ਡਰੀਮਲੈਂਡ ਸਕੂਲ ਦੀ ਜਸਪ੍ਰੀਤ ਕੌਰ ਨੇ ਹਾਸਲ ਕੀਤੇ 98.8 ਫੀਸਦੀ ਅੰਕ
ਡਰੀਮਲੈਂਡ ਪਬਲਿਕ ਸਕੂਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਦੇ 11ਵੀਂ ’ਚੋਂ 98.8 ਫੀਸਦੀ ਨੰਬਰ
Publish Date: Sat, 28 Mar 2026 03:49 PM (IST)
Updated Date: Sun, 29 Mar 2026 04:00 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਲਗਾਤਾਰ ਯਤਨਸ਼ੀਲ ਰਹਿਣ ਕਰਕੇ ਵਿਸ਼ਵ ਪ੍ਰਸਿੱਧ ਸਮਾਜਸੇਵੀ ਸੰਸਥਾ ਵਜੋਂ ਜਾਣੀ ਜਾਂਦੀ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਦੇ ਸੀਨੀਅਰ ਅਤੇ ਸਰਗਰਮ ਮੈਂਬਰ ਸੁਖਵਿੰਦਰ ਸਿੰਘ ਬਾਗੀ ਦੀ ਹੋਣਹਾਰ ਪੋਤਰੀ ਅਤੇ ਡਰੀਮਲੈਂਡ ਪਬਲਿਕ ਸਕੂਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਵਲੋਂ 11ਵੀਂ ਦੇ ਨਤੀਜਿਆਂ ਵਿੱਚੋਂ 98.8 ਫੀਸਦੀ ਨੰਬਰ ਲੈ ਕੇ ਸ਼ਾਨਦਾਰ ਪੁਜੀਸ਼ਨ ਹਾਸਲ ਕਰਨ ਦੀ ਖੁਸ਼ੀ ਵਿੱਚ ਬਾਗੀ ਪਰਿਵਾਰ ਵਲੋਂ ਕਲੱਬ ਦੇ ਮਿਉਸਪਲ ਪਾਰਕ ਵਿੱਚ ਸਥਿੱਤ ਮੰਚ ’ਤੇ ਚਾਹ-ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਡਰੀਮਲੈਂਡ ਪਬਲਿਕ ਸਕੂਲ ਦੇ ਪਿ੍ਸੀਪਲ ਰਾਕੇਸ਼ ਸ਼ਰਮਾ ਅਤੇ ਪਰਿਵਾਰ ਸਮੇਤ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੀ ਹਾਜਰੀ ਵਿੱਚ ਜਸਪ੍ਰੀਤ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦੇਣ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਜਿੱਥੇ ਇਹ ਬੇਟੀ ਆਪਣਾ, ਮਾਪਿਆਂ ਅਤੇ ਸਕੂਲ ਸਮੇਤ ਨਗਰ ਦਾ ਨਾਮ ਰੋਸ਼ਨ ਕਰਨ ਦਾ ਮੌਕਾ ਪੈਦਾ ਕਰ ਰਹੀ ਹੈ, ਉੱਥੇ ਇਸ ਤੋਂ ਹੋਰਨਾ ਬੱਚਿਆਂ ਨੂੰ ਪੇ੍ਰਨਾ ਮਿਲਣੀ ਵੀ ਸੁਭਾਵਿਕ ਹੈ। ਉਹਨਾ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਮੁਫਤ ਅਤੇ ਵਧੀਆ ਸਿੱਖਿਆ ਮੁਹੱਈਆ ਕਰਵਾਉਣ ਵਾਲੇ ਉਪਰਾਲਿਆਂ ’ਤੇ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਅਤੇ ਬੱਚੇ ਚੰਗੇ ਰੁਤਬੇ ਵਾਲੇ ਨਾਗਰਿਕ ਬਣਨ ਦਾ ਮਾਣ ਹਾਸਲ ਕਰਨ। ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਸਪੀਕਰ ਸੰਧਵਾਂ, ਬਾਗੀ ਪਰਿਵਾਰ, ਕਲੱਬ ਦੇ ਮੈਂਬਰਾਂ ਸਮੇਤ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇਸ ਬੱਚੀ ਦੀ ਸ਼ਾਨਦਾਰ ਪ੍ਰਾਪਤੀ ਨਾਲ ਕਲੱਬ ਦਾ ਮਾਣ ਵੀ ਵਧਿਆ ਹੈ।