲ ਸਿੰਘ ਢਿੱਲੋਂ, ਵਿਨੀਤ ਸੇਠੀ ਪ੍ਰਧਾਨ ਕਰਿਆਨਾ ਯੂਨੀਅਨ, ਰੋਬਿਨ ਨਰੂਲਾ, ਅਮਨ ਬਜਾਜ, ਪਰਮਜੀਤ ਸੋਨੀ, ਅਨੂਪ ਗੱਖੜ, ਕ੍ਰਿਸ਼ਨ ਕ੍ਰਿਸ਼ ਵੀ ਹਾਜਰ ਸਨ।