- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਇਰੋ 2026 ਵਰਲਡ ਬੋਸ਼ੀਆ ਚੈਲੇਂਜਰ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਜਿੱਤੇ 6 ਚਾਂਦੀ ਅਤੇ 3 ਕਾਂਸੀ ਦੇ ਤਗਮੇ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਅਸ਼ੋਕ ਬੇਦੀ, ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਟੀਮ ਮੈਨੇਜਰ ਪ੍ਰਮੋਦ ਧੀਰ ਦੀ ਅਗਵਾਈ ਹੇਠ ਭਾਰਤੀ ਬੋਸ਼ੀਆ ਟੀਮ ਨੇ 25 ਜੁਲਾਈ ਤੋਂ 31 ਜੁਲਾਈ 2026 ਤੱਕ ਮਿਸਰ ਦੇਸ਼ ਵਿੱਚ ਹੋਈ ਕਾਇਰੋ 2026 ਵਰਲਡ ਬੋਸ਼ੀਆ ਚੈਲੇਂਜਰ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਚਾਂਦੀ (ਸਿਲਵਰ) ਅਤੇ 3 ਕਾਂਸੀ (ਬਰੋਨਜ਼) ਦੇ ਤਗਮੇ ਕੁੱਲ 9 ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਇਹ ਸਫ਼ਲਤਾ ਭਾਰਤੀ ਪੈਰਾ ਖੇਡਾਂ ਲਈ ਇੱਕ ਹੋਰ ਇਤਿਹਾਸਕ ਉਪਲਬਧੀ ਹੈ। ਸਰਿਤਾ ਦਿਵਵੇਦੀ ਅਤੇ ਉਨ੍ਹਾਂ ਦੇ ਰੈਂਪ ਓਪਰੇਟਰ ਸੁਰਿੰਦਰ ਸਿੰਘ ਸਿਕਰਵਾਰ ਨੇ BC3 ਮਹਿਲਾ ਵਿਅਕਤੀਗਤ ਅਤੇ BC3 ਪੇਅਰ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 4 ਚਾਂਦੀ ਦੇ ਤਗਮੇ ਆਪਣੇ ਨਾਮ ਕੀਤੇ। ਸਚਿਨ ਚਮਾਰੀਆ ਅਤੇ ਉਨ੍ਹਾਂ ਦੇ ਰੈਂਪ ਓਪਰੇਟਰ ਦਿਬਾਨ ਸਾਂਸਨੀ ਨੇ BC3 ਪੇਅਰ ਮੁਕਾਬਲਿਆਂ ਵਿੱਚ 2 ਚਾਂਦੀ ਦੇ ਤਗਮੇ ਅਤੇ ਪੁਰਸ਼ ਵਿਅਕਤੀਗਤ ਵਿੱਚ 2 ਤਾਂਬੇ ਦੇ ਤਗਮੇ ਜਿੱਤੇ। ਜਤਿਨ ਕੁਸ਼ਵਾਹ ਨੇ BC4 ਪੁਰਸ਼ ਵਿਅਕਤੀਗਤ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1 ਕਾਂਸੀ ਦਾ ਤਗਮਾ ਜਿੱਤਿਆ। ਬੋਸ਼ੀਆ ਇੰਡੀਆ ਦੇ ਜਨਰਲ ਸੈਕਟਰੀ ਸ਼ਮਿੰਦਰ ਸਿੰਘ ਢਿੱਲੋਂ, ਕੋਚ ਦਵਿੰਦਰ ਸਿੰਘ ਟਫ਼ੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਰੂਪ ਸਿੰਘ ਸੂਬਾ ਬਰਾੜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਉਪਲਬਧੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਬੋਸ਼ੀਆ ਖਿਡਾਰੀ ਵਿਸ਼ਵ ਪੱਧਰ