ਸਕੂਲ ’ਚ ਮਾਸੂਮ ਨਾਲ ਘਿਣਾਉਣੀ ਹਰਕਤ: ਨਰਸਰੀ ਜਮਾਤ ਦੀ ਚਾਰ ਸਾਲਾ ਬੱਚੀ ਨਾਲ ਗਲਤ ਹਰਕਤ, ਪੁਲਿਸ ਵੱਲੋਂ ਦੋਸ਼ੀ ਦੀ ਭਾਲ ਜਾਰੀ
ਉਕਤ ਔਰਤ ਨੇ ਦੱਸਿਆ ਹੈ ਕਿ ਉਸਦੀ ਬੱਚੀ ਜਦ ਸਕੂਲ ਤੋਂ ਵਾਪਿਸ ਪਰਤੀ ਤਾਂ ਉਸਦੀ ਤਬੀਅਤ ਕਾਫੀ ਖ਼ਰਾਬ ਸੀ, ਜਿਸ ’ਤੇ ਉਸਨੂੰ ਕੁਝ ਸ਼ੱਕ ਹੋਣ ’ਤੇ ਕਲੀਨਿਕ ਲੈਕੇ ਗਈ, ਜਿੱਥੇ ਡਾਕਟਰ ਵੱਲੋਂ ਉਸਦਾ ਮੈਡੀਕਲ ਕਰਵਉਣ ਦੀ ਸਲਾਹ ਦਿੱਤੀ ਗਈ। ਜਿਸ ’ਤੇ ਉਹ ਮੈਡੀਕਲ ਹਸਪਤਾਲ ਲੈ ਕੇ ਆਏ।
Publish Date: Mon, 19 Oct 2026 04:15 PM (IST)
Updated Date: Mon, 19 Oct 2026 04:31 PM (IST)
ਸ਼ਿਵ ਕੁਮਾਰ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ। ਫਰੀਦਕੋਟ ਦੇ ਇੱਕ ਨਿੱਜੀ ਸਕੂਲ ਦੀ ਸਫ਼ਾਈ ਸੇਵਕਾ ਵੱਜੋ ਕੰਮ ਕਰਦੀ ਔਰਤ ਵੱਲੋ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਸਦੀ ਚਾਰ ਸਾਲ ਦੀ ਬੱਚੀ ਜੋ ਉਸ ਸਕੂਲ ’ਚ ਨਰਸਰੀ ਜਮਾਤ ’ਚ ਪੜ੍ਹਦੀ ਹੈ, ਉਸ ਨਾਲ ਕਿਸੇ ਵੱਲੋਂ ਗਲਤ ਹਰਕਤ ਕੀਤੀ ਗਈ।
ਉਕਤ ਔਰਤ ਨੇ ਦੱਸਿਆ ਹੈ ਕਿ ਉਸਦੀ ਬੱਚੀ ਜਦ ਸਕੂਲ ਤੋਂ ਵਾਪਿਸ ਪਰਤੀ ਤਾਂ ਉਸਦੀ ਤਬੀਅਤ ਕਾਫੀ ਖ਼ਰਾਬ ਸੀ, ਜਿਸ ’ਤੇ ਉਸਨੂੰ ਕੁਝ ਸ਼ੱਕ ਹੋਣ ’ਤੇ ਕਲੀਨਿਕ ਲੈ ਕੇ ਗਈ, ਜਿੱਥੇ ਡਾਕਟਰ ਵੱਲੋਂ ਉਸਦਾ ਮੈਡੀਕਲ ਕਰਵਉਣ ਦੀ ਸਲਾਹ ਦਿੱਤੀ ਗਈ। ਜਿਸ ’ਤੇ ਉਹ ਮੈਡੀਕਲ ਹਸਪਤਾਲ ਲੈ ਕੇ ਆਏ।
ਉਨ੍ਹਾਂ ਦੋਸ਼ ਲਗਾਇਆ ਕਿ ਹਸਪਤਾਲ ਦੇ ਸਟਾਫ ਵੱਲੋਂ ਵੀ ਉਸਨੂੰ ਕਾਫੀ ਡਰਾਇਆ ਗਿਆ ਅਤੇ ਮੈਡੀਕਲ ਨਾ ਕਰਵਉਣ ਲਈ ਕਿਹਾ ਪਰ ਉਹ ਆਪਣੇ ਬੱਚੇ ਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ, ਇਸ ਲਈ ਉਨ੍ਹਾਂ ਨੇ ਬੱਚੇ ਦਾ ਮੈਡੀਕਲ ਕਰਵਾਇਆ। ਉਸਨੇ ਕਿਹਾ ਕਿ ਪੁਲਿਸ ਨੇ ਵੀ ਕਾਫੀ ਦੇਰ ਬਾਅਦ ਮਾਮਲਾ ਦਰਜ ਕੀਤਾ। ਉਨ੍ਹਾਂ ਇਨਸਾਫ ਦੀ ਮੰਗ ਕਰਦੇ ਕਿਹਾ ਕਿ ਜਿਸ ਵਲੋਂ ਵੀ ਉਦੇ ਬੱਚੇ ਨਾਲ ਗਲਤ ਹਰਕਤ ਕੀਤੀ ਗਈ ਹੈ ਕਿ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਸਬੰਧੀ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਪੀੜਤ ਬੱਚੀ ਦੇ ਬਿਆਨਾਂ ’ਤੇ ਪੋਸਕੋ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਪਰ ਅਜੇ ਇਹ ਸਾਫ਼ ਨਹੀਂ ਹੋ ਸਕਿਆ ਕਿ ਕਿਸੇ ਵਲੋਂ ਬੱਚੇ ਨਾਲ ਇਹ ਹਰਕਤ ਕੀਤੀ ਗਈ ਹੈ ਅਤੇ ਮੈਡੀਕਲ ਰਿਪੋਰਟ ਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਕੂਲ ਦੇ CCTV ਕੈਮਰਿਆਂ ਦੀ ਫੁਟੋਜ ਵੀ ਖੰਗਲੀ ਜਾ ਰਹੀ ਹੈ ਤਾਂ ਜੋ ਦੋਸ਼ੀ ਦਾ ਪਤਾ ਲੱਗ ਸਕੇ।