ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕਬੱਡੀ ਮੁਕਾਬਲੇ ਸ਼ੂਰੂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਤਹਿਤ ਅੰਡਰ ਲੜਕੀਆਂ ਦੇ ਕਬੱਡੀ ਮੁਕਾਬਲੇ ਸ਼ੂਰੂ
Publish Date: Thu, 17 Sep 2026 03:39 PM (IST)
Updated Date: Thu, 17 Sep 2026 03:41 PM (IST)
ਮੁੱਖ ਮਹਿਮਾਨ ਵਜੋਂ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਨੇ ਕੀਤੀ ਸ਼ਿਰਕਤ ਜਗਮੀਤ ਸਿੰਘ ਪੰਜਾਬੀ ਜਾਗਰਣ ਫਰੀਦਕੋਟ : ਸਕੂਲ ਆਫ਼ ਐਮੀਨੈਂਸ ਕੋਟਕਪੂਰਾ ਵਿਖੇ 70ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਤਹਿਤ ਅੰਡਰ-14 ਲੜਕੀਆਂ ਦੇ ਕਬੱਡੀ ਮੁਕਾਬਲੇ ਸ਼ੁਰੂ ਕਰਨ ਵਾਸਤੇ ਇੱਕ ਸ਼ਾਨਦਾਰ ਸਮਾਗਮ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਸ਼ਾਮਲ ਹੋਏ। ਉਨ੍ਹਾਂ ਪੰਜਾਬ ਦੇ ਕੋਣੇ-ਕੋਣੇ ’ਚੋਂ ਪਹੁੰਚੀਆਂ ਬੇਟੀਆਂ ਨੂੰ ਆਪਣਾ, ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਆਪਣੇ ਵੱਡੇ ਭਾਈ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਸਤਿਕਾਰ ਕਰਨ ਵਾਸਤੇ ਪ੍ਰੇਰਿਤ ਕੀਤਾ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅੰਜਨਾ ਕੌਂਸ਼ਲ ਨੇ ਖਿਡਾਰੀਆਂ ਨੂੰ ਇਨ੍ਹਾਂ ਰਾਜ ਪੱਧਰੀ ਖੇਡਾਂ ਦੌਰਾਨ ਸੰਭਵ ਸਹੂਲਤ ਪ੍ਰਦਾਨ ਕਰਨ ਦਾ ਭਰੋਸਾ ਦਿੰਦਿਆਂ, ਖੇਡਾਂ ਨੂੰ ਖੇਡ ਭਾਵਨਾ ਨਾਲ ਖੇਡਣ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲਾ ਖੇਡ ਕੋਆਰਡੀਨੇਟਰ ਕੇਵਲ ਕੌਰ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਤੇ ਫ਼ਰੀਦਕੋਟ ਦੀਆਂ ਨੈਸ਼ਨਲ ਅਤੇ ਰਾਜ ਪੱਧਰ ਤੇ ਖੇਡਾਂ ’ਚ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਖਿਡਾਰੀਆਂ ਵੱਲੋਂ ਕਬੱਡੀ ’ਚ ਰਾਜ ਪੱਧਰੀ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਖਿਡਾਰਣ ਅਬਨੂਰ ਕੌਰ ਨੇ ਸੁੰਹ ਚੁੱਕੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ ਫ਼ਰੀਦਕੋਟ ਨੇ ਨਿਭਾਈ। ਇਸ ਮੌਕੇ ਜ਼ਿਲੇ ਦੇ ਸਮਾਰਟ ਸਕੂਲ ਦੇ ਕੋਆਰਡੀਨੇਟਰ ਗੁਰਦਵਿੰਦਰ ਸਿੰਘ ਢਿੱਲੋਂ, ਜਗਸੀਰ ਸਿੰਘ, ਸੁਖਵੰਤ ਸਿੰਘ ਹਰੀਏਵਾਲਾ ਉਚੇਚੇ ਤੌਰ ਤੇ ਹਾਜ਼ਰ ਸਨ। ਇਸ ਮੌਕੇ ਕਰਵਾਏ ਵੱਖ-ਵੱਖ ਮੈਚਾਂ ਦੇ ਨਤੀਜੇ ਇਸ ਪ੍ਰਕਾਰ ਰਹੇ: ਫ਼ਾਜ਼ਿਲਕਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 34-21 ਨਾਲ, ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਫ਼ਰੀਦਕੋਟ ਨੇ 9-41 ਅੰਕਾਂ ਨਾਲ, ਬਠਿੰਡਾ ਨੂੰ ਰੂਪਨਗਰ ਨੇ 42-46 ਅੰਕਾਂ ਨਾਲ, ਸ਼੍ਰੀ ਮੁਕਤਸਰ ਸਾਹਿਬ ਨੂੰ ਜਲੰਧਰ ਨੇ 21-48 ਅੰਕਾਂ ਨਾਲ ਹਰਾ ਕੇ ਪਲੇਠੇ ਮੈੱਚ ਜਿੱਤੇ। ਇਨ੍ਹਾਂ ਵੱਖ-ਵੱਖ ਮੈਚਾਂ ਨੂੰ ਅੰਤਿਮ ਨਤੀਜਿਆਂ ਤੱਕ ਲਿਜਾਣ ਲਈ ਲੈਕਚਰਾਰ ਕੁਲਦੀਪ ਸਿੰਘ ਗਿੱਲ ਚੰਦਬਾਜਾ, ਲੈਕਚਰਾਰ ਕਿਰਨਾ ਸੰਧਵਾਂ, ਮਨਪ੍ਰੀਤ ਕੌਰ ਸਾਦਿਕ, ਕੁਲਦੀਪ ਸਿੰਘ ਗੋਲੇਵਾਲਾ, ਨਰੇਸ਼ ਕੁਮਾਰ ਕੋਟਕਪੂਰਾ, ਪ੍ਰਦੀਪ ਕੌਰ ਮੋਰਾਂਵਾਲੀ, ਵੀਰਪਾਲ ਕੌਰ ਖਾਰਾ, ਗੁਰਪ੍ਰੀਤ ਸਿੰਘ ਮਚਾਕੀ ਕਲਾਂ, ਬੇਅੰਤ ਕੌਰ ਢੁੱਡੀ, ਨਵਪ੍ਰੀਤ ਸਿੰਘ ਫ਼ਰੀਦਕੋਟ, ਹਰਪ੍ਰੀਤ ਸਿੰਘ ਰੱਤੀਰੋੜੀ-ਡੱਗੋਰੁਮਾਣਾ, ਪਰਮਿੰਦਰ ਸਿੰਘ ਢਿਲਵਾਂ ਕਲਾਂ, ਵਰਿੰਦਰ ਸਿੰਘ ਦਲ ਸਿੰਘ ਵਾਲਾ, ਸੁਖਵੰਤ ਕੌਰ ਭਾਣਾ, ਵਰਿੰਦਰ ਕੌਰ ਸੰਗਰਾਹੂਰ, ਸੁਖਬੀਰ ਸਿੰਘ ਜੈਤੋ, ਅਮਨਦੀਪ ਕੌਰ ਨਵਾਂ ਕਿਲ੍ਹਾ, ਜਸਵਿੰਦਰ ਸਿੰਘ ਕੋਹਾਰਵਾਲਾ, ਚੰਦਨ ਸਿੰਘ ਕੋਟਕਪੂਰਾ, ਤੇਜਬੀਰ ਸਿੰਘ ਕੋਟਕਪੂਰਾ, ਗੁਰਪ੍ਰੀਤ ਸਿੰਘ ਢੁੱਡੀ, ਗੁਰਪ੍ਰੀਤ ਸਿੰਘ ਕੋਟ ਸੁਖੀਆ, ਅਵਤਾਰ ਸਿੰਘ, ਨਿਸ਼ਾਨ ਸਿੰਘ, ਗਗਨਦੀਪ ਸਿੰਘ ਚੰਦਬਾਜਾ, ਗੁਰਬਾਜ਼ ਸਿੰਘ ਮਚਾਕੀ ਮੱਲ ਸਿੰਘ, ਅਮਨਦੀਪ ਕੌਰ ਵਾੜਾ ਭਾਈਕਾ, ਰਾਜਵਿੰਦਰ ਕੌਰ, ਗੁਰਵਿੰਦਰ ਕੌਰ ਕੰਮੇਆਣਾ, ਮਨਪ੍ਰੀਤ ਕੌਰ ਅਰਾਈਆਂਵਾਲਾ ਕਲਾਂ, ਜਲੰਧਰ ਸਿੰਘ ਜੰਡ ਸਾਹਿਬ, ਬਹਾਦਰ ਸਿੰਘ ਡਾਟਾ ਐਂਟਰੀ ਆਪ੍ਰੇਟਰ ਨੇ ਅਹਿਮ ਭੂਮਿਕਾ ਅਦਾ ਕੀਤੀ।