ਸਪੀਕਰ ਸੰਧਵਾਂ ਵੱਲੋਂ ਨਿਸ਼ਕਾਮ ਸਿੱਖ ਵੈੱਲਫ਼ੇਅਰ ਕੌਂਸਲ ਨਵੀਂ ਦਿੱਲੀ ਦਾ ਸਨਮਾਨ ਪੰਜਾਬ ਸਰਕਾਰ ਵਲੋਂ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਨਵੀਂ ਦਿੱਲੀ ਦਾ ਸਨਮਾਨ
Publish Date: Fri, 07 Aug 2026 06:48 PM (IST)
Updated Date: Sat, 08 Aug 2026 04:05 AM (IST)
07 ਐਫਡੀਕੇ :ਹਰਭਜਨ ਸਿੰਘ ਮਰਵਾਹ ਦਾ ਸਨਮਾਨ ਕਰਦੇ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾਂ। * ਕੌਂਸਲ ਵੱਲੋਂ 1984 ਤੋਂ ਸਿੱਖਿਆ ਤੇ ਸਮਾਜਿਕ ਖੇਤਰ ਵਿੱਚ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਰਾਹੀ ਮਿਸਾਲੀ ਸੇਵਾਵਾਂ ਨਿਭਾਈਆ ਜਾ ਰਹੀਆਂ ਹਨ -- ਹਰਵਿੰਦਰ ਸਿੰਘ ਮਰਵਾਹਾ ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ ਫ਼ਰੀਦਕੋਟ : ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵੱਲੋਂ ਨਿਸ਼ਕਾਮ ਸਿੱਖ ਵੈੱਲਫ਼ੇਅਰ ਕੌਂਸਲ ਨਵੀਂ ਦਿੱਲੀ ਦੀਆਂ ਸਿੱਖਿਆ ਤੇ ਸਮਾਜਿਕ ਖੇਤਰ ਦੀਆਂ ਮਿਸਾਲੀ ਸੇਵਾਵਾਂ ਕਰ ਕੇ ਪੰਜਾਬ ਵਿਧਾਨ ਸਭਾ ’ਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਮਰਵਾਹਾ ਨੇ ਦੱਸਿਆ ਕਿ ਹਰਭਜਨ ਸਿੰਘ ਦੀ ਅਗਵਾਈ ’ਚ 1984 ਤੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਲਈ ਹਰ ਸਮੇਂ ਯਤਨਸ਼ੀਲ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਲ ਦੀ ਸਮੁੱਚੀ ਟੀਮ ਵੱਲੋਂ ਸਿੱਖਿਆ ਖੇਤਰ ’ਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਸੰਸਥਾ ਵੱਲੋਂ ਹੁਣ ਤੱਕ ਹਜ਼ਾਰਾਂ ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ਕਿੱਤਾ ਮੁਖੀ ਕੋਰਸ ਕਰਵਾ ਕੇ ਰੁਜ਼ਗਾਰ ਦੇ ਯੋਗ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਅਗਸਤ-2025 ਦੌਰਾਨ ਆਏ ਹੜ੍ਹਾਂ ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ’ਚ ਬਹੁਤ ਨੁਕਸਾਨ ਹੋਇਆ ਸੀ, ਪਿੰਡ ਦੋਨਾਂ ਮੱਤੜ ਗ਼ਜ਼ਨੀ ਵਾਲਾ ਦਾ ਬੰਨ੍ਹ ਟੁੱਟਣ ਕਰ ਕੇ ਬਹੁਤ ਸਾਰੇ ਪਿੰਡਾਂ ’ਚ ਫ਼ਸਲਾਂ ਤੇ ਘਰਾਂ ਦਾ ਬਹੁਤ ਨੁਕਸਾਨ ਹੋਇਆ। ਇਸੇ ਬੰਨ੍ਹ ਕਾਰਨ 1988 ’ਚ ਵੀ ਇਲਾਕੇ ਦਾ ਵੱਡਾ ਨੁਕਸਾਨ ਹੋਇਆ ਸੀ। ਨਿਸ਼ਕਾਮ ਸੰਸਥਾ ਵੱਲੋਂ ਕਰੋੜਾਂ ਰੁਪੈ ਨਾਲ ਬੰਨ੍ਹ ਬਣਾਉਣ ਦਾ ਸੇਵਾ ਕਾਰਜ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਰਦਾਸ ਉਪਰੰਤ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਦਾ ਪਹਿਲਾ ਪੜਾਅ ਮੁਕੰਮਲ ਹੋ ਚੁੱਕਾ ਹੈ। ਹਰਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਸਭਰਾਵਾਂ, ਦੁਲਚੀ ਕੇ, ਪੱਲਾ ਮੇਘਾ ਸਕੂਲਾਂ, ਉਸਮਾਨ ਵਾਲਾ ਦੇ 244 ਬੱਚਿਆਂ ਦੀ ਸਕੂਲ ਫੀਸ 332000 ਭਰੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ 16 ਲੋੜਵੰਦ ਪਰਿਵਾਰ ਦੀ 4000 ਰੁਪਏ ਪ੍ਰਤੀ ਮਹੀਨਾ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਿਸ਼ਕਾਮ ਸਿੱਖ ਵੈੱਲਫ਼ੇਅਰ ਕੌਂਸਲ ਨਵੀਂ ਦਿੱਲੀ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਕਾਰਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ, ਹਰਜੀਤ ਸਿੰਘ, ਜਗਸੀਰ ਸਿੰਘ ਸੰਧਵਾਂ, ਮਨਿੰਦਰ ਸਿੰਘ ਓਐੱਸਡੀ, ਸਿਮਰਨੂਰ ਸਿੰਘ ਹਾਜ਼ਰ ਸਨ।