- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਲਾਇੰਸ ਇੰਟਰਨੈਸ਼ਨਲ ਕਲੱਬ ਫਰੀਦਕੋਟ ਵੱਲੋਂ ਲੱਸੀ ਅਤੇ ਬਿਸਕੁਟਾ ਦਾ ਲੰਗਰ ਸੰਗਤਾਂ ਵਾਸਤੇ ਲਗਾਇਆ ਗਿਆ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਦਿਹਾੜਾ ਫਰੀਦਕੋਟ ਦੀਆਂ ਸੰਗਤਾਂ ਵੱਲੋਂ ਮਨਾਇਆ ਗਿਆ । ਇਸ ਦੇ ਸੰਬੰਧ ਵਿੱਚ ਨਗਰ ਕੀਰਤਨ ਬਾਬਾ ਫਰੀਦ ਤੋਂ ਸ਼ੁਰੂ ਹੋ ਕੇ ਗੋਦੜੀ ਸਾਹਿਬ ਤੱਕ ਗਿਆ। ਇਸ ਨਗਰ ਕੀਰਤਨ ਵਿੱਚ ਅਲਾਇੰਸ ਇੰਟਰਨੈਸ਼ਨਲ ਕਲੱਬ ਫਰੀਦਕੋਟ ਵੱਲੋਂ ਐਲੀ ਗੁਰਵਿੰਦਰ ਸਿੰਘ ਧਿੰਗੜਾ ਦੇ ਸਹਿਯੋਗ ਨਾਲ ਸਰਕੂਲਰ ਰੋਡ ਤੇ ਲੱਸੀ ਅਤੇ ਬਿਸਕੁਟਾ ਦਾ ਲੰਗਰ ਸੰਗਤਾਂ ਵਾਸਤੇ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਐਲੀ ਬਲਦੇਵ ਰਾਜ ਤੇਰੀਆ ਨੇ ਕਿਹਾ ਕਿ ਸਾਨੂੰ ਸੰਗਤਾਂ ਦੀ ਸੇਵਾ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ,ਸੱਚੇ ਮਨੋ ਕੀਤੀ ਸੇਵਾ ਨਾਲ ਪਰਮਾਤਮਾ ਹਿਰਦੇ ਵਿੱਚ ਨਿਵਾਸ ਕਰਦਾ ਹੈ ।ਉਹਨਾਂ ਸਾਰੀਆਂ ਸੰਗਤਾਂ ਨੂੰ ਬਾਬਾ ਫਰੀਦ ਦੇ ਆਗਮਨ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਕਲੱਬ ਦੇ ਸਕੱਤਰ ਐਲੀ ਗੁਰਵਿੰਦਰ ਸਿੰਘ ਧਿੰਗੜਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਨੂੰ ਲੰਗਰਾਂ ਵਾਲੀ ਥਾਂ ਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਝੂਠੇ ਡਿਸਪੋਜਲ ਦੇ ਗਲਾਸ ਅਤੇ ਪਲੇਟਾਂ ਨੂੰ ਡਸਟਬੀਨ ਵਿੱਚ ਪਾਉਣਾ ਚਾਹੀਦਾ ਹੈ ਤਾਂ ਕਿ ਸ਼ਹਿਰ ਸਾਫ ਸੁਥਰਾ ਨਜ਼ਰ ਆਵੇ। ਇਸ ਮੌਕੇ ਤੇ ਕਲੱਬ ਦੇ ਖਜ਼ਾਨਚੀ ਐਲੀ ਅਨੁਜ ਗੁਪਤਾ,ਵਰਿੰਦਰ ਕੋਛੜ ਜਨਿੰਦਰ ਜੈਨ, ਨਵਨੀਤ ਜੈਨ ਲਖਬੀਰ ਸਿੰਘ ਵਿਰਕ, ਅਮਰਦੀਪ ਗਰੋਵਰ, ਰਵੀ ਬਾਂਸਲ, ਵਿਨੋਦ ਮਿੱਤਲ, ਰਜੇਸ਼ ਧਿੰਗੜਾ, ਹਰਿੰਦਰ ਦੂਆ ਅਤੇ ਰਵੀ ਸੇਠੀ ਹਾਜ਼ਰ ਸਨ।