ਵੀਰੇਂਦਰ ਸ਼ਾਹ ਪ੍ਰਧਾਨ ਤੇ ਸ਼ੇਖਰ ਖੰਨਾ ਚੇਅਰਮੈਨ ਨਿਯੁਕਤ
ਫ਼ਰੀਦਕੋਟ ਦੀ ਪੁਰਾਣੀ ਦਾਣਾ ਮੰਡੀ 'ਚ ਵਪਾਰੀਆਂ ਦੀ ਅਹਿਮ ਮੀਟਿੰਗ
Publish Date: Fri, 04 Sep 2026 05:07 PM (IST)
Updated Date: Fri, 04 Sep 2026 05:10 PM (IST)
ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ : ਫ਼ਰੀਦਕੋਟ ਦੀ ਪੁਰਾਣੀ ਦਾਣਾ ਮੰਡੀ ਵਿਖੇ ਸਥਾਨਕ ਵਪਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਵਿੱਚ ਸਰਬਸੰਮਤੀ ਨਾਲ ਵੱਡਾ ਫ਼ੈਸਲਾ ਲੈਂਦਿਆਂ ਵੀਰੇਂਦਰ ਸ਼ਾਹ ਨੂੰ ਵਪਾਰੀ ਐਸੋਸੀਏਸ਼ਨ ਪੁਰਾਣੀ ਦਾਣਾ ਮੰਡੀ ਦਾ ਨਵਾਂ ਪ੍ਰਧਾਨ ਅਤੇ ਸ਼ੇਖਰ ਖੰਨਾ ਨੂੰ ਚੇਅਰਮੈਨ ਚੁਣਿਆ ਗਿਆ। ਇਸ ਐਲਾਨ ਨਾਲ ਵਪਾਰੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਚੋਣ ਤੋਂ ਬਾਅਦ ਪ੍ਰਧਾਨ ਵੀਰੇਂਦਰ ਸ਼ਾਹ ਨੇ ਆਖਿਆ, ਮੈਂ ਸਮੂਹ ਵਪਾਰੀ ਭਰਾਵਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾਇਆ। ਮੰਡੀ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਵਪਾਰੀਆਂ ਦੇ ਹੱਕਾਂ ਦੀ ਰਾਖੀ ਕਰਨਾ ਮੇਰੀ ਪਹਿਲੀ ਪਹਿਲ ਹੋਵੇਗੀ। ਚੇਅਰਮੈਨ ਸ਼ੇਖਰ ਖੰਨਾ ਨੇ ਕਿਹਾ, ਅਸੀਂ ਸਾਰੇ ਵਪਾਰੀ ਇਕਜੁੱਟ ਹੋ ਕੇ ਮੰਡੀ ਦੇ ਵਿਕਾਸ ਅਤੇ ਵਪਾਰ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗੇ। ਇਸ ਮੌਕੇ ਹਾਜ਼ਰ ਵਪਾਰੀਆਂ ਨੇ ਨਵੀਂ ਟੀਮ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਤੇ ਰਿਸ਼ਵ ਜੈਨ, ਅਨਿਲ ਗੋਇਲ, ਯੋਗੇਸ਼ ਸਿੰਘਲਾ, ਸੰਜੀਵ ਕੱਕੜ, ਅੰਕਿਤ ਸੁਖੀਜਾ, ਅਰਪਿਤ ਜੈਨ, ਪਵਨ ਗੁਪਤਾ, ਯੋਗੇਸ਼ ਸੁਖੀਜਾ, ਸੰਜੀਵ ਗਰਗ, ਨਰੇਸ਼ ਕੁਮਾਰ, ਬੰਟੀ ਗਰਗ, ਯੋਗੇਸ਼ ਖੰਨਾ, ਆਸੂ ਮਖੀਜਾ, ਵਿਸ਼ਾਲ ਸਿੰਘਲਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਪਾਰੀ ਮੌਜੂਦ ਸਨ।