ਜੈ ਜਗਦੰਬੇ ਭਜਨ ਮੰਡਲੀ ਨੇ ਸਮਾਗਮ ਕਰਵਾਇਆ
ਜੈ ਜਗਦੰਬੇ ਭਜਨ ਮੰਡਲੀ ਨੇ ਸ਼੍ਰੀ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਤੇ ਲੰਗਰ ਲਗਾਇਆ
Publish Date: Sat, 28 Mar 2026 04:11 PM (IST)
Updated Date: Sun, 29 Mar 2026 04:00 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਜੈ ਜਗਦੰਬੇ ਭਜਨ ਮੰਡਲੀ ਸਾਦਿਕ ਵੱਲੋਂ ਸਾਦਿਕ ਦੇ ਮੁੱਖ ਚੌਂਕ ਵਿੱਚ ਇਲਾਕੇ ਦੀ ਸੁੱਖ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਗੁਰਬਾਣੀ ਦਾ ਓਟ ਆਸਰਾ ਲੈਂਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਭਾਈ ਗੁਰਸੇਵਕ ਸਿੰਘ ਖਾਲਸਾ ਵੱਲੋਂ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਮੰਚ ਸੰਚਾਲਨ ਆਰ.ਐਸ.ਧੁੰਨਾ ਨੇ ਕਰਦਿਆਂ ਮੰਡਲੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ।ਰਾਤ ਨੂੰ ਮਹਾਂਮਾਈ ਦਾ ਜਾਗਰਣ ਵੀ ਕਰਵਾਇਆ ਜਾਵੇਗਾ।ਮੰਡਲੀ ਵੱਲੋਂ ਪਾਠੀ ਸਿੰਘਾਂ, ਚੰਦ ਸਿੰਘ ਡੋਡ, ਜਥੇਦਾਰ ਵਿਰਸਾ ਸਿੰਘ ਤੇ ਭਾਈ ਦਲੇਰ ਸਿੰਘ ਡੋਡ ਜਿਲ੍ਹਾ ਪ੍ਰਧਾਨ ਅਕਾਲੀਦਲ ਵਾਰਿਸ ਪੰਜਾਬ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸ਼੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਮੰਦਰ ਦੇ ਪੁਜਾਰੀ ਨੂੰ ਸਿਰੋਪਾਓ ਭੇਂਟ ਕੀਤਾ ਗਿਆ।ਅੰਤ ਵਿੱਚ ਆਈਆਂ ਸੰਗਤਾਂ ਨੂੰ ਪੁਰੀਆਂ, ਛੋਲੇ ਤੇ ਹਲਵੇ ਦਾ ਲੰਗਰ ਛਕਾਇਆ ਗਿਆ।ਇਸ ਮੌਕੇ ਅਵਿਨੰਦਨ ਜੈਨ ਮੰਡਲੀ ਪ੍ਰਧਾਨ, ਸੁਖਵੀਰ ਮਰਾੜ੍ਹ ਨੰਬਰਦਾਰ,ਸੁਖਵਿੰਦਰ ਸਿੰਘ ਮਰਾੜ੍ਹ, ਸਨੀ ਅਰੋੜਾ, ਦੀਪਕ ਕੁਮਾਰ ਸੋਨੂੰ, ਹੈਪੀ ਨਰੂਲਾ, ਦੁਨੀ ਚੰਦ, ਰੋਬਿਨ ਨਰੂਲਾ, ਬਲਜਿੰਦਰ ਸਿੰਘ ਧਾਲੀਵਾਲ, ਪ੍ਰਗਟ ਸਿੰਘ ਸੰਧੂ, ਜਗਦੇਵ ਸਿੰਘ ਢਿੱਲੋਂ, ਪੰਕਜ਼ ਅਗਰਵਾਲ, ਡਾ. ਹਰਨੇਕ ਸਿੰਘ ਭੁੱਲਰ, ਹੈਪੀ ਸੇਠੀ, ਡਾ. ਸੰਤੋਖ ਸਿੰਘ ਸੰਧੂ, ਗਮਦੂਰ ਸਿੰਘ ਸੰਗਰਾਹੂਰ, ਸਰਬਜੀਤ ਸਿੰਘ ਝੋਕ, ਮਨਦੀਪ ਸਿੰਘ ਸੰਧੂ, ਸੰਜੀਵ ਚਾਵਲਾ, ਪ੍ਰਿਤਪਾਲ ਸਿੰਘ ਢਿੱਲੋਂ, ਕੁਲਬੀਰ ਸਿੰਘ ਗਿੱਲ, ਗੁਰਸੇਵਕ ਸ਼ਰਮਾ, ਜਸਵਿੰਦਰ ਸਿੰਘ ਸੋਨੂੰ, ਪ੍ਰਦੀਪ ਗੱਖੜ, ਅਨੂੰ ਨਰੂਲਾ, ਕੁਲਦੀਪ ਸਿੰਘ ਪਵਾਰ ਵੀ ਹਾਜਰ ਸਨ।