ਰਾਜ ਪੱਧਰੀ ਟੀਚਰ ਫੈਸਟ ’ਚ ਹਰਵਿੰਦਰ ਕੌਰ ਅੱਵਲ
*ਰਾਜ ਪੱਧਰੀ ਟੀਚਰ ਫੈਸਟ ਵਿੱਚ ਹਰਵਿੰਦਰ ਕੌਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ*
Publish Date: Sun, 15 Feb 2026 03:32 PM (IST)
Updated Date: Mon, 16 Feb 2026 04:00 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਟੀਚਰ ਫੈਸਟ 2025-26 ਦਾ ਆਯੋਜਨ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰ ਕਾਲਜ ਫਤਿਹਗੜ੍ਹ ਸਾਹਿਬ ਵਿੱਚ ਕੀਤਾ ਗਿਆ। ਇਸ ਟੀਚਰ ਫੈਸਟ ਵਿੱਚ ਦੱਸ ਥੀਮਾਂ ਵਿੱਚ ਹਰੇਕ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੇ ਭਾਗ ਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ ਦੇ ਅਧਿਆਪਕ ਹਰਵਿੰਦਰ ਕੌਰ (ਮੈਥ ਮਿਸਟ੍ਰੈਸ) ਨੇ ਰੀਅਲ ਲਾਈਫ ਐਪਲੀਕੇਸ਼ਨ ਥੀਮ ਵਿੱਚ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਮੁੱਖ ਮਹਿਮਾਨ ਕਿਰਨ ਸ਼ਰਮਾ ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਵੱਲੋਂ ਅਧਿਆਪਕ ਨੂੰ ਟਰਾਫ਼ੀ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮੈਥ ਟੀਚਰਜ਼ ਐਸੋਸੀਏਸ਼ਨ ਫ਼ਰੀਦਕੋਟ ਅਤੇ ਫ਼ਰੀਦਕੋਟ ਦੇ ਸਮੂਹ ਮੈਥ ਅਧਿਆਪਕਾਂ ਵੱਲੋਂ ਮੈਥ ਮਿਸਟ੍ਰੈਸ ਹਰਵਿੰਦਰ ਕੌਰ ਨੂੰ ਵਧਾਈ ਦਿੱਤੀ ਗਈ। ਹਰਵਿੰਦਰ ਕੌਰ ਦਾ ਮਾਣ ਸਨਮਾਨ ਮੈਥ ਟੀਚਰਜ਼ ਐਸੋਸੀਏਸ਼ਨ ਫ਼ਰੀਦਕੋਟ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ।