- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਨੇ ਰੁੱਖ ਲਾਉ-ਵਾਤਾਵਰਣ ਬਚਾਉ ਦੇ ਬੈਨਰ ਹੇਠ ਚੌਥਾ ਵਣ ਮਹਾਂਉਤਸਵ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਕੋਟਕਪੂਰਾ : ‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਵਲੋਂ ਰੁੱਖ ਲਾਓ-ਵਾਤਾਵਰਣ ਬਚਾਓ ਦੇ ਬੈਨਰ ਹੇਠ ਚੌਥਾ ਵਣ ਮਹਾਂਉਤਸਵ ਸੇਵਾਮੁਕਤ ਇੰਜੀ. ਆਫੀਸਰ ਐਸੋਸੀਏਸ਼ਨ ਪਾਵਰਕਾਮ ਜਿਲਾ ਮੋਗਾ ਦੇ ਸਹਿਯੋਗ ਨਾਲ ਸੁੱਖ ਸਾਗਰ ਬ੍ਰਹਮ ਕੁਮਾਰੀਜ ਮੈਡੀਟੇਸ਼ਨ ਰੀਟ ਰੀਟ ਸੈਂਟਰ ਕੋਠੇ ਰਾਮਸਰ ਬਠਿੰਡਾ ਰੋਡ ਕੋਟਕਪੂਰਾ ਵਿਖੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਾ ਕੇ ਮਨਾਇਆ ਗਿਆ। ਪੀਆਰਓ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਪ੍ਰੋਜੈਕਟ ਚੇਅਰਮੈਨ ਸੰਜੀਵ ਅਹੂਜਾ ਕਿੱਟੂ ਨੇ ਦੱਸਿਆ ਕਿ ‘ਲਾਇਨਜ਼ ਇੰਟਰਨੈਸ਼ਨਲ ਮਲਟੀਪਲ-321 ਦੇ ਵਾਤਾਵਰਣ ਪ੍ਰੋਜੈਕਟ ਕੋ-ਆਰਡੀਨੇਟਰ ਯੋਗੇਸ਼ ਸੋਨੀ ਅਤੇ ਜਿਲਾ ਗਵਰਨਰ ਅਜੇ ਗੋਇਲ ਦੇ ਹੁਕਮਾ ਦੀ ਪਾਲਣਾ ਕੀਤੀ ਗਈ।