- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਤੋ ਦੇ ਅੰਬੇਡਕਰ ਨਗਰ ਵਿੱਚ ਐਤਵਾਰ ਰਾਤ 30 ਸਾਲਾ ਸੁਰੇਸ਼ ਕੁਮਾਰ ਨੇ ਕਥਿਤ ਤੌਰ ’ਤੇ ਖੁਦ ਨੂੰ ਗੋਲ਼ੀ ਮਾਰ ਲਈ। ਪਰਿਵਾਰ ਮੁਤਾਬਕ, ਇਸ ਤੋਂ ਪਹਿਲਾਂ ਸੁਰੇਸ਼ ਦੀ ਉਸ ਦੇ ਦੋਸਤਾਂ ਨੇ ਇੱਕ ਰਿਸ਼ਤੇ ਦੀ ਭੈਣ ਨਾਲ ਗੱਲਬਾਤ ਕਰਨ ਦੇ ਸ਼ੱਕ ਵਿੱਚ ਕੁੱਟਮਾਰ ਕੀਤੀ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਜੈਤੋ ਦੇ ਅੰਬੇਡਕਰ ਨਗਰ ਵਿੱਚ ਐਤਵਾਰ ਰਾਤ 30 ਸਾਲਾ ਸੁਰੇਸ਼ ਕੁਮਾਰ ਨੇ ਕਥਿਤ ਤੌਰ ’ਤੇ ਖੁਦ ਨੂੰ ਗੋਲ਼ੀ ਮਾਰ ਲਈ। ਪਰਿਵਾਰ ਮੁਤਾਬਕ, ਇਸ ਤੋਂ ਪਹਿਲਾਂ ਸੁਰੇਸ਼ ਦੀ ਉਸ ਦੇ ਦੋਸਤਾਂ ਨੇ ਇੱਕ ਰਿਸ਼ਤੇ ਦੀ ਭੈਣ ਨਾਲ ਗੱਲਬਾਤ ਕਰਨ ਦੇ ਸ਼ੱਕ ਵਿੱਚ ਕੁੱਟਮਾਰ ਕੀਤੀ ਸੀ। ਘਟਨਾ ਤੋਂ ਬਾਅਦ ਉਹ ਕਥਿਤ ਤੌਰ ’ਤੇ ਬੇਇੱਜ਼ਤੀ ਤੋਂ ਦੁਖੀ ਸੀ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਨਰੇਸ਼ ਕੁਮਾਰ ਦੀ ਸ਼ਿਕਾਇਤ ਅਨੁਸਾਰ ਸੁਰੇਸ਼ ਦੀ ਮਨੀਸ਼ ਕੁਮਾਰ, ਲੱਕੀ ਅਤੇ ਵਿਸ਼ਾਲ ਨਾਲ ਪੁਰਾਣੀ ਦੋਸਤੀ ਸੀ। ਮਨੀਸ਼ ਨੂੰ ਸ਼ੱਕ ਸੀ ਕਿ ਸੁਰੇਸ਼ ਉਸ ਦੀ ਰਿਸ਼ਤੇ ਦੀ ਭੈਣ ਨਾਲ ਗੱਲ ਕਰਦਾ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕੁਝ ਸਮੇਂ ਤੋਂ ਅਣਬਣ ਚੱਲ ਰਹੀ ਸੀ। ਸ਼ਿਕਾਇਤ ਮੁਤਾਬਕ ਐਤਵਾਰ ਨੂੰ ਮਨੀਸ਼ ਨੇ ਲੱਕੀ ਅਤੇ ਵਿਸ਼ਾਲ ਨਾਲ ਮਿਲ ਕੇ ਸੁਰੇਸ਼ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਹ ਘਰ ਆ ਗਿਆ। ਕੁਝ ਸਮੇਂ ਬਾਅਦ ਘਰ ਵਿੱਚ ਗੋਲ਼ੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।
ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ
ਥਾਣਾ ਜੈਤੋ ਦੇ ਇੰਚਾਰਜ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਨਰੇਸ਼ ਕੁਮਾਰ ਦੇ ਬਿਆਨਾਂ ’ਤੇ ਮਨੀਸ਼ ਕੁਮਾਰ, ਲੱਕੀ ਅਤੇ ਵਿਸ਼ਾਲ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵੱਲੋਂ ਸੰਭਾਵੀ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਮੁੱਢਲੀ ਜਾਂਚ ਵਿੱਚ ਸੁਰੇਸ਼ ਦੇ ਨਾਂ ’ਤੇ ਕਿਸੇ ਹਥਿਆਰ ਦਾ ਲਾਇਸੈਂਸ ਨਹੀਂ ਮਿਲਿਆ। ਘਟਨਾ ਵਿੱਚ ਵਰਤੀ ਪਿਸਤੌਲ ਉਸ ਕੋਲ ਕਿੱਥੋਂ ਆਈ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੇ ਹੋਰ ਪਹਿਲੂਆਂ ਦੀ ਜਾਂਚ ਜਾਰੀ ਹੈ।