- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਦੌਰਾਨ ਰੋਟੇਰੀਅਨਜ਼ ਦਾ ਸਨਮਾਨ

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ : ਰੋਟਰੀ ਕਲੱਬ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਕਲੱਬ ਪ੍ਰਧਾਨ ਦਵਿੰਦਰ ਸਿੰਘ ਅਤੇ ਸਕੱਤਰ ਕੇ.ਪੀ. ਸਿੰਘ ਸਰਾਂ ਦੀ ਅਗਵਾਈ ਹੇਠ ਸਥਾਨਕ ਆਫੀਸਰਜ਼ ਕਲੱਬ, ਫਰੀਦਕੋਟ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਗਈ। ਇਸ ਉਪਰੰਤ ਰੋਟਰੀ ਦੀ ਰਵਾਇਤ ਅਨੁਸਾਰ ਕਲੱਬ ਪ੍ਰਧਾਨ ਦਵਿੰਦਰ ਸਿੰਘ ਨੂੰ ਕਾਲਰ ਪਹਿਨਾਉਣ ਦੀ ਰਸਮ ਸਹਾਇਕ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਭਾਰਤ ਭੂਸ਼ਣ ਵੱਲੋਂ ਨਿਭਾਈ ਗਈ। ਮੀਟਿੰਗ ਦੌਰਾਨ ਕਲੱਬ ਦੀਆਂ ਪਿਛਲੀਆਂ ਅਤੇ ਭਵਿੱਖੀ ਗਤੀਵਿਧੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਰ ਰੋਟੇਰੀਅਨ ਨੂੰ ਗੂਗਲ ਫਾਰਮ ਭਰਨ ਦੀ ਅਪੀਲ ਕੀਤੀ ਗਈ, ਤਾਂ ਜੋ ਮੈਂਬਰਾਂ ਦੀ ਸਹੀ ਜਾਣਕਾਰੀ ਦੇ ਆਧਾਰ ’ਤੇ ਉਨ੍ਹਾਂ ਦੇ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਮੌਕੇ ਸਨਮਾਨ ਕੀਤਾ ਜਾ ਸਕੇ। ਮੀਟਿੰਗ ਵਿੱਚ ਰੋਟਰੀ ਕਲੱਬ ਫਰੀਦਕੋਟ ਵੱਲੋਂ 27 ਦਸੰਬਰ 2026 ਨੂੰ ਕਰਵਾਈ ਜਾਣ ਵਾਲੀ ਇੰਟਰਸਿਟੀ ਸਬੰਧੀ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਇੰਟਰਸਿਟੀ ਲਈ ਐਡਵੋਕੇਟ ਲਲਿਤ ਮੋਹਨ ਗੁਪਤਾ ਨੂੰ ਪ੍ਰੋਜੈਕਟ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਤੇ ਫਰੀਦਕੋਟ ਦੁਸਹਿਰਾ ਕਮੇਟੀ ਦੇ ਪ੍ਰਧਾਨ ਅਸ਼ੋਕ ਸੱਚਰ ਅਤੇ ਡਾ. ਬਿਮਲ ਗਰਗ ਨੂੰ ਪ੍ਰੋਜੈਕਟ ਕੋ-ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸੋਵੀਨਾਰ ਰਿਲੀਜ਼ ਕਰਨ ਸਬੰਧੀ ਵੀ ਵਿਚਾਰ-ਵਟਾਂਦਰਾ ਹੋਇਆ। ਇਸ ਪ੍ਰੋਜੈਕਟ ਲਈ ਨਵੀਸ਼ ਛਾਬੜਾ ਨੂੰ ਚੇਅਰਮੈਨ ਅਤੇ ਪਰਮਿੰਦਰ ਸਿੰਘ ਬੁੱਟਰ ਨੂੰ ਕੋ-ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ। ਰੋਟੇਰੀਅਨ ਸੰਜੀਵ ਗਰਗ, ਸਹਾਇਕ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਭਾਰਤ ਭੂਸ਼ਣ ਅਤੇ ਰੋਟੇਰੀਅਨ ਨਵਦੀਪ ਗਰਗ ਨੂੰ ਵੀ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਮੀਟਿੰਗ ਦੌਰਾਨ ਕਲੱਬ ਦੇ ਸਵਰਗੀ ਰੋਟੇਰੀਅਨ ਸੰਜੀਵ ਮਿੱਤਲ ਦੀ ਯਾਦ ਵਿੱਚ 27 ਸਤੰਬਰ 2026 ਨੂੰ ਗੁਰਦੁਆਰਾ ਖਾਲਸਾ (ਸਰਕਾਰੀ ਧਰਮਸ਼ਾਲਾ), ਹੁੱਕੀ ਚੌਕ, ਫਰੀਦਕੋਟ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ਵਿਸ਼ਾਲ ਮੈਗਾ ਮੈਡੀਕਲ ਕੈਂਪ ਲਗਾਉਣ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ 2 ਅਕਤੂਬਰ 2026 ਨੂੰ ਇੱਕ ਹੋਰ ਮੈਗਾ ਮੈਡੀਕਲ ਕੈਂਪ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ। ਇਸ ਮੌਕੇ ਅਗਸਤ ਅਤੇ ਸਤੰਬਰ ਦੇ ਪਹਿਲੇ ਹਫ਼ਤੇ ਦੌਰਾਨ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਵਾਲੇ ਰੋਟੇਰੀਅਨਜ਼ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿੱਚ ਰਾਜਨ ਨਾਗਪਾਲ, ਕੁਨਾਲ ਅਸੀਜਾ, ਗਿਰੀਸ਼ ਸੁਖੀਜਾ ਅਤੇ ਅਸ਼ੋਕ ਚਾਨਣਾ ਆਦਿ ਸ਼ਾਮਲ ਸਨ। ਮੀਟਿੰਗ ਦੌਰਾਨ ਰੋਟਰੀ ਕਲੱਬ ਫਰੀਦਕੋਟ ਵਿੱਚ ਤਿੰਨ ਨਵੇਂ ਮੈਂਬਰਾਂ ਦਵਿੰਦਰ ਸਿੰਘ ਸੰਧੂ, ਚੰਦਨ ਕੱਕੜ ਅਤੇ ਗੁਰਸਿਮਰਨ ਸਿੰਘ ਗਿੱਲ ਦਾ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਅਧਿਆਪਕ ਦਿਵਸ ਸਬੰਧੀ ਕਰਵਾਏ ਜਾਣ ਵਾਲੇ ਪ੍ਰੋਜੈਕਟ ਲਈ ਸੁਰਿੰਦਰ ਪੁਰੀ ਨੂੰ ਪ੍ਰੋਜੈਕਟ ਚੇਅਰਮੈਨ ਨਿਯੁਕਤ ਕੀਤਾ ਗਿਆ।ਮਹੀਨਾਵਾਰ ਮੀਟਿੰਗ ਦੇ ਪ੍ਰੋਜੈਕਟ ਚੇਅਰਮੈਨ ਡਾ. ਪ੍ਰਦੀਪ ਗਰਗ, ਮੁਖੀ ਕੈਂਸਰ ਵਿਭਾਗ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਅਤੇ ਪ੍ਰੋਜੈਕਟ ਕੋ-ਚੇਅਰਮੈਨ ਨਵਦੀਪ ਗਰਗ ਦੀ ਦੇਖ-ਰੇਖ ਹੇਠ ਇਹ ਮੀਟਿੰਗ ਸੰਪੰਨ ਹੋਈ। ਕਲੱਬ ਸਕੱਤਰ ਕੇ.ਪੀ. ਸਿੰਘ ਸਰਾਂ ਨੇ ਕਲੱਬ ਵੱਲੋਂ ਹੁਣ ਤੱਕ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ। ਅੰਤ ਵਿੱਚ ਪ੍ਰੋਜੈਕਟ ਚੇਅਰਮੈਨ ਡਾ. ਪ੍ਰਦੀਪ ਗਰਗ ਨੇ ਮੀਟਿੰਗ ਵਿੱਚ ਪਹੁੰਚੇ ਸਮੂਹ ਰੋਟੇਰੀਅਨਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਮੈਂਬਰਾਂ ਨੂੰ ਕਲੱਬ ਦੀਆਂ ਮੀਟਿੰਗਾਂ ਵਿੱਚ ਨਿਯਮਿਤ ਤੌਰ ’ਤੇ ਸ਼ਾਮਲ ਹੋਣਾ ਚਾਹੀਦਾ ਹੈ, ਤਾਂ ਜੋ ਉਹ ਕਲੱਬ ਦੀਆਂ ਗਤੀਵਿਧੀਆਂ ਅਤੇ ਭਵਿੱਖੀ ਪ੍ਰੋਜੈਕਟਾਂ ਤੋਂ ਜਾਣੂ ਰਹਿਣ। ਮੀਟਿੰਗ ਵਿੱਚ ਰੋਟੇਰੀਅਨ ਵਿਰਸਾ ਸਿੰਘ, ਅਮਨਇੰਦਰ ਸਿੰਘ ਬੰਨੀ ਬਰਾੜ, ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ, ਰਾਜੇਸ਼ ਰਿਹਾਨ, ਪ੍ਰਿਤਪਾਲ ਸਿੰਘ ਕੋਹਲੀ, ਰਾਕੇਸ਼ ਕੰਬੋਜ ਐਕਸੀਅਨ ਨਗਰ ਕੌਂਸਲ ਫਰੀਦਕੋਟ, ਅਰਵਿੰਦ ਛਾਬੜਾ, ਡਾ. ਸ਼ਸ਼ੀਕਾਂਤ ਧੀਰ ਮੁਖੀ ਬੱਚਾ ਵਿਭਾਗ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ, ਇੰਜ. ਜੀਤ ਸਿੰਘ, ਪ੍ਰਵੀਨ ਕਾਲਾ, ਅਸ਼ਵਨੀ ਬਾਂਸਲ ਆਈ.ਪੀ.ਪੀ., ਯੋਗੇਸ਼ ਗਰਗ, ਪਵਨ ਵਰਮਾ ਕਲੱਬ ਕੈਸ਼ੀਅਰ, ਚਿਰਾਂਗ ਅਗਰਵਾਲ ਸਮੇਤ ਵੱਡੀ ਗਿਣਤੀ ਵਿੱਚ ਰੋਟੇਰੀਅਨਜ਼ ਹਾਜ਼ਰ ਸਨ। ਅੰਤ ਵਿੱਚ ਸਮੂਹ ਰੋਟੇਰੀਅਨਜ਼ ਨੇ ਸਨੈਕਸ ਅਤੇ ਚਾਹ ਦਾ ਆਨੰਦ ਮਾਣਿਆ। ਮੀਟਿੰਗ ਦੀ ਸਮੁੱਚੀ ਕਾਰਵਾਈ ਸਬੰਧੀ ਜਾਣਕਾਰੀ ਅਸ਼ਵਨੀ ਬਾਂਸਲ ਆਈ.ਪੀ.ਪੀ. ਵੱਲੋਂ ਸਾਂਝੀ ਕੀਤੀ ਗਈ।