- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਮ ਅਸ਼ਟਮੀ ਦੀ ਦਸਤਕ: ਕਾਨ੍ਹਾ ਦੇ ਸਵਾਗਤ ਲਈ ਸਜੇ ਬਾਜ਼ਾਰ, ਪੋਸ਼ਾਕਾਂ ਤੇ ਝੂਲਿਆਂ ਦੀ ਨਵੀਂ ਵੈਰਾਇਟੀ ਦੀ ਧੂਮ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੌਣਕ ਸਿਖਰ ’ਤੇ ਪਹੁੰਚ ਗਈ ਹੈ। ਬਾਲ ਗੋਪਾਲ ਦੇ ਸਵਾਗਤ ਲਈ ਬਾਜ਼ਾਰ ਪੂਰੀ ਤਰ੍ਹਾਂ ਤਿਆਰ ਹਨ। ਕਾਨ੍ਹਾ ਜੀ ਦੇ ਸ਼ਿੰਗਾਰ, ਪੋਸ਼ਾਕਾਂ, ਮੁਕਟਾਂ ਅਤੇ ਝੂਲਿਆਂ ਨਾਲ ਦੁਕਾਨਾਂ ਸਜ ਚੁੱਕੀਆਂ ਹਨ। ਸ਼ਰਧਾਲੂ ਆਪਣੇ ਨਟਖਟ ਗੋਪਾਲ ਨੂੰ ਸਜਾਉਣ ਲਈ ਜੰਮ ਕੇ ਖਰੀਦਦਾਰੀ ਕਰ ਰਹੇ ਹਨ, ਜਿਸ ਕਾਰਨ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਵੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਜ਼ਰਕਨ, ਰੇਸ਼ਮ ਅਤੇ ਮੋਰਪੰਖੀ ਪੋਸ਼ਾਕਾਂ ਦੀ ਮੰਕੱਪੜਾ ਅਤੇ ਸ਼ਿੰਗਾਰ ਬਾਜ਼ਾਰ ਵਿੱਚ ਇਸ ਵਾਰ ਕਾਨ੍ਹਾ ਜੀ ਦੀਆਂ ਪੋਸ਼ਾਕਾਂ ਵਿੱਚ ਕਈ ਤਰ੍ਹਾਂ ਦੀਆਂ ਨਵੀਆਂ ਵੈਰਾਇਟੀਆਂ ਦੇਖਣ ਨੂੰ ਮਿਲ ਰਹੀਆਂ ਹਨ। ਰਵਾਇਤੀ ਪੀਤਾਂਬਰੀ ਪੋਸ਼ਾਕਾਂ ਤੋਂ ਇਲਾਵਾ ਜ਼ਰਕਨ ਵਰਕ, ਗੋਟਾ-ਪੱਟੀ, ਰੇਸ਼ਮੀ ਧਾਗਿਆਂ ਦੀ ਕਢਾਈ ਅਤੇ ਮੋਰਪੰਖ ਦੀ ਡਿਜ਼ਾਈਨ ਵਾਲੀਆਂ ਪੋਸ਼ਾਕਾਂ ਸ਼ਰਧਾਲੂਆਂ ਨੂੰ ਖੂਬ ਪਸੰਦ ਆ ਰਹੀਆਂ ਹਨ। ਲੱਡੂ ਗੋਪਾਲ ਦੇ ਆਕਾਰ ਅਨੁਸਾਰ 0 ਨੰਬਰ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੀਆਂ ਸੁੰਦਰ ਪੋਸ਼ਾਕਾਂ ਬਾਜ਼ਾਰ ਵਿੱਚ ਉਪਲਬਧ ਹਨ। ਇਸ ਦੇ ਨਾਲ ਹੀ ਮੇਲ ਖਾਂਦੀਆਂ ਪੱਗਾਂ, ਬੰਸਰੀਆਂ, ਕੰਗਣ ਅਤੇ ਕੁੰਡਲਾਂ ਦੇ ਸੈੱਟਾਂ ਦੀ ਵਿਕਰੀ ਵੀ ਜ਼ੋਰਾਂ ’ਤੇ ਹੈ। ਬਾਜ਼ਾਰ ਵਿੱਚ ਖਰੀਦਦਾਰੀ ਕਰਨ ਪਹੁੰਚੀ ਸ਼ਰਧਾਲੂ ਸੁਨੀਤਾ ਸ਼ਰਮਾ ਨੇ ਦੱਸਿਆ, “ਹਰ ਸਾਲ ਜਨਮ ਅਸ਼ਟਮੀ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਸ ਵਾਰ ਬਾਜ਼ਾਰ ਵਿੱਚ ਬਹੁਤ ਹੀ ਸੁੰਦਰ ਜ਼ਰਕਨ ਵਾਲੀਆਂ ਪੋਸ਼ਾਕਾਂ ਅਤੇ ਮੀਨਾਕਾਰੀ ਵਾਲੇ ਝੂਲੇ ਆਏ ਹਨ। ਅਸੀਂ ਆਪਣੇ ਲੱਡੂ ਗੋਪਾਲ ਲਈ ਮੋਤੀਆਂ ਵਾਲੀ ਪੋਸ਼ਾਕ ਅਤੇ ਇੱਕ ਪਿਆਰਾ ਜਿਹਾ ਝੂਲਾ ਖਰੀਦਿਆ ਹੈ।” ਉੱਥੇ ਹੀ ਮੁੱਖ ਬਾਜ਼ਾਰ ਦੇ ਵਪਾਰੀ ਸ੍ਰੀ ਰਾਧੇ ਰਾਧੇ ਕਲੈਕਸ਼ਨ ਦੇ ਦੀਪਕ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਾਜ਼ਾਰ ਵਿੱਚ ਕਈ ਨਵੀਆਂ ਵੈਰਾਇਟੀਆਂ ਆਈਆਂ ਹਨ। ਖਾਸ ਤੌਰ ’ਤੇ ਹੱਥ ਨਾਲ ਤਿਆਰ ਕੀਤੇ ਅਤੇ ਨੱਕਾਸ਼ੀਦਾਰ ਝੂਲਿਆਂ ਦੀ ਮੰਗ ਜ਼ਿਆਦਾ ਹੈ। ਗਾਹਕਾਂ ਦੀ ਵੱਧ ਰਹੀ ਭੀੜ ਨੂੰ ਦੇਖਦਿਆਂ ਇਸ ਵਾਰ ਕਾਰੋਬਾਰ ਚੰਗਾ ਰਹਿਣ ਦੀ ਉਮੀਦ ਹੈ। ਜਨਮ ਅਸ਼ਟਮੀ ਨੂੰ ਲੈ ਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਭਗਤੀਮਈ ਮਾਹੌਲ ਦਰਮਿਆਨ ਬਾਜ਼ਾਰਾਂ ਵਿੱਚ ਲੱਗੀ ਰੌਣਕ ਅਤੇ ਚਹਿਲ-ਪਹਿਲ ਤਿਉਹਾਰ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ।