ਕਿਲ੍ਹਾ ਰਾਏਪੁਰ ਖੇਡਾਂ ’ਚ ਜਸ਼ਨ ਕੌਰ ਤੇ ਅਭਿਜੀਤ ਰਹੇ ਅੱਵਲ
ਕਿਲ੍ਹਾ ਰਾਏਪੁਰ ਖੇਡਾਂ ’ਚ ਦੁਆਰੇਆਣਾ ਦੇ ਦੀ ਜਸ਼ਨ ਕੌਰ ਤੇ ਅਭਿਜੀਤ ਸਿੰਘ ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ
Publish Date: Sun, 22 Feb 2026 03:53 PM (IST)
Updated Date: Mon, 23 Feb 2026 04:01 AM (IST)
ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਕਿਲ੍ਹਾ ਰਾਏਪੁਰ ਵਿਖੇ ਹੋਈਆਂ ਪੇਂਡੂ ਓਲੰਪਿਕ ਖੇਡਾਂ ਦੌਰਾਨ ਹੋਣਹਾਰ ਖਿਡਾਰਣ ਜਸ਼ਨ ਕੌਰ ਪੁੱਤਰੀ ਜਗਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸਨ ਕਰਦਿਆਂ 60 ਮੀਟਰ ਦੌੜ ’ਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਇਸੇ ਮੁਕਾਬਲੇ ’ਚ ਅਭਿਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੀ ਨਾਮਵਰ ਲੇਖਿਕਾ ਅਤੇ ਅਧਿਆਪਿਕਾ ਪਰਮਜੀਤ ਕੌਰ ਦੁਆਰੇਆਣਾ ਨੇ ਦੱਸਿਆ ਕਿ ਪਿੰਡ ਦੇ ਕੋਚ ਗੁਰਲਾਲ ਸਿੰਘ ਜੋ ਲੰਬੇ ਸਮੇਂ ਤੋਂ ਪਿੰਡ ਦੁਆਰੇਆਣਾ ਦੇ ਗਰਾਊਂਡ ਵਿੱਚ ਪ੍ਰੈਕਟਿਸ ਕਰਵਾਉਂਦੇ ਆ ਰਹੇ ਹਨ, ਜਿਸ ਦੇ ਨਤੀਜੇ ਵਜੋਂ ਬੱਚੇਨਿਰੰਤਰ ਸਾਨਦਾਰ ਪ੍ਰਾਪਤੀਆਂ ਕਰ ਰਹੇ ਹਨ। ਮਜ਼ੇ ਦੀ ਗੱਲ ਤਾਂ ਇਹ ਹੀ ਬੱਚੇ ਖੇਡਾਂ ਪ੍ਰਤੀ ਜਾਗਰੂਕ ਹੋਏ ਹਨ। ਇਸ ਉਪਲਬਧੀ ’ਤੇ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ, ਸਮੂਹ ਪੰਚਾਇਤ ਮੈਂਬਰਾਂ ਅਤੇ ਬੱਚਿਆਂ ਦੇ ਸਕੂਲ ਅਧਿਆਪਕਾਂ ਨੇ ਦੋਵੇਂ ਖਿਡਾਰੀਆਂ ਅਤੇ ਕੋਚ ਗੁਰਲਾਲ ਸਿੰਘ ਨੂੰ ਵਧਾਈ ਦਿੱਤੀ ਹੈ।