
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

-ਫਰੈਂਡਜ਼ ਕਲੱਬ ਰੈਸਟ ਹਾਊਸ ਗੇਲਾ ਰਾਮ ਮੈਮੋਰੀਅਲ ਚੈਰੀਟੇਬਲ ਟਰੱਸਟ ਤੇ ਅਰੋੜਾ ਮਹਾਂਸਭਾ ਵੱਲੋਂ 80ਵਾਂ ਆਜ਼ਾਦੀ ਦਿਹਾੜਾ ਮਨਾਇਆ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਦੇਸ਼ ਭਰ ਵਿੱਚ ਅਤੇ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਵੱਲੋਂ 80ਵਾਂ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸੇ ਲੜੀ ਤਹਿਤ ਫਰੈਂਡਜ਼ ਕਲੱਬ ਰੈਸਟ ਹਾਊਸ ਫਰੀਦਕੋਟ, ਸ਼੍ਰੀ ਗੇਲਾ ਰਾਮ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਫਰੀਦਕੋਟ ਅਤੇ ਅਰੋੜਾ ਮਹਾਂਸਭਾ ਫਰੀਦਕੋਟ ਦੇ ਸਮੂਹ ਮੈਂਬਰਾਂ ਵੱਲੋਂ ਸਥਾਨਕ ਦਰਬਾਰ ਗੰਜ ਕੰਪਲੈਕਸ ਵਿਖੇ 80ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਹੱਥਾਂ ਵਿੱਚ ਕੌਮੀ ਤਿਰੰਗੇ ਝੰਡੇ ਫੜ ਕੇ ਦੇਸ਼ ਪ੍ਰਤੀ ਆਪਣਾ ਸਤਿਕਾਰ ਅਤੇ ਦੇਸ਼ਭਗਤੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਉਪਰੰਤ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਰਾਮੇਸ਼ ਗੇਰਾ, ਪ੍ਰਧਾਨ ਅਰੋੜਾ ਮਹਾਂਸਭਾ ਫਰੀਦਕੋਟ ਅਤੇ ਮੈਨੇਜਿੰਗ ਡਾਇਰੈਕਟਰ ਗੇਰਾ ਪ੍ਰੋਡਕਟਸ ਨੇ ਆਜ਼ਾਦੀ ਦਿਹਾੜੇ ਦੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸੂਰਬੀਰਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅਨੇਕਾਂ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।ਇਸ ਮੌਕੇ ਸ਼੍ਰੀਮਤੀ ਗੀਤਾ ਗੇਰਾ, ਜਿਲਾ ਪ੍ਰਧਾਨ ਪਤੰਜਲੀ ਯੋਗ ਸੰਮਤੀ ਫਰੀਦਕੋਟ ਨੇ ਵੀ ਆਜ਼ਾਦੀ ਸੰਗਰਾਮ ਦੇ ਮਹਾਨ ਯੋਧਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਸਾਡਾ ਫਰਜ਼ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।ਇਸ ਦੌਰਾਨ “ਭਾਰਤ ਮਾਤਾ ਦੀ ਜੈ” ਅਤੇ “ਵੰਦੇ ਮਾਤਰਮ” ਦੇ ਨਾਅਰੇ ਲਗਾਏ ਗਏ। ਵੱਖ-ਵੱਖ ਸੰਸਥਾਵਾਂ ਤੋਂ ਪਹੁੰਚੇ ਮੈਂਬਰਾਂ ਅਤੇ ਕਲੱਬ ਦੇ ਅਹੁਦੇਦਾਰਾਂ ਨੇ ਆਜ਼ਾਦੀ ਦਿਹਾੜੇ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਐਡਵੋਕੇਟ ਸੁਨੀਲ ਛਾਬੜਾ, ਦਰਸ਼ਨ ਅਰੋੜਾ, ਹਰੀ ਅਰੋੜਾ, ਵਿਨੋਦ ਗੇਰਾ, ਜੁਗਨੂੰ ਚੁੱਘ, ਕ੍ਰਿਸ਼ਨ ਗੁਲਾਟੀ, ਪ੍ਰਿੰਸ ਸੇਠੀ, ਸਨੀ ਟੱਕਰ, ਗੁੱਡ ਮਨਚੰਦਾ, ਊਸ਼ਾ ਛਾਬੜਾ, ਸਰੋਜ, ਗੁਲਸ਼ਨ ਖੰਨਾ, ਮਹਿੰਦਰ ਧਵਨ, ਪ੍ਰੇਮ ਕਟਾਰੀਆ, ਗੋਰਾ ਮੋਂਗਾ, ਕੀਮਤੀ ਖੰਨਾ, ਇੰਜ. ਸ਼ੁਭਾਸ਼, ਰਕੇਸ਼ ਮੋਂਗਾ, ਦੀਪਕ ਮੋਂਗਾ, ਯੋਗੇਸ਼ ਗਰਗ, ਸੇਠੀ ਸਾਹਿਬ, ਦੀਪਾ, ਰੋਸ਼ਨ ਟੱਕਰ, ਹੈਪੀ, ਇੰਜ. ਵਜਿੰਦਰ ਵਿਨਾਇਕ, ਬੋਬੀ ਆਦਿ ਹਾਜ਼ਰ ਸਨ।